ਜਲੰਧਰ :
ਖੇਤੀਬਾਡੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵਲੋਂ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ‘ਮਿਸ਼ਨ ਫ਼ਤਿਹ’ ਤਹਿਤ ਫਿਲੌਰ, ਰੁੜਕਾ ਕਲਾਂ, ਨੂਰਮਹਿਲ, ਨਕੋਦਰ ਅਤੇ ਜਲੰਧਰ ਪੱਛਮੀ ਬਲਾਕ ਵਿਖੇ ਖਾਦਾਂ, ਕੀਟਨਾਸ਼ਕ ਦਵਾਈਆਂ ਅਤੇ ਬੀਜ ਦੇ ਡੀਲਰਾਂ ਦੀ ਜਾਂਚ ਕੀਤੀ ਗਈ।
ਟੀਮਾਂ ਵਲੋਂ ਡੀਲਰਾਂ ਨੂੰ ਕੁਆਲਿਟੀ ਕੰਟਰੋਲ ਐਕਟ ਤਹਿਤ ਸਮਗੱਰੀ ਵੇਚਣ ਅਤੇ ਦੁਕਾਨ ਦੇ ਬਾਹਰ ਸਟਾਕ ਦਾ ਬੋਰਡ ਲਗਾਉਣ ਲਈ ਕਿਹਾ ਗਿਆ। ਟੀਮਾਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਬੀਜਾਂ, ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਦੀ ਖ਼ਰੀਦ ‘ਤੇ ਤੁਰੰਤ ਬਿਲ ਦਿੱਤਾ ਜਾਵੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ.ਸੁਰਿੰਦਰ ਸਿੰਘ ਨੇ ਸਪਸ਼ਟ ਕਿਹਾ ਕਿ ਵਿਭਾਗ ਵਲੋਂ ਕਿਸਾਨਾਂ ਨੂੰ ਗੈਰ ਮਿਆਰੀ ਬੀਜ,ਖਾਦਾਂ ਅਤੇ ਕੀਟ ਨਾਸ਼ਕ ਦਵਾਈਆਂ ਦੀ ਸਪਲਾਈ ਨੂੰ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹਾ ਕਰਨ ਵਾਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ•ਾਂ ਕਿਹਾ ਕਿ ਅਣ ਅਧਿਕਾਰਤ ਤੇ ਗੈਰ ਮਿਆਰੀ ਬੀਜਾਂ/ਖਾਦਾਂ ਅਤੇ ਕੀਟਨਾਸ਼ਕਾਂ ਨੂੰ ਵੇਚਣਾ ਘਿਨੌਣਾ ਜੁਰਮ ਹੈ ਅਤੇ ਅਜਿਹੇ ਕਿਸੇ ਕੀਮਤ ‘ਤੇ ਨਹੀਂ ਹੋਣ ਦਿੱਤਾ ਜਾਵੇਗਾ। ਉਨ•ਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਇਸ ਪ੍ਰਤੀ ਚੌਕਸ ਰਿਹਾ ਜਾਵੇ ਅਤੇ ਜੇਕਰ ਕੋਈ ਗੜਬੜੀ ਦਾ ਕੇਸ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਜ਼ਿਲ•ਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਜਾਵੇ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਕਿਸਾਨਾਂ ਨੂੰ ਰਜਿਸਟਰਡ ਡੀਲਰਾਂ ਤੋਂ ਹੀ ਬੀਜਾਂ/ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਖ਼ਰੀਦ ਕਰਕੇ ਬਿਲ ਲੈਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਜ਼ਿਲ•ੇ ਵਿੱਚ ਗੈਰ ਮਿਆਰੀ ਤੇ ਅਣ ਅਧਿਕਾਰਤ ਬੀਜ, ਕੀਟਨਾਸ਼ਕ ਦਵਾਈਆਂ ਤੇ ਖਾਦਾਂ ਦਾ ਇਕ ਵੀ ਦਾਣਾ ਵੇਚਣ ਨਹੀਂ ਦਿੱਤਾ ਜਾਵੇਗਾ।