ਜਲੰਧਰ : ਲੀਗਲ ਏਡ ਕਲੱਬ ਅਤੇ ਐਨ.ਐਸ.ਐਸ. ਵਿਭਾਗ ਵੱਲੋਂ, ਗੁਰਦੁਆਰਾ ਆਲਮਗੀਰ ਘੰਟਾ ਘਰ,
ਕਾਲਾ ਸੰਘਿਆਂ ਵਿਖੇ ਕਾਨੂੰਨੀ ਸੇਵਾਵਾਂ ਬਾਰੇ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਆਮ ਲੋਕਾਂ ਨੂੰ ਕਾਨੂੰਨੀ
ਹੱਕਾਂ ਅਤੇ ਅਧਿਕਾਰਾਂ ਬਾਰੇ ਜਾਣ¨ ਕਰਵਾਇਆ ਗਿਆ। ਕਾਲਜ ਦੀ ਟੀਮ ਨੂੰ ਰਵਾਨਾ ਕਰਦੇ ਹੋਏ
ਪ੍ਰਿੰਸੀਪਲ ਡਾ: ਗੁਰਪਿੰਦਰ ਸਿੰਘ ਸਮਰਾ ਨੇ ਅਜਿਹੇ ਯਤਨਾ ਦੀ ਭਰਪ¨ਰ ਸ਼ਲਾਘਾ ਕੀਤੀ ਅਤੇ ਕਾਲਜ
ਵੱਲੋਂ ਸਮਾਜਕ ਜਾਗਰ¨ਕਤਾ ਦੇ ਕੰਮ ਇਸੇ ਤਰਾਂ ਕਰਦੇ ਰਹਿਣ ਦਾ ਅਹਿਦ ਦੁਹਰਾਇਆ। ਇਸ ਪ੍ਰੋਗ੍ਰਾਮ
ਵਿਚ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਤੋਂ ਪ੍ਰੋਫੈਸਰ ਸਾਹਿਬਾਨ ਦੀ ਟੀਮ, ਜਿਸ ਵਿਚ ਡਾ. ਸਿਮਰਨਜੀਤ
ਸਿੰਘ ਬੈਂਸ, ਡਾ. ਤਰਸੇਮ ਸਿੰਘ ਅਤੇ ਡਾ. ਸਰਬਜੀਤ ਕੌਰ ਆਪਣੇ ਨਾਲ ਵਿਸ਼ੇਸ਼ ਤੌਰ ਤੇ ਜਲੰਧਰ ਦੇ
ਮਾਹਿਰ ਵਕੀਲ ਸਾਹਿਬਾਨ ਦੇ ਨਾਲ ਪੁੱਜੇ। ਇਸ ਦੌਰਾਨ ਐਡਵੋਕੇਟ ਕਮਲਦੀਪ ਸਿੰਘ ਰੰਧਾਵਾ ਜੀ ਨੇ
ਮਾਨਯੋਗ ਸੁਪਰੀਮ ਕੋਰਟ ਅਤੇ ਹਾਈ ਕੋਰਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਰਕਾਰ ਵੱਲੋਂ ਦਿੱਤੀਆਂ ਜਾ
ਰਹੀਆਂ ਮੁੱਫ਼ਤ ਕਾਨੂੰਨੀ ਸੇਵਾਵਾਂ ਅਤੇ ਅਧਿਕਾਰਾਂ ਬਾਰੇ ਲੋਕਾਂ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ ਅਤੇ
ਐਡਵੋਕੇਟ ਰੁਪਿੰਦਰ ਪਰੀਤ ਬੱਲ ਜੀ ਨੇ ਔਰਤਾਂ ਦੇ ਹੱਕਾਂ ਅਤੇ ਸੁੱਰਖਿਆ ਬਾਰੇ ਬਣੇ ਕਾਨੂੰਨਾਂ ਬਾਰੇ ਦੱਸਿਆ। ਇਸਦੇ ਨਾਲ
ਹੀ ਐਡਵੋਕੇਟ ਨੇਹਾ ਚੀਮਾ ਨੇ ਪਰੋ ਬੋੋਨੋੇ ਨਾਮ ਦੀ ਫੋਨ ਐਪ ਬਾਰੇ ਜਾਣਕਾਰੀ ਦਿੱਤੀ, ਜਿਸ ਨਾਲ
ਬੜੀ ਹੀ ਆਸਾਨੀ ਨਾਲ ਮੁਫ਼ਤ ਕਾਨੂੰਨੀ ਸੇਵਾਵਾਂ ਦਾ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ। ਸਮ¨ਹ ਗੁ. ਘੰਟਾ
ਘਰ ਪ੍ਰ੍ਰਬੰਧਕ ਕਮੇਟੀ, ਨੌਜਵਾਨ ਸਭਾ ਅਤੇ ਹੋਰ ਬਹੁਤ ਸਾਰੇ ਨੌਜਵਾਨ ਵੀਰਾਂ ਦਾ ਇਸ ਪ੍ਰੋਗਰਾਮ ਵਿੱਚ
ਵਿਸ਼ੇਸ਼ ਸਹਿਯੋਗ ਰਿਹਾ। ਇਸ ਵਿੱਚ ਪਿੰਡ ਦੇ ਉੱਘੇ ਉਦਯੋਗਪਤੀ ਸ. ਮੋਹਨ ਸਿੰਘ ਸੰਘ, ਨਾਰਵੇ ਤੋਂ
ਸ੍ਰੀ ਸ਼ਾਮ ਲਾਲ ਜੀ, ਮੈਂਬਰ ਪੰਚਾਇਤ ਅਮਰਜੀਤ ਸਿੰਘ ਅਤੇ ਹੋਰ ਕਈ ਪਤਵੰਤੇ ਸੱਜਣ ਅਤੇ ਇਲਾਕਾ
ਨਿਵਾਸ਼ੀ ਵਿਸ਼ੇਸ਼ ਤੌਰ ਤੇ ਪਹੁੰਚੇ।