ਚੰਡੀਗੜ੍ਹ: ਚੰਡੀਗੜ੍ਹ ਦੀ ਬਾਪੂ ਧਾਮ ਕਾਲੋਨੀ ‘ਚ ਕੋਰੋਨਾ ਦੇ ਛੇ ਹੋਰ ਮਾਮਲੇ ਪਾਏ ਗਏ ਹਨ ਜਿਸ ‘ਚ 4 ਬੱਚੇ ਅਤੇ ਇਕ ਉਨ੍ਹਾਂ ਦੀ ਮਾਂ ਅਤੇ ਵਿਅਕਤੀ ਸ਼ਾਮਲ ਹੈ। ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਚੰਡੀਗੜ੍ਹ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 56 ਹੋ ਗਈ ਹੈ।ਨਵਾਂਸ਼ਹਿਰ ਦੇ ਪਿੰਡ ਬੂਥਗੜ੍ਹ ਚ ਤਿੰਨ ਦਿਨ ਪਹਿਲਾਂ ਆਏ ਇਕ ਕੋਰੋਨਾ ਪਾਜੀਟਿਵ ਮਰੀਜ਼ ਦੀ ਅੱਜ ਮਾਤਾ ਅਤੇ ਉਸ ਦੀ ਗੱਡੀ ਦੇ ਕਲੀਂਡਰ ਦੀ ਰਿਪੋਰਟ ਪਾਜੀਟਿਵ ਆਉਣ ਨਾਲ ਹੁਣ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ‘ਚ ਕੋਰੋਨਾ ਪੀੜਤਾ ਦੀ ਗਿਣਤੀ ਵਧ ਕੇ ਤਿੰਨ ਹੋ ਗਈ ਹੈ।