ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂਵਿਦਿਆਲਾ, ਜਲੰਧਰ ਦੁਆਰਾ ਪੂਰੇ ਜੋਸ਼, ਉਤਸ਼ਾਹ ਅਤੇ ਸ਼ਰਧਾ
ਭਾਵਨਾ ਨਾਲ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜੈਅੰਤੀ ਮਨਾਈ ਗਈ। ਇਸ ਮੌਕੇ 'ਤੇ ਵਿਦਿਆਲਾ ਦੇ ਗਾਂਧੀਅਨ ਸਟੱਡੀਜ਼
ਸੈਂਟਰ ਦੁਆਰਾ ਇਤਿਹਾਸ ਵਿਭਾਗ ਦੇ ਨਾਲ ਮਿਲ ਕੇ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ । ਵਿਦਿਆਲਾ
ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਦੇ ਹੋਏ ਜਯੋਤੀ ਪ੍ਰਜਵਲਨ ਦੇ ਨਾਲ-ਨਾਲ ਗਾਂਧੀ ਜੀ
ਦੀ ਤਸਵੀਰ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਤੇ ਸੰਬੋਧਿਤ ਹੁੰਦੇ ਹੋਏ ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਗਾਂਧੀ ਜੀ ਦੇ ਜੀਵਨ
ਅਤੇ ਫਲਸਫੇ ਤੋਂ ਪ੍ਰੇਰਨਾ ਲੈਂਦੇ ਹੋਏ ਉਨ੍ਹਾਂ ਦੁਆਰਾ ਸੱਚ, ਅਹਿੰਸਾ, ਸ਼ਾਂਤੀ, ਸਵੱਛਤਾ, ਨਿਸ਼ਕਾਮ ਸੇਵਾ, ਸਵਦੇਸ਼ੀ, ਨਾਰੀ ਸਿੱਖਿਆ ਤੇ
ਸਸ਼ਕਤੀਕਰਨ, ਆਰਥਿਕ ਆਤਮਨਿਰਭਰਤਾ, ਏਕਤਾ, ਅਖੰਡਤਾ ਆਦਿ ਜਿਹੇ ਸਿਧਾਂਤਾਂ 'ਤੇ ਅਮਲ ਕਰਨ ਦੀ ਪੁਰਜ਼ੋਰ ਅਪੀਲ
ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਲਾ ਦੇ ਗਾਂਧੀਅਨ ਸਟੱਡੀਜ਼ ਸੈਂਟਰ ਦੁਆਰਾ ਗਾਂਧੀਵਾਦੀ ਵਿਚਾਰਧਾਰਾ ਦੇ ਪ੍ਰਚਾਰ ਅਤੇ
ਪ੍ਰਸਾਰ ਲਈ ਕੀਤੇ ਜਾਂਦੇ ਨਿਰੰਤਰ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਹਾਸ਼ੀਆਗਤ ਅਤੇ ਪਿਛੜੇ ਵਰਗ ਦੀਆਂ ਲੜਕੀਆਂ ਅਤੇ
ਔਰਤਾਂ ਨੂੰ ਮੁਫ਼ਤ ਸਿੱਖਿਆ ਅਤੇ ਕੰਪਿਊਟਰ, ਸਿਲਾਈ-ਕਢਾਈ, ਬਿਊਟੀ ਪਾਰਲਰ ਆਦਿ ਦੀ ਮੁਹਾਰਤ ਪ੍ਰਦਾਨ ਕਰਦੇ ਹੋਏ ਉਨ੍ਹਾਂ ਨੂੰ
ਆਤਮ ਨਿਰਭਰ ਬਣਾਉਣ ਵਿੱਚ ਪਾਏ ਜਾਂਦੇ ਯੋਗਦਾਨ ਵੱਲ ਵੀ ਸਭ ਦਾ ਧਿਆਨ ਕੇਂਦਰਿਤ ਕੀਤਾ। ਇਸ ਤੋਂ ਇਲਾਵਾ ਇਸ ਮੌਕੇ ਤੇ
ਇਤਿਹਾਸ ਵਿਭਾਗ ਦੀਆਂ ਵਿਦਿਆਰਥਣਾਂ ਨੇ ਦੇਸ਼ ਆਜ਼ਾਦੀ ਦੇ ਸੰਘਰਸ਼ ਵਿੱਚ ਗਾਂਧੀ ਜੀ ਦੇ ਯੋਗਦਾਨ ਤੋਂ ਇਲਾਵਾ ਉਨ੍ਹਾਂ ਦੀ
ਵਿਚਾਰਧਾਰਾ ਨੂੰ ਖੂਬਸੂਰਤੀ ਨਾਲ ਪੋਸਟਰਾਂ ਵਿੱਚ ਦਰਸਾਇਆ ਅਤੇ ਨਾਲ ਹੀ ਵਿਦਿਆਰਥਣਾਂ ਨੇ ਗਾਂਧੀ ਜੀ ਦੇ ਮਨ ਭਾਉਂਦੇ
ਭਜਨਾਂ ਦੇ ਗਾਇਨ ਤੋਂ ਇਲਾਵਾ ਦੇਸ਼ ਭਗਤੀ ਦੇ ਗੀਤਾਂ ਤੇ ਨ੍ਰਿਤ ਪੇਸ਼ਕਾਰੀ ਵੀ ਕੀਤੀ। ਮੈਡਮ ਪ੍ਰਿੰਸੀਪਲ ਨੇ ਸਫਲ ਆਯੋਜਨ ਦੇ ਲਈ
ਡਾ. ਗੁਰਜੋਤ, ਮੁਖੀ, ਇਤਿਹਾਸ ਵਿਭਾਗ ਅਤੇ ਡਾ. ਮੋਨਿਕਾ ਸ਼ਰਮਾ, ਡਾਇਰੈਕਟਰ, ਗਾਂਧੀਅਨ ਸਟੱਡੀਜ਼ ਸੈਂਟਰ ਦੁਆਰਾ ਕੀਤੇ
ਯਤਨਾਂ ਦੀ ਸ਼ਲਾਘਾ ਕੀਤੀ। ਡਾ. ਮਧੂਮੀਤ, ਡੀਨ, ਸਟੂਡੈਂਟ ਵੈੱਲਫੇਅਰ, ਮੈਡਮ ਗੀਤਿਕਾ ਅਤੇ ਸਮੂਹ ਇਤਿਹਾਸ ਵਿਭਾਗ ਦੇ
ਅਧਿਆਪਕ ਇਸ ਮੌਕੇ 'ਤੇ ਹਾਜ਼ਰ ਰਹੇ।