ਜਲੰਧਰ : ਭਾਰਤੀ ਸਂੰਵਿਧਾਨ ਦੀ 70ਵੀਂ ਵਰੇਗੰਢ ਮਨਾਉਂਦੇ ਹੋਏ ਕੇ.ਸੀ.ਐਲ.
ਕਾਲਜੀਏਟ ਸਕੂਲ ਫਾਰ ਗਰਲਜ਼, ਜਲੰਧਰ ਵਿਚ ਹਿਊਮਨ ਰਾਈਟਸ ਐਂਡ ਡਿਊਟੀਜ਼ ਵਿਸ਼ੇ
ਉੱਤੇ ਨਿਬੰਧ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਗਿਆਰਵ੍ਹੀ
ਅਤੇ ਬਾਰਵ੍ਹੀ ਕਲਾਸ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ। ਇਸ ਪ੍ਰਤੀਯੋਗਤਾ
ਵਿਚ ਗਿਆਰਵ੍ਹੀ ਕਲਾਸ ਦੀ ਵਿਦਿਆਰਥਣ ਅੰਮਿਤਾ ਪਾਲ ਨੇ ਪਹਿਲਾ ਸਥਾਨ
ਪ੍ਰਾਪਤ ਕੀਤਾ ਇਸੇ ਹੀ ਕਾਲਸ ਦੀ ਰਮਨਦੀਪ ਕੌਰ ਨੇ ਦੂਸਰਾ ਅਤੇ ਕਿਰਨ ਨੇ
ਤੀਸਰਾ ਸਥਾਨ ਪ੍ਰਾਪਤ ਕੀਤਾ। ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਦੇ
ਪ੍ਰਿੰਸੀਪਲ ਡਾ. ਨਵਜੋਤ ਨੇ ਵਿਦਿਆਰਥਣਾਂ ਨੂੰ ਸਰਟੀਫਿਕੇਟ ਦਿੱਤੇ ਅਤੇ
ਉਹਨਾਂ ਨੂੰ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਤ ਕੀਤਾ। ਪ੍ਰਿੰਸੀਪਲ
ਮੈਡਮ ਨਵਜੋਤ ਨੇ ਸਕੂਲ ਇੰਚਾਰਜ਼ ਮੈਡਮ ਹਰਪ੍ਰੀਤ ਕੌਰ ਦੀ ਇਸ ਆਯੋਜਨ
ਸੰਬੰਧੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਿਦਿਆਰਥਣਾਂ ਨੂੰ ਮਾਨਵ
ਅਧਿਕਾਰਾਂ ਅਤੇ ਕਰਤੱਵਾਂ ਸੰਬੰਧੀ ਜਾਗਰੂਕ ਕਰਨਾ ਬਹੁਤ ਜਰੂਰੀ ਹੈ। ਇਸ
ਸੰਦਰਭ ਵਿਚ ਸਮਾਜ ਅਤੇ ਦੇਸ਼ ਦੇ ਪ੍ਰਤੀ ਸਾਡੇ ਕਰਤੱਵ ਕੀ ਹੋਣੇ ਚਾਹੀਦੇ ਹਨ
ਪ੍ਰਤੀ ਵੀ ਜਾਗਰੂਕ ਹੋਣਾ ਅਨਿਵਾਰੀ ਹੋ ਜਾਂਦਾ ਹੈ ਤਾਂਕਿ ਅਸੀਂ ਇਕ ਚੰਗੇ
ਨਾਗਰਿਕ ਹੋਣ ਦੀ ਜਿੰੇਵਾਰੀ ਨਿਭਾ ਸਕੀਏ।