
ਫਗਵਾੜਾ 31 ਮਈ (ਸ਼ਿਵ ਕੋੜਾ) ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾ ਸਦਕਾ ਵਾਰਡ ਨੰਬਰ 37 ਅਧੀਨ ਮੁਹੱਲਾ ਪ੍ਰੇਮ ਨਗਰ, ਮਾਸਟਰ ਸਾਧੂ ਰਾਮ ਨਗਰ, ਗੁਰਨਾਨਕ ਪੁਰਾ ਅਤੇ ਖੇੜਾ ਰੋਡ ਵਿਖੇ ਫਾਗਿੰਗ ਕਰਵਾਈ ਗਈ ਅਤੇ ਗਲੀਆਂ ਤੇ ਘਰਾਂ ਨੂੰ ਸੈਨੀਟਾਈਜ ਕੀਤਾ ਗਿਆ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਗਰਮੀ ਦੇ ਮੌਸਮ ‘ਚ ਲੋਕਾਂ ਨੂੰ ਮੱਖੀਆਂ ਮੱਛਰਾਂ ਤੋਂ ਰਾਹਤ ਦੇਣ ਅਤੇ ਕੋਰੋਨਾ ਮਹਾਮਾਰੀ ਤੋਂ ਵਾਰਡ ਦੇ ਵਸਨੀਕਾਂ ਨੂੰ ਬਚਾਉਣ ਲਈ ਫਾਗਿੰਗ ਅਤੇ ਸੈਨੀਟਾਈਜਰ ਸਪਰੇਅ ਕਰਵਾਇਆ ਗਿਆ ਹੈ। ਉਹਨਾਂ ਵਾਰਡ ਵਾਸੀਆਂ ਨੂੰ ਜਿੱਥੇ ਆਪਣੇ ਸਰੀਰ ਅਤੇ ਆਲੇ-ਦੁਆਲੇ ਦੀ ਸਫਾਈ ਰੱਖਣ ਬਾਰੇ ਪ੍ਰੇਰਿਆ ਉੱਥੇ ਹੀ ਕਿਹਾ ਕਿ ਕੋਰੋਨਾ ਤੋਂ ਡਰਨ ਦੀ ਨਹੀਂ ਬਲਕਿ ਇਸ ਨਾਲ ਲੜਨ ਦੀ ਜਰੂਰਤ ਹੈ ਅਤੇ ਇਸ ਖਤਰਨਾਕ ਵਾਇਰਸ ਦੇ ਹਮਲੇ ਤੋਂ ਸਰਕਾਰੀ ਗਾਈਡ ਲਾਈਨ ਦੀ ਪਾਲਣਾ ਕਰਕੇ ਬਚਿਆ ਜਾ ਸਕਦਾ ਹੈ। ਉਹਨਾਂ ਇਸ ਮੁਹਿਮ ‘ਚ ਸ਼ਾਮਲ ਨਗਰ ਨਿਗਮ ਕਰਮਚਾਰੀਆਂ ਸਨੀ ਮੇਹਟ, ਗਰੁਪ੍ਰੀਤ ਸਿੰਘ, ਵਿਮਲ ਕੁਮਾਰ ਮੇਹਟ ਅਤੇ ਨਰੇਸ਼ ਕੁਮਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਸਕੱਤਰ ਸੁਰਿੰਦਰ ਪਾਲ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ।