ਜਲੰਧਰ: ਜਲੰਧਰ ਮਿਤੀ ਸ ਸਰਬਜੀਤ ਸਿੰਘ ਮੱਕੜ ਹਲਕਾ ਇੰਚਾਰਜ ਜਲੰਧਰ ਕੈਂਟ ਦੀ ਪ੍ਰਧਾਨਗੀ ਹੇਠ ਅੱਜ ਪਿੰਡ ਜਮਸ਼ੇਰ ਜੰਡਿਆਲਾ ਰੋਡ ਜਲੰਧਰ ਵਿਖੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਝੂਠੇ ਦਾਵਿਆਂ ਅਤੇ ਆਮ ਆਦਮੀ ਪਾਰਟੀ ਦੇ ਦੋਹਰੇ ਮਾਪਦੰਡ ਅਪਣਾ ਕੇ ਪੰਜਾਬ ਦੇ ਲੋਕਾਂ ਗੁੰਮਰਾਹ ਕਰਨ ਨੂੰ ਲੈ ਕੇ ਇੱਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਜਿਸ ਵਿੱਚ ਜਲੰਧਰ ਕੈਂਟ ਵਿਧਾਨਸਭਾ ਹਲਕੇ ਤੋਂ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆ ਅਤੇ ਵਰਕਰਾਂ ਨੇ ਹਿੱਸਾ ਲਿਆ ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸ ਸਰਬਜੀਤ ਸਿੰਘ ਮੱਕੜ ਹਲਕਾ ਇੰਚਾਰਜ ਜਲੰਧਰ ਕੈਂਟ ਨੇ ਦੱਸਿਆ ਕੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਪਿੱਛਲੀਆਂ ਵਿਧਾਨਸਭਾ ਦੀਆਂ ਚੋਣਾਂ ਵਿੱਚ ਪੰਜਾਬ ਦੇ ਬਹਾਦੁਰ ਵਸਨੀਕਾਂ ਨੂੰ ਝੂਠੇ ਦਾਵੇ ਕਰ ਕੇ ਅਤੇ ਸਬਜ਼ ਬਾਗ਼ ਦਿਖਾ ਕੇ ਪੰਜਾਬ ਦੀ ਸੱਤਾ ਹਾਸਿਲ ਕੀਤੀ।ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਚੋਣਾਂ ਸਮੇਂ ਕੀਤੇ ਵਾਹਦੀਆ ਵਿਚੋਂ ਕੋਈ ਵੀ ਵਾਹਦਾ ਪੂਰਾ ਨਾ ਕਰਕੇ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ ਅਤੇ ਉਹਨਾਂ ਨੇ ਹੁਣ ਸੂਬੇ ਵਿੱਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਸਬਕ ਸਿਖਾਉਣ ਅਤੇ ਇਸ ਪਾਰਟੀ ਨੂੰ ਚੱਲਦਾ ਕਰਨ ਦਾ ਪੱਕਾ ਮੰਨ ਬਣਾਇਆ ਹੋਇਆ ਹੈ ਉਹਨਾਂ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਸਖ਼ਤ ਨੁਕਤਾ ਚੀਨੀ ਕਰਦਿਆਂ ਹੋਇਆਂ ਕਿਹਾ ਕਿ ਝੂਠ ਬੋਲਣ ਵਿੱਚ ਇਹ ਪਾਰਟੀ ਕਾਂਗਰਸ ਪਾਰਟੀ ਤੌ ਵੀ 2 ਕਦਮ ਅੱਗੇ ਹੈ, ਜੋ ਝੂਠੀ ਇਸ਼ਤਿਹਾਰ ਬਾਜ਼ੀ ਰਾਹੀਂ ਦੋਹਰਾ ਮਾਪ ਦੰਡ ਅਪਣਾਂਦੇ ਹੋਏ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ ।ਉਹਨਾਂ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵਲੋਂ ਕੀਤੇ ਜਾ ਰਹੇ ਗੁਮਰਾਹਕੁੰਨ ਪ੍ਰਚਾਰ ਤੌ ਸੁਚੇਤ ਰਹਿਣ।ਇਸ ਰੋਸ ਰੈਲੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸ ਗੁਰਮੀਤ ਸਿੰਘ ਦਾਦੂਵਾਲ, ਸਾਬਕਾ ਚੇਅਰਮੈਨ ਐਸ ਐਸ ਬੋਰਡ, ਸੌਦਾਗਰ ਸਿੰਘ ਔਜਲਾ ਸਰਕਲ ਪ੍ਰਧਾਨ,ਮੰਨਸਿਮਰਣ ਸਿੰਘ ਮੱਕੜ,ਐਸ ਸੀ ਵਿੰਗ ਦੇ ਪ੍ਰਧਾਨ ਸ ਬਲਬੀਰ ਸਿੰਘ ਸਾਬਕਾ ਸਰਪੰਚ ਦੀਵਾਲੀ, ਬਲਰਾਜ ਸਿੰਘ ਜੰਡਿਆਲਾ ਸੀਨੀਅਰ ਮੀਤ ਪ੍ਰਧਾਨ, ਸ ਬਲਕਾਰ ਸਿੰਘ ਸਰਕਲ ਜਥੇਦਾਰ , ,ਨਿਸ਼ਾਨ ਸਿੰਘ ਧੀਨਾ, ਰਣਧੀਰ ਸਿੰਘ ਬਾਹੀਆ, ਹਰਜਾਪ ਸਿੰਘ ਸੰਘਾ, ਕਰਨਬੀਰ ਸਿੰਘ , ਬਾਹੀਆ,ਹਰਪ੍ਰੀਤ ਸਿੰਘ ਚੌਹਾਨ,ਆਦਿ ਨੇ ਵੀ ਸੰਬੋਧਨ ਕੀਤਾ, ਇਸ ਰੋਸ ਰੈਲੀ ਵਿੱਚ ਹੋਰਨਾਂ ਤੋਂ ਇਲਾਵਾ ਰਣਬੀਰ ਸਿੰਘ ਖੇੜਾ, ਅਯੂਬ ਖਾਂ, ਗਗਨਦੀਪ ਸਿੰਘ ਗੱਗੀ,ਸ ਸੁਰਿੰਦਰ ਸਿੰਘ ਮਿਨਹਾਸ ਸਰਕਲ ਪ੍ਰਧਾਨ ਦੀਪ ਨਗਰ, , ਜੱਸਪਾਲ ਸਿੰਘ ਪਾਲਾ ਜਨਰਲ ਸਕੱਤਰ ਐਸ. ਸੀ ਵਿੰਗ,ਇਕਬਾਲ ਸਿੰਘ ਢੀਂਡਸਾ, ਗੁਰਮੀਤ ਸਿੰਘ ਬਿੱਟੂ, ਅਮ੍ਰਿਤਬੀਰ ਸਿੰਘ, ਸਰਕਲ ਪ੍ਰਧਾਨ, ,ਵਿਸ਼ਾਲ ਲੂਮਬਾ, ਗੁਰਦੀਪ ਸਿੰਘ ਬਵੇਜਾ, ਪਰਮਜੀਤ ਸਿੰਘ ਸੇਠੀ, ਸਰਕਲ ਜਥੇਦਾਰ, ਵਿੱਕੀ ਗੁਜਰਾਲ ਸੋਸ਼ਲ ਮੀਡੀਆ ਇੰਚਰਾਜ, ਅਜੈ ਘਾਰੂ, ਸਰਕਰਲ ਪ੍ਰਧਾਨ ਐਸ ਸੀ ਵਿੰਗ, ਅਮਿਤ ਵਾਲਿਆ, ਸਾਹਿਲ ਭਾਟੀਆ, ਬੀਬੀ ਸੁਰਿੰਦਰ ਕੌਰ ਸਰਪੰਚ, ਕੁਲਵਿੰਦਰ ਸਿੰਘ ਸਰਪੰਚ,ਸੁਰਿੰਦਰ ਸਿੰਘ ਬੰਬੀਆਂ ਵਾਲ, ਮਨਦੀਪ ਸਿੰਘ ਜਮਸ਼ੇਰ, ਗੁਲਾਬ ਸਿੰਘ ਰੰਧਾਵਾ, ਚਰਨਜੀਤ ਸਿੰਘ ਤੱਖਰ, ਰੋਬਿਨ ਕਨੋਜਿਆ, ਅਸ਼ੋਕ ਨਾਹਰ, ਕਨਵ ਕੋਰਪਾਲ ਪਰਮਪ੍ਰੀਤ ਸਿੰਘ ਵਿੱਟੀ,ਲੱਕੀ ਮੱਕੜ,ਆਦਿ ਵੀ ਹਾਜ਼ਿਰ ਸਨ,ਰੈਲੀ ਉਪਰੰਤ ਸ ਸਰਬਜੀਤ ਸਿੰਘ ਮੱਕੜ ਅਤੇ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਕਾਂਗਰਸ ਪਾਰਟੀ ਦੇ ਪਾਪਾਂ ਦਾ ਘੜਾ ਵੀ ਭੰਨ੍ਹੀਆਂ।