ਜਲੰਧਰ:ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2020 ਅਤੇ ਆਊਟਲੁੱਕ

ਮੈਗਜ਼ੀਨ ਦੇ ਸਰਵੇਖਣ ਵਿੱਚੋਂ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ
ਮਹਾਂਵਿਦਿਆਲਾ, ਜਲੰਧਰ ਦੁਆਰਾ ਡੀ.ਬੀ.ਟੀ. ਸਟਾਰ ਕਾਲਜ ਸਟੇਟਸ ਦੇ ਅੰਤਰਗਤ ਨੈਸ਼ਨਲ ਇੰਸਟੀਚਿਊਟ ਆਫ ਪਲਾਂਟ
ਜੀਨੋਮ, ਨਵੀਂ ਦਿੱਲੀ ਦੇ ਵਿਗਿਆਨੀਆਂ ਨਾਲ ਵਰਚੂਅਲ ਇੰਟਰੈਕਸ਼ਨ ਦੀ ਅਗਲੀ ਕੜੀ ਦਾ ਸਾਇੰਸ ਸੇਤੂ ਪ੍ਰੋਗਰਾਮ ਰਾਹੀਂ
ਆਯੋਜਨ ਕਰਵਾਇਆ ਗਿਆ। ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪੱਧਰ ਦੇ ਵਿਦਿਆਰਥੀਆਂ ਲਈ ਅਜਿਹੀ ਉੱਚ ਪੱਧਰੀ
ਰਿਸਰਚ ਸਬੰਧੀ ਗਿਆਨ ਪ੍ਰਾਪਤ ਕਰਨਾ ਆਪਣੇ ਆਪ ਵਿੱਚ ਵਿਸ਼ੇਸ਼ ਹੈ। ਇਸ ਵਾਰ ਦੀ ਵਰਚੁਅਲ ਇੰਟਰੈਕਸ਼ਨ ਦੌਰਾਨ ਡਾ.
ਮਨੋਜ ਪ੍ਰਸਾਦ, ਸਾਇੰਟਿਸਟ VII, ਐੱਨ. ਆਈ. ਪੀ. ਜੀ. ਆਰ. ਵਿਦਿਆਰਥਣਾਂ ਦੇ ਰੂਬਰੂ ਹੋਏ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ
ਵਿਦਿਆਰਥਣਾਂ ਨੂੰ ਭੋਜਨ ਦਾ ਮਹੱਤਵ ਸਮਝਾਉਂਦੇ ਹੋਏ ਘਟ ਰਹੀਆਂ ਭੋਜਨ ਫ਼ਸਲਾਂ ਦੀਆਂ ਪ੍ਰਜਾਤੀਆਂ ਸਬੰਧੀ ਵਿਸਥਾਰ ਸਹਿਤ
ਚਰਚਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਬਾਦੀ ਅਤੇ ਇਸ ਤੱਕ ਪਹੁੰਚਣ ਵਾਲੀਆਂ ਫ਼ਸਲ ਪ੍ਰਜਾਤੀਆਂ ਦੀ ਵੀ ਜਾਣਕਾਰੀ ਪ੍ਰਦਾਨ
ਕੀਤੀ। ਉਨ੍ਹਾਂ ਕਿਹਾ ਕਿ ਹੁਣ ਭੋਜਨ ਅਤੇ ਪੋਸ਼ਣ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਅੰਡਰਯੂਟੀਲਾਈਜ਼ਡ ਫ਼ਸਲਾਂ ਦੀ ਮੁੱਖ
ਧਾਰਾ ਵੱਲ ਧਿਆਨ ਕੇਂਦਰਿਤ ਕਰਨ ਦਾ ਸਮਾਂ ਹੈ ਅਤੇ ਇਨ੍ਹਾਂ ਵਿੱਚ ਸੁਧਾਰ ਲਈ ਅਗਲੀ ਪੀੜ੍ਹੀ ਦੇ ਜੀਨੌਮਿਕਸ ਟੂਲ ਨੂੰ ਵਰਤੋਂ ਵਿੱਚ
ਲਿਆਂਦਾ ਜਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮੰਡੀਆਂ ਦੇ ਭੂਗੋਲਿਕ ਪ੍ਰਸਾਰ ਦੇ ਨਾਲ-ਨਾਲ ਜੀਨੋਮਿਕ ਇਤਿਹਾਸ ਅਤੇ
ਵਾਤਾਵਰਨ ਤੇ ਜ਼ੋਰ ਦਿੱਤਾ ਅਤੇ ਨਾਲ ਹੀ ਫਸਲੀ ਸੁਧਾਰ ਦੀਆਂ ਦੋ ਮਹੱਤਵਪੂਰਨ ਤਕਨੀਕਾਂ ਵਜੋਂ ਅਣੂ ਪ੍ਰਜਨਨ ਅਤੇ ਜੈਨੇਟਿਕ
ਹੇਰਾ ਫੇਰੀ ਨੂੰ ਵੀ ਬਿਆਨਿਆ। ਅੰਤ ਵਿੱਚ ਉਨ੍ਹਾਂ ਨੇ ਫੰਕਸ਼ਨਲ ਅਤੇ ਕੰਪੈਰੇਟਿਵ ਜੀਨੌਮਿਕਸ ਦੁਆਰਾ ਜੀਨ ਖੋਜ ਸਬੰਧੀ ਮੁਹੱਈਆ
ਕਰਵਾਏ ਜਾਂਦੇ ਮੰਚ ਸਬੰਧੀ ਵੀ ਗੱਲ ਕੀਤੀ। ਡਾ. ਪਿੰਕੀ ਅਗਰਵਾਲ ਅਤੇ ਡਾ. ਅਮਰਜੀਤ ਸਿੰਘ, ਵਿਗਿਆਨੀ, ਐੱਨ. ਆਈ. ਪੀ.
ਜੀ. ਆਰ. ਦੁਆਰਾ ਵਿਦਿਆਰਥਣਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਤਸੱਲੀਬਖਸ਼ ਢੰਗ ਨਾਲ ਦਿੱਤੇ ਗਏ। ਵਿਦਿਆਲਾ ਪ੍ਰਿੰਸੀਪਲ
ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਸਰੋਤ ਬੁਲਾਰੇ ਵੱਲੋਂ ਵਿਦਿਆਰਥਣਾਂ ਨੂੰ ਪ੍ਰਦਾਨ ਕੀਤੀ ਜਾਣਕਾਰੀ ਲਈ ਧੰਨਵਾਦ ਵਿਅਕਤ ਕਰਦੇ
ਹੋਏ ਕਿਹਾ ਕਿ ਅਜਿਹੇ ਆਯੋਜਨ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਨੂੰ ਵਿਸ਼ਵ ਪੱਧਰੀ ਗਿਆਨ ਮੁਹੱਈਆ
ਕਰਵਾਉਣ ਵਿੱਚ ਕਾਰਗਰ ਸਾਬਿਤ ਹੁੰਦੇ ਹਨ। ਇਸਦੇ ਨਾਲ ਹੀ ਉਹਨਾਂ ਨੇ ਵਿਦਿਆਲਾ ਦੇ ਸਾਇੰਸ ਵਿਭਾਗ ਵੱਲੋਂ ਕੀਤੇ ਜਾਂਦੇ
ਉਪਰਾਲਿਆਂ ਦੀ ਸ਼ਲਾਘਾ ਕੀਤੀ