ਜਲੰਧਰ, 17 ਦਸੰਬਰ
ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਨੇ ਅੱਜ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਾਕੀ ਰਹਿੰਦੇ 25 ਬੂਥਾਂ ਦੀ ਨਿਲਾਮੀ 22 ਦਸੰਬਰ, 2020 ਨੂੰ ਸਵੇਰੇ 11 ਵਜੇ ਹੋਵੇਗੀ।ਏਡੀਸੀ ਨੇ ਦੱਸਿਆ ਕਿ ਇਨ੍ਹਾਂ 25 ਬੂਥਾਂ ਵਿੱਚ 11 ਬੂਥ (ਬੂਥ ਨੰਬਰ 16,18,41,158,192,204,210,232,241,249,271) ਵਸੀਕਾ ਨਵੀਸਾਂ ਅਤੇ ਅਸ਼ਟਾਮ ਫਰੋਸ਼ਾਂ ਲਈ ਰਾਖਵੇਂ ਰੱਖੇ ਗਏ ਹਨ।ਇਸੇ ਤਰ੍ਹਾਂ ਟਾਈਪਿਸਟਾਂ ਲਈ ਪੰਜ ਬੂਥ (25,151,244,264,267), ਕੰਪਿਊਟਰ ਟਾਈਪਿੰਗ ਲਈ ਤਿੰਨ ਬੂਥ (11,287,289), ਫੋਟੋਸਟੇਟ ਅਤੇ ਲੈਮੀਨੇਸ਼ਨ ਲਈ ਦੋ ਬੂਥ (284,290), ਕੰਪਿਊਟਰ ਅਤੇ ਇੰਟਰਨੈੱਟ ਨਾਲ ਸਬੰਧਤ ਸੇਵਾਵਾਂ ਲਈ ਦੋ ਬੂਥ (58,288), ਸਟੇਸ਼ਨਰੀ ਲਈ ਇਕ ਬੂਥ (162) ਅਤੇ ਸਪਾਇਰਲ ਬਾਈਡਿੰਗ (ਅਣਛਪੇ ਫਾਰਮਾਂ ਦੀ) ਅਤੇ ਇਕ ਬੂਥ (43) ਡਰਾਫਟਸਮੈਨਾਂ ਲਈ ਰਾਖਵਾਂ ਰੱਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਚਾਹਵਾਨ ਬੋਲੀਕਾਰਾਂ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਨਿਲਾਮੀ ਵਿੱਚ ਹਿੱਸਾ ਲੈਣ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਆਪਣੀਆਂ ਲੋੜਾਂ ਅਨੁਸਾਰ ਵਪਾਰਕ ਜਗ੍ਹਾ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਹੈ।ਏਡੀਸੀ ਨੇ ਕਿਹਾ ਕਿ ਚਾਹਵਾਨ ਵਿਅਕਤੀ ਨਿਲਾਮੀ ਦੀ ਪ੍ਰਕਿਰਿਆ ਅਤੇ ਦਸਤਾਵੇਜ਼ਾਂ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਡੀਸੀ ਕੰਪਲੈਕਸ ਦੀ ਨਾਜਰ ਬ੍ਰਾਂਚ ਵਿਖੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਕੰਮ ਵਾਲੇ ਦਿਨਾਂ ਵਿੱਚ ਦਫ਼ਤਰੀ ਸਮੇਂ ਦੌਰਾਨ ਹੋਰ ਦਸਤਾਵੇਜ਼ਾਂ ਨਾਲ ਨਾਜਰ ਬ੍ਰਾਂਚ ਵਿੱਚ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ।