ਜਲੰਧਰ , 11 ਮਈ – ਜਲੰਧਰ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ ਐਕਟਿਵਾ ਚਾਲਕ ਦੀ ਦਰਦਨਾਕ ਮੌਤ ਹੋ ਗਈ। ਜਲੰਧਰ ਦੇ ਬਸਤੀ ਸ਼ੇਖ਼ ਅੱਡੇ ਉੱਤੇ ਬੇਕਾਬੂ ਘੋੜਾ ਗੱਡੀ ਦਾ ਅਚਾਨਕ ਟਾਇਰ ਫੱਟ ਗਿਆ ਅਤੇ ਐਕਟਿਵਾ ਸਵਾਰ ਸੀਵਰਮੈਨ ਤਰਸੇਮ ਸਿੰਘ ਉਰਫ਼ ਸੋਨੂੰ ‘ਤੇ ਘੋੜਾ ਗੱਡੀ ਚੜ੍ਹ ਗਈ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ।