
ਜਲੰਧਰ :- ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਜੀ ਦੇ ਆਦੇਸ਼ਾਂ ਅਨੁਸਾਰ ਪੰਜਾਬ ਦੀ ਕਾਂਗਰਸ ਦੀ ਕੈਪਟਨ ਸਰਕਾਰ ਵੱਲੋਂ ਲੋਕ ਵਿਰੋਧੀ ਨੀਤੀਆਂ ਕਾਰਨ ਗਰੀਬ ਤੇ ਦਲਿਤ ਸਮਾਜ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਵਿਰੁੱਧ ਅਵਾਜ਼ ਉਠਾਉਣ ਲਈ ਅੱਜ ਜੱਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਦੀ ਅਗਵਾਈ ਹੇਠ ਸੋਸ਼ਲ ਡਿਸਟੈਸਿੰਗ ਦਾ ਖਿਆਲ ਰੱਖਦਿਆਂ ਹੋਇਆਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਰੋਸ ਪ੍ਰਦਰਸ਼ਨ ਕੀਤੇ ਗਏ।ਇਹ ਰੋਸ ਪ੍ਰਦਰਸ਼ਨ ਖੁਰਲਾ ਕਿੰਗਰਾ ਵਿਖੇ ਬੀਬੀ ਪ੍ਰਮਿੰਦਰ ਕੌਰ ਪੰਨੂ, ਅਮਰਪ੍ਰੀਤ ਸਿੰਘ ਮੌਂਟੀ, ਰਵੀਦਾਸ ਚੌਂਕ ਵਿਖੇ ਭਜਨ ਲਾਲ ਚੋਪੜਾ, ਪ੍ਰਵੇਸ਼ ਟਾਂਗਰੀ, ਨਕੋਦਰ ਚੌਂਕ ਵਿਖੇ ਗੁਰਦਰਸ਼ਨ ਲਾਲ, ਗੁਰਦੇਵ ਸਿੰਘ ਗੋਲਡੀ ਭਾਟੀਆ, ਬਸਤੀ ਦਾਨਿਸ਼ਮੰਦਾ ਵਿਖੇ ਕਮਲਜੀਤ ਸਿੰਘ ਭਾਟੀਆ, ਗੁਰਪ੍ਰੀਤ ਥਾਪਾ, ਕੁਲਵਿੰਦਰ ਸਿੰਘ ਚੀਮਾ, ਸਰਬਜੀਤ ਸਿੰਘ ਪਨੇਸਰ, ਮਹਿੰਦਰ ਪਾਲ ਨਿੱਕਾ, ਕੰਪਨੀ ਬਾਗ ਵਿਖੇ ਚੰਦਨ ਗਰੇਵਾਲ, ਸੁਰੇਸ਼ ਸਹਿਗਲ,ਰੇਲਵੇ ਸਟੇਸ਼ਨ ਵਿਖੇ ਚੰਦਨ ਗਰੇਵਾਲ,ਸਾਗੀ ਸਹੋਤਾ,ਸੰਗਰਾ ਮੁਹੱਲਾ ਵਿਖੇ ਸੁਭਾਸ਼ ਸੋਂਧੀ,ਮਨੀਸ਼ ਗਿੱਲ ਬਾਉ,ਥਾਪਰ ਗੋਰਵ ਥਾਪਰ,ਸੋਡਲ ਚੌਂਕ ਵਿਖੇ ਸਤਿੰਦਰ ਸਿੰਘ ਪੀਤਾ, ਮਨਿੰਦਰਪਾਲ ਸਿੰਘ ਗੁੰਬਰ, ਅਮਰੀਕ ਸਿੰਘ ਭਾਟਸਿੰਘ ਯਸ਼ਪਾਲ ਝੱਮਟ ਰਾਮਨਗਰ ਨਰੇਸ਼ ਕੁਮਾਰ ਸਈਪੁਰ ਗੁਰਜੀਤ ਸਿੰਘ ਮਰਵਾਹਾ, ਮਕਸੂਦਾਂ ਚੌਂਕ ਵਿਖੇ ਅਵਤਾਰ ਸਿੰਘ ਘੁੰਮਣ, ਜਰਨੈਲ ਸਿੰਘ ਰੰਧਾਵਾ, ਪ੍ਰਮਜੀਤ ਸਿੰਘ ਜੇ ਪੀ, ਰੇਰੂ ਚੌਂਕ ਵਿਖੇ ਪ੍ਰਮਜੀਤ ਸਿੰਘ ਰੇਰੂ ਕੌਂਸਲਰ, ਕੁਲਦੀਪ ਸਿੰਘ ਲੁਬਾਣਾ, ਲੰਮਾ ਪਿੰਡ ਚੌਂਕ ਵਿਖੇ ਰਣਜੀਤ ਸਿੰਘ ਰਾਣਾ, ਰਾਣਾ ਹੰਸ ਰਾਜ, ਦਕੋਹਾ ਫ਼ਾਟਕ ਵਿਖੇ ਬਲਬੀਰ ਸਿੰਘ ਬਿੱਟੂ, ਦਿਲਬਾਗ ਹੁਸੈਨ, ਵਿੱਕੀ ਤੁਲਸੀ, ਕਮਲੇਸ਼ ਕੁਮਾਰ ਧੰਨੋਵਾਲੀ ਦੇ ਸਹਿਯੋਗ ਨਾਲ ਰੋਸ ਪ੍ਰਦਰਸ਼ਨ ਕੀਤੇ ਗਏ।
ਇਸ ਮੌਕੇ ਰੋਸ ਪ੍ਰਦਰਸ਼ਨ ਦੋਰਾਨ ਜੱਥੇਦਾਰ ਕੁਲਵੰਤ ਸਿੰਘ ਮੰਨਣ ਦੇ ਨਾਲ ਬਲਜੀਤ ਸਿੰਘ ਨੀਲਾਮਹਿਲ, ਮਨਿੰਦਰਪਾਲ ਸਿੰਘ ਗੁੰਬਰ, ਰਵਿੰਦਰ ਸਿੰਘ ਸਵੀਟੀ, ਸੁਰਿੰਦਰ ਸਿੰਘ ਐਸਟੀ, ਅਰਜਨ ਸਿੰਘ ਨੇ ਰੋਸ ਪ੍ਰਦਰਸ਼ਨਾਂ ਵਿੱਚ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਇਸ ਮੌਕੇ ਜੱਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਨੇ ਕਿਹਾ ਕਿ ਗਰੀਬ ਤੇ ਦਲਿਤ ਸਮਾਜ ਨਾਲ ਸਬੰਧਤ ਵਿਦਿਆਰਥੀਆਂ ਲਈ ਕੇਂਦਰ ਸਰਕਾਰ ਵੱਲੋਂ 309 ਕਰੋੜ ਰੁਪਏ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਭੇਜਿਆ ਗਿਆ ਹੈ ਜੋ ਕਾਂਗਰਸ ਦੀ ਕੈਪਟਨ ਸਰਕਾਰ ਡਕਾਰ ਗਈ ਹੈ, ਗਰੀਬ ਤੇ ਦਲਿਤ ਸਮਾਜ ਦੇ ਵਿਦਿਆਰਥੀਆਂ ਨੂੰ ਇਕ ਰੁਪਿਆ ਵੀ ਨਹੀਂ ਵੰਡਿਆ ਗਿਆ, ਜਦਕਿ ਹਰਿਆਣਾ,ਮੱਧ ਪ੍ਰਦੇਸ਼, ਰਾਜਸਥਾਨ ਤੇ ਮਹਾਰਾਸ਼ਟਰ ਦੀਆਂ ਸਰਕਾਰਾਂ ਨੇ ਕੇਂਦਰ ਸਰਕਾਰ ਵੱਲੋਂ ਆਇਆ ਪੈਸਾ 100 ਪ੍ਰਤੀਸ਼ਤ ਵੰਡਿਆ ਗਿਆ ਹੈ, ਪ੍ਰੰਤੂ ਕੈਪਟਨ ਦੀ ਸਰਕਾਰ ਤਿੰਨ ਸਾਲ ਵਿੱਚ ਇਕ ਰੁਪਿਆ ਵੀ ਨਹੀਂ ਵੰਡਿਆ, ਤਿੰਨ ਸਾਲਾਂ ਵਿਚ ਕੇਂਦਰ ਸਰਕਾਰ ਤੋਂ ਆਇਆ ਪੈਸਾ ਕੈਪਟਨ ਸਰਕਾਰ ਡਕਾਰ ਗਈ ਹੈ ਜਿਸ ਨਾਲ ਪੰਜਾਬ ਦੇ ਲੱਖਾਂ ਵਿਦਿਆਰਥੀਆਂ ਦਾ ਸਿੱਖਿਆ ਦਾ ਅਧਿਕਾਰ ਮਾਰਿਆ ਗਿਆ ਹੈ। ਉਨ੍ਹਾਂ ਨੇ ਹੋਰ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੈਸਾ ਐਸਸੀ,ਬੀਸੀ ਵਿਦਿਆਰਥੀਆਂ ਨੂੰ ਨਾ ਦੇਣਾ, ਲੱਖਾਂ ਦੀ ਗਿਣਤੀ ਵਿਚ ਨੀਲੇ ਕਾਰਡ ਕੱਟੇ ਜਾਣ ਕਾਰਨ, ਬਿਜਲੀ ਬਿੱਲਾਂ ਵਿਚ ਬੇਹਿਸਾਬ ਵਾਧਾ ਕੀਤੇ ਜਾਣ ਕਾਰਨ, ਕੱਟੀਆਂ ਪੈਨਸ਼ਨਾਂ ਨੂੰ ਬਹਾਲ ਕਰਵਾਉਣ ਲਈ, ਗਰੀਬ ਲੋਕਾਂ ਦੀ ਮੁਫ਼ਤ ਇਲਾਜ ਦੀ ਸਹੂਲਤ ਨੂੰ ਮੁੜ ਬਹਾਲ ਕਰਵਾਉਣ ਲਈ, ਅਤੇ ਕੀਤੇ ਵਾਇਦੇ ਮੁਤਾਬਕ 51000 ਰੁਪਏ ਦੀ ਸਕੀਮ ਨੂੰ ਲਾਗੂ ਕਰਵਾਉਣ ਲਈ ਅਤੇ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਗਰੀਬ ਤੇ ਦਲਿਤ ਸਮਾਜ ਨੂੰ ਦਿੱਤੀਆਂ ਸਹੂਲਤਾਂ ਨੂੰ ਕਾਂਗਰਸ ਸਰਕਾਰ ਵਲੋਂ ਬੰਦ ਕੀਤੇ ਜਾਣ ਕਾਰਨ ਇਹ ਰੋਸ ਪ੍ਰਦਰਸ਼ਨ ਕੀਤੇ ਗਏ ਹਨ ਤਾਂ ਜੋ ਪੰਜਾਬ ਅੰਦਰ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਦਲਿਤ ਸਮਾਜ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਨੂੰ ਬੰਦ ਕਰਵਾਇਆ ਜਾ ਸਕੇ।
ਇਸ ਮੌਕੇ ਚਰਨ ਸਿੰਘ ਮਕਸੂਦਾਂ, ਠੇਕੇਦਾਰ ਕਰਤਾਰ ਸਿੰਘ ਬਿੱਲਾ, ਰਾਜਿੰਦਰ ਸਿੰਘ ਭਾਟੀਆ, ਮਹਿੰਦਰ ਸਿੰਘ ਗੋਲੀ,ਹਰਿੰਦਰ ਸਿੰਘ ਕਾਹਲੌਂ, ਗੁਰਪ੍ਰੀਤ ਸਿੰਘ ਖਾਲਸਾ, ਬਲਵੰਤ ਸਿੰਘ ਗਿੱਲ, ਮੰਗਾਂ ਸਿੰਘ, ਸੁਖਦੇਵ ਸਿੰਘ ਗੜਗੱਜ, ਗੁਰਮੀਤ ਸਿੰਘ ਧੰਨੋਵਾਲੀ, ਹਕੀਕਤ ਸਿੰਘ ਸੈਣੀ, ਮਨਮੋਹਨ ਟਾਕ,ਐਡਵੋਕੇਟ ਸੰਨੀ ਕੁਮਾਰ, ਜਸਵਿੰਦਰ ਸਿੰਘ ਮੰਤਰੀ, ਸੁਨੀਤਾ, ਦਵਿੰਦਰ ਕੌਰ,ਪੁਰਨ ਸਿੰਘ ਰਠੋਰ, ਅਮਰੀਕ ਸਿੰਘ ਭਾਟਸਿੰਘ, ਗੁਰਜੀਤ ਸਿੰਘ ਮਰਵਾਹਾ, ਡਾ ਸਤਪਾਲ, ਸੁਰਜੀਤ ਸਿੰਘ, ਸੁੱਖਾ ਸਿੰਘ, ਪ੍ਰਮਜੀਤ ਪੰਮਾ, ਰਾਣਾ ਪਰਾਗਪੁਰ, ਜਗਦੀਸ਼ ਭਾਟੀਆ,ਚਤਰ ਸਿੰਘ ਭਾਟੀਆ, ਹਰਦੀਪ ਸਿੰਘ ਰਿੰਪੀ, ਨਦੀਮ ਅਹਿਮਦ,ਲਾਲ ਦੀਨ, ਆਸਿਫ਼ ਅਲੀ, ਮੁਹੰਮਦ ਆਰਫ, ਕੰਵਲਪ੍ਰੀਤ ਸਿੰਘ ਸ਼ੰਮੀ, ਹਰਜਿੰਦਰ ਸਿੰਘ ਉਬਰਾਏ,ਰਜਿੰਦਰ ਸਿੰਘ ਡੋਗਰਾ, ਗੁਰਮੀਤ ਸਿੰਘ ਕਸਬੀਆ, ਕਰਨਬੀਰ ਸਾਬ, ਸਤਨਾਮ ਸਿੰਘ ਵਿੱਕੀ, ਪਰਵਿੰਦਰ ਸਿੰਘ ਬਬਲੂ,ਦੀਪ ਸਿੰਘ,ਦਾਰਾ ਪ੍ਰਿੰਸ, ਸੁਖਬੀਰ ਸਿੰਘ ਮਾਣਕ, ਨਰੇਸ਼ ਕੁਮਾਰ ਬਿੱਲਾ ਸਈਪੁਰ,ਰਜਤ ਕੁਮਾਰ, ਅਸ਼ੋਕ ਕੁਮਾਰ,ਨੀਰਜ ਕੁਮਾਰ, ਲਛਮਣ ਦਾਸ, ਕੁਲਦੀਪ ਕੁਮਾਰ,ਗੋਰਵ ਸੱਭਰਵਾਲ,ਚੰਦਾ,ਰੱਮੀ, ਮਨਪ੍ਰੀਤ ਕੌਰ,ਰਮਨ, ਰਾਹੁਲ, ਗੁਰਪ੍ਰੀਤ ਸਿੰਘ,ਸਾਰੁਕ ਸਹੋਤਾ, ਅਨਮੋਲ ਸ਼ਰਮਾ, ਉਂਕਾਰ ਢੀਂਡਸਾ, ਪ੍ਰਿੰਸ,ਸੁਰਜ,ਨਿਖਿਲ, ਚਿਰਾਗ, ਮਹਿੰਦਰ ਸਿੰਘ ਹਰਦੀਪ ਨਗਰ,ਨਸੀਬ ਚੰਦ, ਪਿਆਰੇ ਲਾਲ, ਬਲਵਿੰਦਰ ਬਿੰਦਾ, ਮਲਕਿੰਦਰ ਸਿੰਘ ਸੈਣੀ, ਬਲਬੀਰ ਸਿੰਘ ਬੀਰਾ, ਹਰਪ੍ਰੀਤ ਚੋਪੜਾ, ਜਗਦੀਸ਼ ਮਹੇ, ਬਨਵਾਰੀ ਲਾਲ, ਅਰੁਣ ਕੁਮਾਰ,ਦੇਵ ਰਾਜ, ਤਰਸੇਮ ਲਾਲ,ਬੇਦ ਭਗਤ, ਰਣਜੀਤ ਸਿੰਘ ਘੁੰਮਣ, ਗੁਰਪ੍ਰੀਤ ਸਿੰਘ ਗੋਪੀ ਰੰਧਾਵਾ, ਅੰਗ੍ਰੇਜ਼ ਸਿੰਘ ਮਕਸੂਦਾਂ, ਪੰਮਾ ਬੇਦੀ,ਮਨੋਹਰ ਲਾਲ ਮਹੇ,ਮੇਜਰ ਸਿੰਘ ਕਾਹਲੌਂ, ਬਿਕ੍ਰਮ ਸਿੰਘ ਕੇਸੀ, ਬਿੱਟੂ ਕਾਹਲੌਂ, ਅਮਰੀਕ ਸਿੰਘ ਰੇਰੂ, ਰਾਮਪਾਲ ਰੇਰੂ, ਸੰਤੋਖ ਸਿੰਘ ਸੈਣੀ, ਕੁਲਤਾਰ ਸਿੰਘ ਕੰਡਾ, ਹਰਦੇਵ ਸਿੰਘ ਸੈਣੀ, ਟੋਨੀ ਪੰਚ, ਦੇਸਰਾਜ ਪੰਚ,ਮੋਹਣ ਭੱਟੀ, ਜੈਦੀਪ ਸਿੰਘ ਬਾਜਵਾ, ਰਾਜਦੀਪ ਸਿੰਘ, ਬ੍ਰਹਮ ਦੇਵ, ਪਲਵਿੰਦਰ ਸਿੰਘ ਭਾਟੀਆ, ਗਗਨਪ੍ਰੀਤ ਸਿੰਘ,ਕਮਲ ਸੌਂਧੀ,ਗੋਰਵ ਸੱਭਰਵਾਲ, ਵਿੱਕੀ ਕੁਮਾਰ, ਮਿਲਖਾ ਸਿੰਘ,ਰਾਜੂ ਪਹਿਲਵਾਨ,ਹਰਭਜਨ ਠੇਕੇਦਾਰ, ਜਸਵਿੰਦਰ ਸਿੰਘ ਹੈਪੀ
ਆਦਿ ਸ਼ਾਮਲ ਸਨ।