ਜਲੰਧਰ:-ਮਾਈ ਹੀਰਾਂ ਗੇਟ ਤੋਂ ਵੱਡੀ ਖ਼ਬਰ ਆਈ ਹੈ। ਇਥੇ ਸਥਿਤ ਮਾਈ ਸਟੂਡੈਂਟ ਬੁੱਕ ਵਰਲਡ ਨਾਂ ਦੀ ਦੁਕਾਨ ’ਤੇ ਪੁਲਿਸ ਨੇ ਛਾਪੇਮਾਰੀ ਕੀਤੀ ਹੈ। ਬੁੱਕ ਸ਼ਾਪ ’ਤੇ ਇਹ ਕਾਰਵਾਈ ਕਾਪੀ ਰਾਈਟ ਐਕਟ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਕੀਤੀ ਗਈ ਹੈ। ਉਥੇ ਦੁਕਾਨ ਮਾਲਕ ਮਨੀ ਦਾ ਦਾਅਵਾ ਹੈ ਕਿ ਕਿਸੇ ਨੇ ਖੁਦ ਹੀ ਕਿਤਾਬ ਕੱਢ ਕੇ ਪੁਲਿਸ ਨੂੰ ਸੱਦਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।