ਜਲੰਧਰ : ਕੌਮੀ ਪਲਸ ਪੋਲੀਓ ਰਾਉਂਡ ਬਾਰੇ ਲੋਕਾਂ ਨੂੰ ਜਾਗਰੂਕ
ਕਰਨ ਦੇ ਮੰਤਵ ਨਾਲ ਡਾ. ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਜਲੰਧਰ ਵਲੋਂ ਦਫਤਰ ਸਿਵਲ
ਸਰਜਨ ਜਲੰਧਰ ਤੋਂ 15 ਰਿਕਸ਼ਾ ਮਾਈਕਿੰਗ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ
ਕੀਤਾ।ਡਾ. ਚਾਵਲਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਲੰਧਰ
ਸ਼ਹਿਰ ਵਿੱਚ ਤਿੰਨ ਦਿਨਾਂ ਕੌਮੀ ਪਲਸ ਪੋਲੀਓ ਜਾਗਰੂਕਤਾ ਲਈ ਰਿਕਸ਼ਾ ਮਾਈਕਿੰਗ 17
ਤੋਂ 19 ਜਨਵਰੀ 2020 ਤੱਕ ਚਲਾਈ ਜਾਵੇਗੀ।ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 0 ਤੋਂ 5
ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਮਿਤੀ 19-01-2020 ਨੂੰ ਪੋਲੀਓ ਬੂਥਾਂ ਫ਼#39;ਤੇ
ਪੋਲਿਓ ਨਾ ਮੁਰਾਦ ਬਿਮਾਰੀ ਤੋਂ ਬਚਾਓ ਲਈ ਦੋ ਪੋਲੀਓ ਰੋਧਕ ਬੂੰਦਾਂ ਪਿਲਾਈਆਂ
ਜਾਣਗੀਆਂ ਅਤੇ ਮਿਤੀ 20 ਅਤੇ 21 ਜਨਵਰੀ 2020 ਨੂੰ ਕਿਸੇ ਕਾਰਨ ਰਹਿ ਗਏ ਬੱਚਿਆਂ
ਨੂੰ ਘਰ-ਘਰ ਜਾ ਕੇ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਣਗੀਆਂ।ਮਿਤੀ 18-01-
2020 ਅਤੇ 19-01-2020 ਨੂੰ 12 ਰਿਕਸ਼ਿਆਂ ਦੀ ਰਿਕਸ਼ਾ ਮਾਈਕਿੰਗ ਜਾਰੀ ਰਹੇਗੀ। ਇਹ
ਰਿਕਸ਼ਾ ਮਾਈਕਿੰਗ ਸ਼ਹਿਰ ਦੇ ਵੱਖ – ਵੱਖ ਖੇਤਰਾਂ ਮਕਸੂਦਾਂ, ਬਸਤੀ ਖੇਲ, ਗਾਂਧੀ
ਕੈਂਪ ,ਅਮਨ ਨਗਰ, ਇੰਡਸਟਰੀ ਏਰੀਆ, ਲਾਡੋਵਾਲੀ ਰੋਡ, ਸੈਂਟਰਲ ਟਾਊਨ, ਕਿਸ਼ਨਪੁਰਾ,
ਕਾਜੀ ਮੰਡੀ, ਬੂਟਾ ਮੰਡੀ, ਭਾਰਗੋ ਕੈਂਪ, ਗੜ੍ਹਾ, ਬਸਤੀ ਸ਼ੇਖ, ਜੋਤੀ ਚੌਂਕ, ਬੱਸ
ਸਟੈਂਡ ਅਤੇ ਰੇਵਲੇ ਸ਼ਟੇਸ਼ਨ ਲਈ ਜਨ ਜਾਗਰੂਕਤਾ ਕਰਨਗੇ।ਇਸ ਮੁਹਿੰਮ ਦੌਰਾਨ ਜ਼ਿਲ੍ਹੇ
ਦੇ ਕੁੱੱਲ 243044 ਬੱੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਉਣ ਦਾ ਟੀਚਾ
ਮਿੱਥਿਆ ਗਿਆ ਹੈ ਅਤੇ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ੍ਹ ਚੜ੍ਹਾਉਣ ਲਈ
ਸਿਹਤ ਵਿਭਾਗ ਵੱਲੋਂ ਕੁੱਲ 2067 ਟੀਮਾਂ ਗਠਿਤ ਕੀਤੀਆਂ ਗਈਆਂ ਹਨ ।ਮੁਹਿੰਮ
ਦੌਰਾਨ ਬੱਸ ਸਟੈਂਡ , ਰੇਲਵੇ ਸਟੇਸ਼ਨ , ਇੱਟਾਂ ਦੇ ਭੱਠਿਆਂ , ਨਵ ਨਿਰਮਾਣਿਤ ਹੋ ਰਹੀਆਂ
ਇਮਾਰਤਾਂ , ਸਲੱਮ ਖੇਤਰਾਂ ਅਤੇ ਫੈਕਟਰੀਆਂ ਵਿੱਚ ਕੰਮ ਕਰ ਰਹੇ ਪਰਿਵਾਰਾਂ ਲਈ ਵਿਸ਼ੇਸ਼
ਪੋਲੀਓ ਰੋਧਕ ਟੀਮਾਂ ਲਗਾਈਆਂ ਗਈਆਂ ਹਨ ।ਪੋਲੀਓ ਮੁਹਿੰਮ ਦੀ ਗਤੀਵਿਧੀ ‘ਤੇ ਨਜ਼ਰ
ਰੱਖਣ ਲਈ 209 ਸੁਪਰਵਾਈਜਰ ਵੀ ਲਗਾਏ ਗਏ ਹਨ।
ਉਨਾ ਲੋਕਾਂ ਨੂੰ ਅਪੀਲ ਕੀਤੀ ਕਿ ਮਿਤੀ 19-01-2020 ਦਿਨ ਐਤਵਾਰ ਨੂੰ
ਪੋਲੀਓ ਬੂਥ 39; ਤੇ ਆਪਣੇ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਲਿਆ ਕੇ
ਪੋਲਿਓ ਰੋਧਕ ਬੂੰਦਾਂ ਜਰੂਰ ਪਿਲਾਉਣ ਅਤੇ ਪੋਲੀਓ ਰੋਧਕ ਟੀਮਾਂ ਨਾਲ ਸਹਿਯੋਗ ਕਰਨ ਦੀ
ਵੀ ਅਪੀਲ ਕੀਤੀ ਗਈ। ਇਸ ਮੌਕੇ ਡਾ. ਸੀਮਾ ਜ਼ਿਲ੍ਹਾ ਟੀਕਾਕਰਨ ਅਫਸਰ, ਡਾ. ਟੀ.ਪੀ ਸਿੰਘ
ਸਹਾਇਕ ਸਿਹਤ ਅਫਸਰ, ਡਾ. ਸੁਰਿੰਦਰ ਸਿੰਘ ਨਾਂਗਲ ਜ਼ਿਲ੍ਹਾ ਸਿਹਤ ਅਫਸਰ, ਸ਼੍ਰੀ ਕਿਰਪਾਲ
ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਸ਼੍ਰੀਮਤੀ ਨੀਲਮ ਕੁਮਾਰੀ ਡਿਪਟੀ
ਐਮ.ਈ.ਆਈ.ਓ , ਸ਼੍ਰੀਮਤੀ ਸੁਰਭੀ ਜ਼ਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ ਅਤੇ ਸਿਹਤ
ਵਿਭਾਗ ਦਾ ਸਟਾਫ ਮੌਜੂਦ ਸੀ।