ਜਲੰਧਰ :ਕੇ. ਸੀ. ਐਲ. ਕਾਲਜੀਏਟ ਸਕੂਲ ਫਾਰ ਗਰਲਜ਼, ਜਲੰਧਰ ਦੀ ਹਾਕੀ ਦੀਆਂ ਖਿਡਾਰਣਾ ਨੇ ਪਿੰਡ
ਧੰਨੋਵਾਲੀ ਵਿਚ ਅੰਡਰ ੧੯ ਹਾਕੀ ਗਰਲਜ਼ ਟੂਰਨਾਮੈਂਟ ਵਿਚ ਹਿੱਸਾ ਲਿਆ ਅਤੇ ਜਿੱਤ ਹਾਸਿਲ ਕਰਕੇ
ਟਰਾਫੀ ਆਪਣੇ ਨਾਮ ਕੀਤੀ।ਇਸ ਮੌਕੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ ,ਜਲੰਧਰ ਦੀ
ਪ੍ਰਿੰਸੀਪਲ ਡਾ. ਨਵਜੋਤ,ਜੋ ਇਸ ਟੂਰਨਾਮੈਂਟ ਵਿਚ ਬਤੌਰ ਮੁੱਖ ਮਹਿਮਾਨ ਮੌਜ਼ੂਦ ਰਹੇ, ਨੇ
ਵਿਦਿਆਰਥਣਾਂ ਦੀ ਇਸ ਉਪਲੱਬਧੀ ਲਈ ਉਹਨਾਂ ਨੁੰ ਵਧਾਈ ਦਿੰਦਿਆ ਕਿਹਾ ਕਿ ਸਾਡੀ
ਸੰਸਥਾ ਦਾ ਉਦੇਸ਼ ਲੜਕੀਆਂ ਨੂੰ ਕੇਵਲ ਕਿਤਾਬੀ ਸਿੱਖਿਆ ਦੇਣਾ ਹੀ ਨਹੀਂ ਬਲਕਿ ਉਹਨਾਂ
ਦੇ ਸੁਪਨਿਆ ਨੁੰ ਉਡਾਣ ਦੇਣਾ ਵੀ ਹੈ ਤਾਂ ਕਿ ਉਹ ਆਪਣੀ ਰੁਚੀ ਅਨੁਸਾਰ ਅਪਣਾ ਕੈਰੀਅਰ
ਚੁਣ ਸਕਣ। ਅਤੇ ਸਾਡੀ ਸੰਸਥਾ ਦਾ ਫ਼ਿੳਮਪ;ਜ਼ਿਕਲ ਐਜੂਕੇਸ਼ਨ ਵਿਭਾਗ ਨੇ ਕੇਵਲ ਰਾਸ਼ਟਰੀ ਬਲਕਿ ਅੰਤਰ
ਰਾਸ਼ਟਰੀ ਪੱਧਰ ਦੇ ਖਿਡਾਰੀ ਵੀ ਤਿਆਰ ਕਰਦਾ ਹੈ।
ਪ੍ਰਿੰਸੀਪਲ ਮੈਡਮ ਨੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੀ ਮੁਖੀ ਮੈਡਮ ਸੰਗੀਤਾ ਸਰੀਨ ਅਤੇ
ਅਸਿਸਟੈਂਟ ਪ੍ਰੌਫੈਸਰ ਮਿਸਜ਼ ਪਰਮਿੰਦਰ ਕੌਰ ਨੂੰ ਵਧਾਈ ਦਿੱਤੀ ਅਤੇ ਟੀਮ ਦੇ ਕੋਚ
ਓਲੰਪੀਅਨ ਵਰਿੰਦਰ ਸਿੰਘ ਅਤੇ ਕੁਲਬੀਰ ਸਿੰਘ ਸੈਣੀ ਦੀ ਪ੍ਰਸੰਸਾ ਕੀਤੀ ਜਿਨ੍ਹਾਂ ਦੀ ਮਿਹਨਤ
ਅਤੇ ਦਿਸ਼ਾ ਨਿਰਦੇਸ਼ਾ ਸਦਕਾ ਸਾਡੀ ਸੰਸਥਾ ਗੋਰਵਤਾ ਹਾਸਲ ਕਰਦੀ ਹੈ।