ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੂਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2021 ਵਿਚ ਪੰਜਾਬ ਦੇ ਨੰਬਰ 01 ਆਟੋਨੌਮਸ ਕਾਲਜ ਅਤੇ ਟਾਪ ਨੈਸ਼ਨਲ ਰੈਂਕਿੰਗ ਪ੍ਰਾਪਤ , ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ, ਜਲੰਧਰ ਸਦਾ ਦੇਸ਼ ਭਗਤੀ ਦੇ ਰੰਗ ਵਿੱਚ ਸਰਾਬੋਰ ਸੰਸਥਾ ਹੈ। ਇਸ ਦੇ ਹੀ ਤਹਿਤ ਕੇ.ਐਮ.ਵੀ. ਦੇ ਐਨ.ਸੀ.ਸੀ. ਕੈਡਿਟਸ ਦੁਆਰਾ ਲੰਬਾ ਪਿੰਡ ਚੌਕ, ਜਲੰਧਰ ਵਿਖੇ ਸਥਾਪਿਤ ਸ਼ਹੀਦ ਸ: ਊਧਮ ਸਿੰਘ ਦੇ ਬੁੱਤ ਨੂੰ ਦੀ ਸਾਫ਼ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਇਸ ਵਾਰ ਵੀ ਐੱਨ.ਸੀ.ਸੀ. ਡਾਇਰੈਕਟੋਰੇਟ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਸ਼ਹੀਦ ਊਧਮ ਸਿੰਘ ਦੇ ਬੁੱਤ ਨੂੰ ਐੱਨ.ਸੀ.ਸੀ. ਕੈਡੇਟਸ ਨੇ ਸਾਫ ਕਰਦੇ ਹੋਏ ਇਸ ਮਹਾਨ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਅਰਪਿਤ ਕੀਤੀ ਗਈ । ਵਿਦਿਆਲਾ ਪ੍ਰਿੰਸੀਪਲ ਪ੍ਰੋ.ਅਤਿਮਾ ਸ਼ਰਮਾ ਦਿਵੇਦੀ ਨੇ ਇਸ ਮੌਕੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਅਜਿਹੀਆਂ ਸਮਾਜਿਕ ਗਤੀਵਿਧੀਆਂ ਵਿੱਚ ਸ਼ਾਮਲ ਕਰਨਾ ਉਨ੍ਹਾਂ ਅੰਦਰ ਜ਼ਿੰਮੇਦਾਰ ਅਤੇ ਆਦਰਸ਼ ਨਾਗਰਿਕ ਬਣਨ ਦੀ ਭਾਵਨਾ ਪੈਦਾ ਕਰਨਾ ਹੈ। ਅਗਾਂਹ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੰਨਿਆ ਮਹਾਂਵਿਦਿਆਲਾ ਦੇ ਕੈਡਿਟਸ ਦੁਆਰਾ ਅਕਾਦਮਿਕ ਸੈਸ਼ਨ ਦੌਰਾਨ ਸਮੇਂ ਦਰ ਸਮੇਂ ਵਿਭਿੰਨ ਗਤੀਵਿਧੀਆਂ ਜਿਵੇਂ:- ਪਬਲਿਕ ਪਾਰਕਾਂ ਦੀ ਸਾਫ-ਸਫਾਈ ਅਤੇ ਸਾਂਭ ਸੰਭਾਲ, ਖੂਨਦਾਨ ਆਦਿ ਵਿੱਚ ਵੱਧ-ਚੜ੍ਹ ਕੇ ਭਾਗ ਲਿਆ ਜਾਂਦਾ ਰਹਿੰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉੱਨਤ ਭਾਰਤ ਅਭਿਆਨ ਦੇ ਤਹਿਤ ਵਿਦਿਆਲਾ ਦੁਆਰਾ ਕੁਝ ਪਿੰਡਾਂ ਨੂੰ ਵੀ ਗੋਦ ਲਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇਸ ਸਫਲ ਆਯੋਜਨ ਦੇ ਲਈ ਐਨ.ਸੀ.ਸੀ. ਵਿਭਾਗ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ