ਜਲੰਧਰ :- ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2020 ਅਤੇ ਆਊਟਲੁੱਕ
ਮੈਗਜ਼ੀਨ ਦੇ ਸਰਵੇਖਣ ਵਿੱਚੋਂ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ
ਮਹਾਂਵਿਦਿਆਲਾ, ਜਲੰਧਰ ਦੁਆਰਾ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਭਾਰਤ ਸਰਕਾਰ ਦੇ ਸਾਲ 2014 ਤੋਂ ਸ਼ੁਰੂ ਕੀਤੇ ਗਏ
ਫਲੈਗਸ਼ਿਪ ਪ੍ਰੋਗਰਾਮ ਵਿੱਚ ਪਾਏ ਗਏ ਬਹੁਮੁੱਲੇ ਯੋਗਦਾਨ ਸਦਕਾ ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰਜ਼ ਟ੍ਰੇਨਿੰਗ
ਐਂਡ ਰਿਸਰਚ, ਚੰਡੀਗੜ੍ਹ ਦੁਆਰਾ ਭਰਪੂਰ ਸ਼ਲਾਘਾ ਕੀਤੀ ਗਈ । ਵਰਨਣਯੋਗ ਹੈ ਕਿ ਸਾਲ 2018 ਤੋਂ ਉੱਨਤ ਭਾਰਤ ਅਭਿਆਨ
ਵਿੱਚ ਲਗਾਤਾਰ ਯਤਨਸ਼ੀਲ ਸੰਸਥਾ ਕੇ. ਐਮ. ਵੀ. ਦੁਆਰਾ ਪੰਜ ਪਿੰਡ ਗੋਦ ਲੈ ਕੇ ਉੱਥੋਂ ਦੇ ਵੇਸਟ ਮੈਨੇਜਮੈਂਟ ਅਤੇ ਪਾਣੀ ਦੇ ਪ੍ਰਬੰਧ
ਜਿਹੇ ਜ਼ਰੂਰੀ ਮੁੱਦਿਆਂ ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਵਰ੍ਹੇ ਸੈਂਸੀਟਾਈਜੇਸ਼ਨ ਕੋਵਿਡ ਮਈਅਰਜ਼ ਨੂੰ ਵੀ ਸ਼ੁਰੂ
ਕੀਤਾ ਗਿਆ । ਇਸ ਤੋਂ ਇਲਾਵਾ ਕੰਨਿਆ ਮਹਾਂਵਿਦਿਆਲਾ ਦੁਆਰਾ ਵਿਭਿੰਨ ਐਕਸਟੈਂਸ਼ਨ ਪ੍ਰੋਗਰਾਮਾਂ ਜਿਵੇਂ:- ਨਸ਼ਾਮੁਕਤ ਖੇਤਰ
ਲਈ ਬਡੀ ਪ੍ਰੋਗਰਾਮ, ਅੱਖਾਂ ਦੀ ਰੌਸ਼ਨੀ ਗੁਆ ਚੁੱਕੇ ਲੋਕਾਂ ਲਈ ਸਹਾਇਤਾ ਪ੍ਰੋਗਰਾਮ, ਅਰਬਨ ਐਂਡ ਰੂਰਲ ਗਵਰਨੈਂਸ, ਸਵੀਪ,
ਚੁਣਾਵ ਪਾਠਸ਼ਾਲਾ ਅਤੇ ਅਕੈਡਮਿਕ ਅਤੇ ਸਕਿੱਲ ਡਿਵੈੱਲਪਮੈਂਟ ਪ੍ਰੋਗਰਾਮਾਂ ਲਈ ਕਾਉਂਸਲਿੰਗ ਵਿੱਚ ਵੀ ਮਹੱਤਵਪੂਰਨ ਰੋਲ ਅਦਾ
ਕੀਤਾ ਗਿਆ। ਕੋਰੋਨਾ ਦੌਰਾਨ ਸੋਸ਼ਲ ਆਊਟਰੀਚ ਪ੍ਰੋਗਰਾਮਾਂ ਜਿਵੇਂ :- ਜ਼ਰੂਰਤਮੰਦਾਂ ਨੂੰ ਭੋਜਨ ਪਹੁੰਚਾਉਣ ਦੇ ਨਾਲ-ਨਾਲ ਮਾਸਕ
ਬਣਾਉਣਾ ਅਤੇ ਵੰਡਣਾ, ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਦੇ ਡਾਈਟ ਪਲਾਨ, ਸਟ੍ਰੈੱਸ ਨੂੰ ਦੂਰ ਕਰਨ ਲਈ ਈ ਕਾਊਂਸਲਿੰਗ ਸੈਸ਼ਨ,
ਜਨਤਕ ਪੱਧਰ ਤੇ ਜਾਗਰੂਕਤਾ ਲਈ ਮੁਹਿੰਮ, ਨੋਵਲ ਕੋਰੋਨਾ ਵਾਇਰਸ: ਇਸ਼ੂਜ ਐਂਡ ਪ੍ਰੀਵੈਨਸ਼ਨਜ਼ ਵਿਸ਼ੇ ਤੇ ਸੈਮੀਨਾਰ,
ਜਾਗਰੂਕਤਾ ਲਈ ਈ ਬੈਨਰਜ਼, ਆਨਲਾਈਨ ਫਿੱਟ ਇੰਡੀਆ ਕੇ.ਐਮ.ਵੀ. ਮੁਹਿੰਮ ਤਹਿਤ ਵੈਲਨੈੱਸ ਵਿਦ ਹੈਪੀਨੈੱਸ ਆਦਿ ਦੀ
ਉੱਨਤ ਭਾਰਤ ਅਭਿਆਨ ਦੁਆਰਾ ਸ਼ਲਾਘਾ ਕੀਤੀ ਗਈ। ਗੋਦ ਲਏ ਗਏ ਪਿੰਡਾਂ ਵਿੱਚ ਇੰਪੈਕਟ ਆਫ ਕੋਵਿਡ-19 ਐਂਡ ਰੋਲ ਪਲੇਡ
ਬਾਈ ਕਮਿਊਨਿਟੀਜ਼ ਇਨ ਐਗਰੇਰਿਅਨ ਰੀਜਨ ਵਿਸ਼ੇ ਤੇ ਇਕ ਸਟੱਡੀ ਵੀ ਉੱਨਤ ਭਾਰਤ ਅਭਿਆਨ ਦੀ ਟੀਮ ਦੁਆਰਾ ਕਰਵਾਈ
ਗਈ । ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਵਿਭਿੰਨ ਗਤੀਵਿਧੀਆਂ ਦੇ ਆਯੋਜਨ ਸਦਕਾ ਕੇ. ਐਮ. ਵੀ.
ਸਦਾ ਸਮਾਜ ਭਲਾਈ ਅਤੇ ਉਥਾਨ ਲਈ ਕਾਰਜਸ਼ੀਲ ਹੈ ਅਤੇ ਇਹ ਸ਼ਲਾਘਾ ਭਰਿਆ ਸਨਮਾਨ ਸਾਡੀ ਸਮਾਜ ਪ੍ਰਤੀ ਵਚਨਬੱਧਤਾ
ਨੂੰ ਹੋਰ ਵੀ ਪ੍ਰਮਾਣਿਤ ਕਰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਉੱਨਤ ਭਾਰਤ ਅਭਿਆਨ ਦੇ ਕੋਆਰਡੀਨੇਟਰ ਸ੍ਰੀਮਤੀ ਆਸ਼ਿਮਾ
ਸਾਹਨੀ, ਡਾ. ਸੋਨੀਆ ਭਾਟੀਆ, ਡਾ. ਹਰਪ੍ਰੀਤ ਅਤੇ ਡਾ. ਇਕਬਾਲ ਸਿੰਘ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ।