ਪਿਛਲੇ ਦਿਨੀਂ 192 ਗਲੋਬ ਕਾਲੋਨੀ ਵਿਖੇ ਹਰਵਿੰਦਰ ਸਿੰਘ ਚਿਟਕਾਰਾ ਉਤੇ ਨਰੇਸ਼ ਮਹਾਜਨ ਅਤੇ ਉਨ੍ਹਾਂ ਦੇ ਭਰਾਵਾਂ ਅਤੇ ਲੇਬਰ ਦੇ ਦੋ ਬੰਦਿਆਂ ਵੱਲੋਂ ਹਮਲਾ ਕੀਤਾ ਸੀ ਅਤੇ ਦਸਤਾਰ ਉਤਾਰੀ ਸੀ ਜਿਸ ਦੇ ਖ਼ਿਲਾਫ਼ ਹਰਵਿੰਦਰ ਸਿੰਘ ਚਿਟਕਾਰਾ ਵੱਲੋਂ ਜੋ ਥਾਣਾ ਨੰਬਰ 8 ਟਰਾਂਸਪੋਰਟ ਨਗਰ ਵਿਖੇ ਸ਼ਿਕਾਇਤ ਪੱਤਰ ਦਿੱਤਾ ਗਿਆ ਸੀ ਅਤੇ ਸੀਸੀ ਟੀਵੀ ਦੀ ਰਿਕਾਰਡਿੰਗ ਵੀ ਦਿੱਤੀ ਗਈ ਸੀ ਉਸ ਦੇ ਆਧਾਰ ਤੇ ਅਤੇ DA/legel ਦੀ ਰਿਪੋਰਟ ਅਨੁਸਾਰ ਪੁਲੀਸ ਵੱਲੋਂ ਹਮਲਾ ਕਰਨ ਵਾਲੀ ਧਿਰ ਉੱਤੇ ਥਾਣਾ ਟਰਾਂਸਪੋਰਟ ਨਗਰ ਵਿਖੇ FiR no:-0181ਮਿਤੀ 12/8/2021 ਨੂੰ ਧਾਰਾ 295 ਅਧੀਨ ਪਰਚਾ ਦਰਜ ਕਰ ਦਿੱਤਾ ਗਿਆ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤੇਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਗੁਰਿੰਦਰ ਸਿੰਘ ਸਿੱਧੂ ਸਤਪਾਲ ਸਿੰਘ ਸਿਦਕੀ ਅਤੇ ਵਿੱਕੀ ਖਾਲਸਾ ਬਸਤੀ ਮਿੱਠੂ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਦੋ ਧਿਰਾਂ ਦੇ ਆਪਸੀ ਝਗੜੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਹੈ ਪਰ ਜਲੰਧਰ ਸ਼ਹਿਰ ਵਿਚ ਕਿਸੇ ਵੀ ਵਿਅਕਤੀ ਨੂੰ ਇਹ ਹੱਕ ਨਹੀਂ ਹੈ ਕਿ ਉਹ ਕਿਸੇ ਸਿੱਖ ਦੀ ਪੱਗ ਦਾ ਅਪਮਾਨ ਕਰੇ ਉਕਤ ਆਗੂਆਂ ਨੇ ਜ਼ਿਲ੍ਹੇ ਦੇ ਪੁਲੀਸ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਦੋਸ਼ੀ ਤੁਰੰਤ ਗ੍ਰਿਫ਼ਤਾਰ ਕੀਤੇ ਜਾਣ ਅਤੇ ਮਿਸਾਲੀ ਸਜਾਵਾ ਦਿੱਤੀਆਂ ਜਾਣ ਤਾਂ ਕਿ ਕੋਈ ਵੀ ਵਿਅਕਤੀ ਦੁਬਾਰਾ ਦਸਤਾਰ ਦੀ ਬੇਅਦਬੀ ਕਰਨ ਦੀ ਹਿੰਮਤ ਨਾ ਕਰ ਸਕੇ ਇਸ ਮੌਕੇ ਤੇ ਹਰਪ੍ਰੀਤ ਸਿੰਘ ਸੋਨੂੰ ਗੁਰਜੀਤ ਸਿੰਘ ਸਤਨਾਮੀਆ ਪਰਮਿੰਦਰ ਸਿੰਘ ਦਸਮੇਸ਼ ਨਗਰ ਪਰਜਿੰਦਰ ਸਿੰਘ ਪ੍ਰਭਜੋਤ ਸਿੰਘ ਖਾਲਸਾ ਗੁਰਦੀਪ ਸਿੰਘ ਲੱਕੀ ਮਨਮਿੰਦਰ ਸਿੰਘ ਭਾਟੀਆ ਹਰਵਿੰਦਰ ਸਿੰਘ ਚਿੱਟਕਾਰਾ ਹਰਪ੍ਰੀਤ ਸਿੰਘ ਰੋਬਿਨ ਅਮਨਦੀਪ ਸਿੰਘ ਬੱਗਾ ਹਰਜੀਤ ਸਿੰਘ ਬਾਬਾ ਸੰਨੀ ਉਬਰਾਏ ਬਲਜੀਤ ਸਿੰਘ ਸ਼ੈਂਟੀ ਜਤਿੰਦਰ ਸਿੰਘ ਕੋਹਲੀ ਲਖਬੀਰ ਸਿੰਘ ਲੱਕੀ ਅਰਵਿੰਦਰ ਸਿੰਘ ਬਬਲੂ ਤਜਿੰਦਰ ਸਿੰਘ ਸੰਤਨਗਰ ਹਰਪਾਲ ਸਿੰਘ ਪਾਲੀ ਚੱਢਾ ਸੋਨੂੰ ਪੇੰਟਰ ਆਦਿ ਹਾਜਰ ਸਨ।