ਜਲੰਧਰ : ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ: ਨੰ.26) ਜਿਲ੍ਹਾ ਜਲੰਧਰ ਦੇ ਪ੍ਰਧਾਨ ਪ੍ਰਤਾਪ ਸਿੰਘ ਸੰਧੂ, ਜਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਹੁੰਦਲ,ਸੂਬਾ ਪ੍ਰੈਸ ਸਕੱਤਰ ਜਸਵੀਰ ਸਿੰਘ ਸ਼ੀਰਾ ਨੇ ਪ੍ਰੈਸ ਨੂੰ ਆਪਣਾ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਕਿਰਤ ਕਮਿਸ਼ਨਰ ਪੰਜਾਬ ਦੇ ਪੱਤਰ 13591ਮਿਤੀ 28-5-2019 ਨੂੰ ਮਿਤੀ 1/3/2019 ਤੋ ਪੰਜਾਬ ਰਾਜ ਵਿਚ ਘੱਟੋ ਘੱਟ ਉਜਰਤਾਂ ਲਾਗੂ ਕਰਨ ਲਈ ਤੇ ਵਿਭਾਗ ਦੇ ਡਿਪਟੀ ਡਾਇਰੈਕਟਰ(ਪ੍ਰਸਾਸ਼ਨ)ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਮੀਮੋ ਨੰ.ਡੀ.ਡੀ.ਏ./ਡਬਲਯੂ(ਜੀ)5407-70 ਮਿਤੀ 03/06/2019 ਨੂੰ ਸਮੂਹ ਨਿਗਰਾਨ ਇੰਜੀਨੀਅਰ, ਕਾਰਜਕਾਰੀ ਇੰਜੀਨੀਅਰ ਪੰਜਾਬ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ। ਉਪ ਮੰਡਲ ਇੰਜੀਨੀਅਰ ਸਾਹਕੋਟ, ਨਕੋਦਰ ਵੱਲੋਂ ਵੀ ਵਾਧੇ ਰੇਟ ਸਬੰਧੀ ਬੇਨਤੀ ਪੱਤਰ ਭੇਜੇ ਗਏ ਹਨ।ਲੇਕਿਨ ਕਾਰਜਕਾਰੀ ਇੰਜੀਨੀਅਰ ਮੰਡਲ ਨੰ. 2.(ਈ.ਈ.2)ਜਲੰਧਰ ਵਾਲੋ ਇਹ ਰੇਟ ਲਾਗੂ ਕਰਨ ਲਈ ਵਰਕਰਾਂ ਕੋਲੋਂ ਸਹਿਮਤੀ ਪੱਤਰ ਮੰਗ ਕੇ ਕਿਰਤ ਕਨੂੰਨ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਹਨ।ਜਦੋਂ ਕਿ ਇਹ ਰੇਟ ਦੁਜਿਆਂ ਡਵੀਜ਼ਨਾ ਵੱਲੋਂ ਲਾਗੂ ਕਰ ਦਿੱਤੇ ਹਨ।ਤੇ ਵਰਕਰ ਵਾਧੇ ਰੇਟ ਮੁਤਾਬਕ ਤਨਖਾਹ ਵੀ ਲੈ ਚੁੱਕੇ ਹਨ।ਅੱਜ ਉਨ੍ਹਾਂ ਕਾਰਜਕਾਰੀ ਇੰਜੀਨੀਅਰ ਮੰਡਲ ਨੰ.2(ਈ.ਈ.2)ਜਲੰਧਰ ਨੂੰ ਨੋਟਿਸ ਦੇਣ ਉਪਰੰਤ ਚੇਤਾਵਨੀ ਦਿੱਤੀ ਕਿ ਜੇਕਰ 01/03/2019 ਤੋ ਰੇਟ ਲਾਗੂ ਕਰਕੇ ਬਣਦਾ ਏਰੀਅਲ ਨਾ ਦਿੱਤਾ ਤਾ ਮਿਤੀ 24/07/2019 ਨੂੰ ਕਾਰਜਕਾਰੀ ਇੰਜੀਨੀਅਰ ਜਲੰਧਰ ਦੇ ਖਿਲਾਫ ਪਰਿਵਾਰਾਂ ਸਮੇਤ ਧਰਨਾ ਮੁਜਾਹਰਾ ਕੀਤਾ ਜਾਵੇਗਾ।ਜਿਸ ਦੀ ਪੂਰੀ ਜੁਮੇਵਾਰੀ ਕਾਰਜਕਾਰੀ ਇੰਜੀਨੀਅਰ ਮੰਡਲ ਨੰ.2(ਈ.ਈ.2)ਜਲੰਧਰ ਤੇ ਸਬੰਧਤ ਮੈਨੇਜਮੈਂਟ ਹੋਵੇਗੀ।