
ਜਲੰਧਰ : “ਕੋਰੋਨਾ ਟੀਕਾਕਰਨ” ਸਬੰਧੀ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿੱਖੇ ਵੈਬੀਨਾਰ
ਕੋਰੋਨਾ ਮਹਾਂਮਾਰੀ ਖਿਲਾਫ਼ੳਮਪ; ਵਿਸ਼ਵ ਵਿਆਪੀ ਜੰਗ ਵਿੱਚ ਲਗਾਤਾਰ ਸਹਿਯੋਗ ਦੇਣ ਲਈ ਅਤੇ ਭਾਰਤ
ਸਰਕਾਰ ਦੀ ਫਿੱਟ ਇੰਡੀਆ ਮੁਹਿੰਮ ਅਧੀਨ ਕੋਰੋਨਾ ਦੀ ਦੂਜੀ ਲਹਿਰ ਦੇ ਪ੍ਰਕੋਪ ਤੋਂ ਬਚਣ ਲਈ
ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਮੇਹਰ ਚੰਦ
ਪੋਲੀਟੈਕਨਿਕ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਨੇ “ਕੋਰੋਨਾ ਟੀਕਾਕਰਣ” ਸੰਬੰਧੀ ਇੱਕ
ਵੈਬੀਨਾਰ ਕਰਵਾਇਆ।ਇਸ ਦੀ ਸ਼ੁਰੂਆਤ ਨੋਡਲ ਅਫ਼ੳਮਪ;ਸਰ ਪ੍ਰੋ. ਕਸ਼ਮੀਰ ਕੁਮਾਰ (ਇੰਟ੍ਰਨਲ
ਕੌਅ੍ਰਾਡੀਨੇਟਰ) ਜੀ ਦੀ ਯੋਗ ਅਗਵਾਈ ਵਿੱਚ ਹੋਈ।ਮੁੱਖ ਬੁਲਾਰੇ ਸ਼੍ਰੀ ਸੰਦੀਪ ਕੁਮਾਰ ਸ਼ਰਮਾ
(ਲੈਕਚਰਾਰ ਫ਼ੳਮਪ;ਾਰਮੈਸੀ) ਜੀ ਨੇ ਕੋਰੋਨਾ ਸਬੰਧੀ ਬਹੁਤ ਹੀ ਸੁਚੱਜੇ ਢੰਗ ਨਾਲ ਵਿਸਥਾਰ ਪੂਰਵਕ
ਚਾਨ੍ਹਣਾਂ ਪਾਇਆ।ਉਨ੍ਹਾਂ ਨੇ ਇਸ ਬੀਮਾਰੀ ਤੋਂ ਬਚਾਅ ਅਤੇ ਟੀਕਾਕਰਣ ਸਬੰਧੀ ਯੋਗ
ਲਾਭਪਾਤਰੀਆਂ ਨੂੰ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਜਾਗਰੁਕ ਕੀਤਾ।ਨੋਡਲ ਅਫ਼ੳਮਪ;ਸਰ ਵਲੋਂ
ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਕੋਰੋਨਾ ਤੋਂ ਡਰਨ ਦੀ ਲੋੜ ਨਹੀ ਬਲਕਿ ਇਸ ਦਾ ਡਟ ਕੇ
ਮੁਕਾਬਲਾ ਕਰਨ ਦੀ ਲੋੜ ਹੈ ਪਰ ਜੇਕਰ ਕੋਈ ਸ਼ੱਕੀ ਕੇਸ ਨਜਰ ਆਉਂਦਾ ਹੈ ਤਾਂ ਉਸ ਦੀ ਤੁਰੰਤ
ਸੂਚਨਾਂ ਸਿਹਤ ਵਿਭਾਗ ਨੂੰ ਦਿੱਤੀ ਜਾਵੇ।ਟੀਕਾ ਲਗਵਾਉਣ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਉਣ
ਸਬੰਧੀ ਵਿਭਾਗ ਵਲੋਂ ਇੱਕ ਰੰਗੀਨ ਇੱਸ਼ਤਿਹਾਰ ਵੀ ਜਾਰੀ ਕੀਤਾ ਗਿਆ ਤਾਂਕਿ ਲੋਕ ਇਸ ਵਾਇਰਸ ਦੀ
ਚੁਪੇਟ ਤੋਂ ਬੱਚ ਸਕਣ।ਇਸ ਵੈਬੀਨਾਰ ਵਿੱਚ ਲੱਗ-ਭੱਗ 98 ਲੋਕਾਂ ਨੇ ਸ਼ਿੱਕਤ ਕੀਤੀ। ਅੰਤ ਵਿੱਚ ਨੋਡਲ
ਅਫ਼ੳਮਪ;ਸਰ ਨੇ ਸਾਰੇ ਆਨਲਾਇਨ ਹਾਜਿਰ ਸਟਾਫ਼ੳਮਪ; ਅਤੇ ਵਿੱਦਿਆਰਥੀਆਂ ਦਾ ਧੰਨਵਾਦ ਕੀਤਾ।ਨੇਹਾ
(ਸੀ. ਡੀ. ਕੰਸਲਟੈਂਟ),ਅਖਿਲ ਭਾਟੀਆ (ਜੂਨੀਅਰ ਕੰਸਲਟੈਂਟ), ਸ਼੍ਰੀ ਮਨੋਜ ਕੁਮਾਰ, ਸ਼੍ਰੀ ਸੁਰੇਸ਼
ਕੁਮਾਰ ਦੇ ਯਤਨਾਂ ਸਦਕਾ ਇਹ ਵੈਬੀਨਾਰ ਨੇਪਰੇ ਚੜਿਆ।ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ
ਸਿੰਘ ਜੀ ਨੇ ਸੀ.ਡੀ.ਟੀ.ਪੀ. ਵਿਭਾਗ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ “ਕੋਰੋਨਾ ਟੀਕਾਕਰਣ”
ਵੈਬੀਨਾਰ ਰਾਹੀਂ ਲੋਕਾਂ ਦੀਆਂ ਵੱਡਮੁਲੀਆਂ ਜਾਨਾਂ ਬਚਾਉਣਾਂ ਭਲਾਈ ਦਾ ਕੰਮ ਦੱਸਿਆ।