ਜਲੰਧਰ: ਦਿਉਲ ਨਗਰ ਦੇ ਇਲਾਕੇ ‘ਚ ਰਹਿੰਦੇ ਇਕ ਨੌਜਵਾਨ ਦੀ ਉਸ ਦੇ ਘਰ ਦੇ ਨੇੜਿਉਂ ਹੀ ਭੇਦਭਰੀ ਹਾਲਤ ‘ਚ ਲਾਸ਼ ਮਿਲੀ ਹੈ, ਜਿਸ ਨਾਲ ਇਲਾਕੇ ‘ਚ ਸਨਸਨੀ ਫੈਲ ਗਈ। ਬੀਤੀ ਰਾਤ ਕੋਰੋਨਾ ਕਰਫਿਊ ਕਰਕੇ ਇਲਾਕੇ ਦੀ ਗਸ਼ਤ ਕਰ ਰਹੇ ਪੁਲਿਸ ਮੁਲਾਜ਼ਮਾਂ ਨੇ ਦੇ ਦੇਖਿਆ ਕਿ ਕੋਈ ਨੌਜਵਾਨ ਜ਼ਖ਼ਮੀ ਹਾਲਤ ‘ਚ ਪਿਆ ਹੈ, ਜਿਸ ਨੂੰ ਉਹ ਚੁੱਕ ਕੇ ਜਦੋਂ ਸਿਵਲ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਨੌਜਵਾਨ ਦੀ ਪਹਿਚਾਣ ਕਰਨਦੀਪ (23) ਪੁੱਤਰ ਸੁਦਰਸ਼ਨ ਵਾਸੀ ਦਿਉਲ ਨਗਰ, ਜਲੰਧਰ ਵਜੋਂ ਹੋਈ ਹੈ। ਥਾਣਾ ਭਾਰਗੋ ਕੈਂਪ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।