ਫਗਵਾੜਾ (ਸ਼ਿਵ ਕੋੜਾ) ਕੌੜਾ ਬਰਾਦਰੀ ਬਲਫੈਰ ਸੁਸਾਇਟੀ ਫਗਵਾੜਾ ਦੀ ਮੀਟਿੰਗ ਮੱਹਲਾ ਕੋੜਿਆਂ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਕੋੜਾ ਬਰਾਂਦਰੀ ਦੇ ਪ੍ਧਾਨ ਸ੍ਰੀ ਮਨੋਹਰ ਲਾਲ ਕੋੜਾ ਨੇ ਕੀਤੀ। ਇਸ ਮੌਕੇ ਤੇ ਜੱਜ ਘਰ ਨੂੰ ਨਵਾਂ ਰੂਪ ਦੇਣ ਲਈ ਵਿਚਾਰ ਕੀਤਾ ਗਿਆ। ਅਤੇ ਬਾਰਦਰੀ ਦੇ ਰੁਕੇ ਹੋਏ ਕੰਮਾਂ ਤੇ ਚਾਨਣ ਪਾਇਆ ਗਿਆ। ਇਸ ਮੋਕੇ ਤੇ ਹਰੀਸ਼ ਕੋੜਾ, ਧਰਮਵੀਰ ਕੋੜਾ, ਅਸ਼ੋਕ ਕੋੜਾ, ਸੁਰਿੰਦਰ ਕੋੜਾ, ਸ਼ਿਵ ਕੋੜਾ, ਗੋਪਾਲ ਕੋੜਾ, ਸੰਦੀਪ ਕੋੜਾ, ਰਾਜੂ ਕੋੜਾ, ਸੱਜੇ ਕੋੜਾ ਆਦਿ ਮੈਬਰ ਹਾਜ਼ਰ ਸਨ। ਬਰਾਦਰੀ ਦੇ ਪ੍ਧਾਨ ਸ੍ਰੀ ਮਨੋਹਰ ਲਾਲ ਕੋੜਾ ਨੇ ਸਾਰੇ ਕੋੜਾ ਪਰਿਵਾਰਾਂ ਨੂੰ ਅਪੀਲ ਕੀਤੀ ਕੇ ਸਾਡਾ ਕੋੜਾ ਖਾਨਦਾਨ ਦੇ 25 ਵਾਂ ਸਲਾਨਾ ਮੇਲਾਂ 21 ਫਰਵਰੀ ਦਿਨ ਐਤਵਾਰ ਨੂੰ ਤਲਵੰਡੀ ਰਾਏ (ਰਾਏਕੋਟ) ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਿਲਵਰ ਜੁਬਲੀ ਸਮਗਾਮ ਦੀ ਤਿਆਰੀਆਂ ਪਿਛਲੇ 2 ਮਹੀਨੇ ਤੋਂ ਚੱਲ ਰਹੀਆਂ ਹਨ । ਜਿਸ ਵਿੱਚ ਕੋੜਾ ਖਾਨਦਾਨ ਦੇ ਲੋਕ ਇੱਕਠੇ ਹੋਣਗੇ । ਕੁੱਲਦੇਵੀ ਸਤੀ ਸੱਤਵੰਤੀ ਉਤੱਮ ਸਤੀ ਮਾਤਾ ਜੀ ਦਾ ਅਸ਼ੀਰਵਾਦ ਲੈਣ ਲਈ ਲੋਕ ਆਣਗੇ। ਇਸ ਸਮਗਾਮ ਦਿਆ ਤਿਆਰੀਆਂ ਲਈ ਪ੍ਧਾਨ ਨਵਲ ਕੋੜਾ, ਚੀਫ ਪੈਟਰਨ ਸ੍ਰੀ ਮਨੋਹਰ ਲਾਲ ਕੋੜਾ, ਸਕੱਤਰ ਸ਼ੁਸ਼ੀਲ ਕੋੜਾ, ਖਜਾਨਚੀ ਰੁਮੇਸ਼ ਕੋੜਾ, ਚੰਦਰ ਮੋਹਨ ਕੋੜਾ ਆਦਿ ਸਾਥੀਆਂ ਨੇ ਦਿਨ ਰਾਤ ਇੱਕ ਕੀਤਾ। 21ਫਰਵਰੀ ਨੂੰ ਸਵੇਰੇ 10 ਵਜੇ ਸਮਗਾਮ ਸ਼ੁਰੂ ਹੋਵੇਗਾ। ਅਤੇ ਠੀਕ 12 ਵਜੇ ਝੰਡੇ ਦੀ ਰਸਮ ਸ਼ੁਰੂ ਹੋਵੇਗੀ। ਇਸ ਉਪਰੰਤ ਅਤੱਟ ਲੰਗਰ ਵਰਤਾਇਆ ਜਾਵੇਗਾ। ਸਾਡੀ ਅਪੀਲ ਹੈ ਕਿ ਸਾਰੇ ਲੋਕ ਆਣ ਅਤੇ ਆਪਣੇ ਕੁੱਲ ਦੀ ਖੁਸ਼ਹਾਲੀ ਲਈ ਆਸ਼ੀਰਵਾਦ ਪੑਾਪਤ ਕਰਨ।