ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਗ੍ਰੀਵੈਂਸ ਰੀਡਰੈੱਸਲ ਸੈੱਲ ਦੁਆਰਾ ਰਾਸ਼ਟਰੀ ਪੋਸ਼ਣ ਮਾਹ 2020 ਮਨਾਇਆ ਗਿਆ। ਇੱਕ ਮਹੀਨੇ ਚੱਲੇ ਇਸ ਪ੍ਰੋਗਰਾਮ ਦੇ ਆਨਲਾਈਨ ਸਮਾਪਤੀ ਸਮਾਗਮ ਵਿੱਚ ਪੂਰੇ ਮਹੀਨੇ ਦੌਰਾਨ ਕੀਤੀਆਂ ਗਈਆ ਗਤੀਵਿਧੀਆਤ ਬਾਰੇ ਸੰਖੇਪ ਚਰਚਾ ਕੀਤੀ ਗਈ। ਇੱਕ ਸਿਹਤਮੰਦ ਸਰੀਰ ਅਤੇ ਸ਼ਾਂਤ ਦਿਮਾਗ ਪੋਸ਼ਣ ਲਈ ਮੁਢਲੀ ਜ਼ਰੂਰਤ ਹੈ। ਸਾਡੇ ਜੀਵਨ ਵਿੱਚ ਪੋਸ਼ਣ ਦੀ ਮਹੱਤਤਾ ਬਾਰੇ ਇਸ ਮਾਹ ਦੌਰਾਨ ਜਾਗਰੂਕ ਕੀਤਾ ਗਿਆ। ਪੋਸ਼ਣ ਮਾਹ ਦੇ ਉਦਘਾਟਨੀ ਸਮਾਰੋਹ ਵਿੱਚ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕੋਰੋਨਾਵਾਇਰਸ ਮਹਾਮਾਰੀ ਦੇ ਮੁਸ਼ਕਿਲ ਦੌਰ ਵਿੱਚ ਚੰਗੇ ਪੋਸ਼ਣ ਅਤੇ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ’ਦੀ ਜਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆ ਨੂੰ ਸੁੱਰਖਿਅਤ ਅਤੇ ਸਿਹਤਮੰਦ ਵਾਤਾਵਰਨ ਬਣਾਉਣ ਲਈ ਇਸ ਸਮੇਂ ਆਪਣੇ ਆਪ ਨੂੰ ਪੁਨਰ ਸਮਝਣ ਅਤੇ ਸਥਾਪਿਤ ਕਰਨ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਮਜ਼ਬੂਤ ਕਿਰਦਾਰ ਦੇ ਨਿਰਮਾਣ ਕਰਨ ਵਿੱਚ ਵਡਮੁੱਲੀ ਭੂਮਿਕਾ ਨਿਭਾਉਂਦੇ ਹਨ।ਪੋਸ਼ਣ ਮਾਹ ਦੌਰਾਨ ਦੂਜਾ ਈਵੈਂਟ ਜਾਗਰੂਕਤਾ ਮੁਹਿੰਮ ਸੀ। ਜਿਸ ਵਿੱਚ ਸੋਸ਼ਲ ਮੀਡੀਆ ’ਤੇ ਜਾਗਰੂਕਤਾ ਮੁਹਿੰਮ ਚਲਾਈ ਗਈ। ਕਾਲਜ ਦੇ ਮੈਡੀਕਲ ਅਫਸਰ ਡਾ. ਜਸਵੰਤ ਕੌਰ, ਮੀਨੰੂੰ ਵਾਹੀ (ਡਾਈਟੀਸ਼ੀਅਨ), ਆਦਿ ਇਨਾਂ ਸੰਦੇਸ਼ਾਂ ਦੇ ਬੁਲਾਰੇ ਸਨ। ਬੁਲਾਰਿਆਂ ਨੇ ਕੋਵਿਡ-19 ਦੇ ਦੌਰਾਨ ਸਿਹਤ ਮੰਦ ਖਾਣਪੀਣ ਅਤੇ ਪੋਸ਼ਟਿਕ ਭੋਜਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਇਸੇ ਤਰ੍ਹਾਂ ਡਾ. ਕਿਰਨ ਬੈਂਸ ਮੁਖੀ ਖੁਰਾਕ ਤੇ ਪੋਸ਼ਣ ਵਿਭਾਗ ਪੀ.ਏ.ਯੂ ਲਧਿਆਣਾ ਨੇ ਕੁਪੋਸ਼ਣ ਸੰਬੰਧੀ ਭਰਪੂਰ ਜਾਣਕਾਰੀ ਦਿੱਤੀ।ਪੋਸ਼ਣ ਮਾਹ ਦੌਰਾਨ ਤੀਸਰਾ ਪ੍ਰੋਗਰਾਮ ‘ਪੋਸ਼ਣ ਪਰ ਚਰਚਾ’ ਰਿਹਾ। ਇਸ ਪ੍ਰੋਗਰਾਮ ਦੇ ਤਹਿਤ ਪੋਸ਼ਣ ਸੰਬੰਧੀ ਆਨਲਾਈਨ ਕੁਇਜ਼ ਮੁਕਾਬਲਾ, ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਪੰਝੱਤਰ ਵਿਦਿਆਰਥੀਆਂ ਨੇ ਸਰਗਰਮੀ ਨਾਲ ਭਾਗ ਲਿਆ। ਕੁਇਜ਼ ਮੁਕਾਬਲੇ ਵਿੱਚ ਪੈਂਤੀ ਐਂਟਰੀਆਂ ਪ੍ਰਾਪਤ ਹੋਈਆਂ ਸਨ। ਇਸਦਾ ਬੋਰਡ-ਥੀਮ ਸੰਪੂਰਨ ਪੋਸ਼ਣ ਅਤੇ ਸਿਹਤਮੰਦ ਜੀਵਨ ਸ਼ੈਲੀ ਸੀ। ਇਸ ਵਿਚ ਪਹਿਲਾ ਇਨਾਮ ਰਜਨੀਤ ਕੌਰ ਬੀ.ਪੀ.ਟੀ ਭਾਗ ਦੂਜਾ ਅਤੇ ਆਰਤੀ ਸ਼ਰਮਾ (ਬੀ.ਸੀ.ਏ) ਨੇ ਸਾਂਝਾ ਕੀਤਾ।ਦੂਜਾ ਇਨਾਮ ਕ੍ਰਿਟੀਨਾ ਰਾਏ (ਬੀ.ਐਸ. ਮੈਡੀਕਲ) ਸ਼ਿਖਾ (ਐਮ.ਐਸ.ਸੀ. ਮੈਥਸ), ਬੰਦਨਾ ਨੌਟੀਆਲ (ਐਮ.ਐਸ. ਕੈਮਿਸਟਰੀ) ਨੇ ਸਾਂਝਾ ਕੀਤਾ। ਤੀਸਰਾ ਇਨਾਮ ਅਦਿਤੀ (ਬੀ.ਐਸ.ਨਾਨ ਮੈਡੀਕਲ) ਨੇ ਜਿੱਤਿਆ। ਪੋਸਟਰ ਮੇਕਿੰਗ ਮੁਕਾਬਲੇ ਵਿਚ ਚੌਵੀ ਵਿਦਿਆਰਥੀਆਂ ਨੇ ਹਿੱਸਾ ਲਿਆ। ਥੀਮ ਜਿਸਦਾ ਸੀ: ਮੇਰੀ ਸਿਹਤ ਮੇਰੀ ਤਰਜੀਹ, ਸਹੀ ਖਾਓ ਠੀਕ ਰਹੋ। ਇਸ ਸ਼੍ਰੇਣੀ ਦੇ ਜੱਜ ਸਨ: ਡਾ. ਰਾਜੂ ਸ਼ਰਮਾ, ਡਾ. ਗੀਤਾਂਜਲੀ ਮੌਦਗਿਲ, ਡਾ. ਅਜੀਤਪਾਲ ਸਿੰਘ ਅਤੇ ਪ੍ਰੋਫੈਸਰ ਅਨੂ ਮੂਮ। ਇਸ ਵਿੱਚ ਕਸ਼ਿਸ਼ ਡਿੰਗਰਾ ਨੇ ਪਹਿਲਾ ਇਨਾਮ, ਬੰਧਨਾ ਨੌਟਿਆਲ ਨੂੰ ਦੂਜਾ ਇਨਾਮ ਜਦਕਿ, ਤੀਸਰਾ ਇਨਾਮ ਤਾਹਿਰਾ ਅਤੇ ਰੂਹੀ ਵਰਮਾ ਨੇ ਪ੍ਰਾਪਤ ਕੀਤਾ। ਜਦਕਿ ਕਾਂਸੋਲੇਸ਼ਨ ਇਨਾਮ ਹਰਦੀਪ ਕੌਰ ਅਤੇ ਆਸ਼ੀਸ਼ ਨੇ ਸਾਂਝੇ ਕੀਤੇ। ਇਸ ਇਵੈਂਟ ਦੇ ਤਹਿਤ ਤੀਜੀ ਸ਼੍ਰੇਣੀ ਸੀ ਤੁਹਾਡੇ ਘਰ ਤੇ ਕਿਚਨ ਗਾਰਡਨ, ਮਾਈਕਰੋ-ਗ੍ਰੀਨਜ਼ ਉਪਚਾਰਕ ਪੋਸ਼ਣ (ਚਿਕਿਤਸਕ ਪੌਦਾ) ਰਾਹੀਂ ਪੋਸ਼ਣ ਵਧਾਓ। ਇਸਦੇ ਲਈ ਜੱਜ ਸਨ ਡਾ. ਐਸ.ਐਸ. ਬੈਂਸ, ਡਾ. ਗੀਤਾਂਜਲੀ ਮਹਾਜਨ ਅਤੇ ਡਾ. ਉਪਮਾ ਅਰੋੜਾ। ਜੇਤੂ ਵਿਦਿਆਰਥੀਆਂ ਵਿਚ ਨੀਰਜ ਕਸ਼ਯਪ, ਕਨਵੀ ਏਰੀ, ਰੁਪਿੰਦਰ ਕੌਰ, ਤਰਨਦੀਪ ਕੌਰ, ਮਨੀ ਕੁਮਾਰ, ਨਵਨੀਤ ਕੌਰ ਅਤੇ ਆਰਤੀ ਸ਼ਰਮਾ ਸਨ। ਪ੍ਰੋਗਰਾਮ ਦੀ ਅਗਵਾਈ ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਜਸਰੀਨ ਕੌਰ ਨੇ ਕੀਤੀ। ਉਨ੍ਹਾਂ ਮਹਾਂਮਾਰੀ ਦੇ ਗੰਭੀਰ ਦੌਰ ਵਿਚ ਪੋਸ਼ਣ ਦੀ ਮਹੱਤਤਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸ਼ਿਕਾਇਤ ਨਿਵਾਰਣ ਸੈੱਲ ਦੁਆਰਾ ਕੀਤੇ ਜਾ ਰਹੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਗ੍ਰੀਵੈਂਸ ਰੀਡਰੈੱਸਲ ਸੈੱਲ ਦੀ ਕਨਵੀਨਰ ਡਾ. ਗਗਨਦੀਪ ਕੌਰ ਨੂੰ ਇਸ ਮੁਸ਼ਕਲ ਦੌਰ ਵਿਚ ਸਰੀਰਿਕ ਅਤੇ ਮਾਨਸਿਕ ਤੌਰ ’ਤੇ ਸੰਤੁਲਿਤ ਕਰਨ ਨਾਲ ਜੁੜੇ ਸਮਾਗਮਾਂ ਦੇ ਆਯੋਜਨ ਲਈ ਵਧਾਈ ਦਿੱਤੀ। ਅੰਤ ਵਿਚ ਪੋ੍ਰਫੈਸਰ ਜਸਵਿੰਦਰ ਕੌਰ, ਮੁਖੀ ਬੋਟਨੀ ਅਤੇ ਜੂਆਲੋਜੀ ਵਿਭਾਗ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਸਮਾਗਮ ਦੌਰਾਨ ਪ੍ਰੋ. ਨਵਦੀਪ ਕੌਰ, ਪ੍ਰੋ. ਸੰਜੀਵ ਆਨੰਦ, ਡਾ. ਮਨਮੀਤ ਸੋਢੀ, ਪ੍ਰੋ. ਹਿਮਾਂਸ਼ੂ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਰਹੇ।