ਫਗਵਾੜਾ 19 ਜੁਲਾਈ (ਸ਼ਿਵ ਕੋੜਾ) ਪੰਜਾਬ ਅੰਦਰ ਪਾਵਰਕਾਮ ਵਲੋਂ ਕੀਤੀ ਜਾ ਰਹੀ ਬਿਜਲੀ ਦੀ ਭਾਰੀ ਕਟੌਤੀ ਅਤੇ ਕਿਸਾਨਾਂ ਨੂੰ ਝੋਨੇ ਦੇ ਸੀਜਨ ਵਿਚ ਲੋੜੀਂਦੀ ਬਿਜਲੀ ਦੀ ਸਪਲਾਈ ਨਾ ਮਿਲਣ ਦੇ ਮੁੱਦੇ ਨੂੰ ਲੈ ਕੇ ਸੀਨੀਅਰ ਭਾਜਪਾ ਵਰਕਰ ਲੱਕੀ ਸਰਵਟਾ ਅਤੇ ਉਹਨਾਂ ਦੀ ਧਰਮ ਪਤਨੀ ਇੰਦੂ ਸਰਵਟਾ ਸਮਾਜ ਸੇਵਿਕਾ ਵਾਰਡ ਨੰਬਰ ਪੰਜ ਨੇ ਅੱਜ ਇੱਥੇ ਗੱਲਬਾਤ ਦੌਰਾਨ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਾਰੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਜਿਹੜੀ ਸਰਕਾਰ ਲੋਕਾਂ ਦੀ ਮੁਢਲੀ ਜਰੂਰਤ ਬਿਜਲੀ ਹੀ ਨਹੀਂ ਦੇ ਸਕਦੀ ਉਸਨੂੰ ਸੱਤਾ ਵਿਚ ਬਣੇ ਰਹਿਣ ਦਾ ਵੀ ਕੋਈ ਹੱਕ ਨਹੀਂ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਹੱਥ ‘ਚ ਗੁਟਕਾ ਸਾਹਿਬ ਲੈ ਕੇ ਸੋਂਹਾ ਖਾਦੀਆਂ ਤੇ ਝੂਠੇ ਵਾਅਦੇ ਕੀਤੇ ਪਰ ਅੱਜ ਤਕ ਕੈਪਟਨ ਅਮਰਿੰਦਰ ਸਿੰਘ ਦਾ ਕੀਤਾ ਕੋਈ ਵਾਅਦਾ ਪੂਰਾ ਨਹੀਂ ਹੋਇਆ। ਪੰਜਾਬ ‘ਚ ਗੁੰਡਾ ਰਾਜ ਚਲ ਰਿਹਾ ਹੈ। ਨਸ਼ਿਆਂ ਨੂੰ ਨੱਥ ਪਾਉਣ ‘ਚ ਕੈਪਟਨ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ। ਸ਼ਰਾਬ ਮਾਫੀਆ ਤੇ ਰੇਤ ਮਾਫੀਆ ਨਿਡਰ ਹੋ ਕੇ ਪੰਜਾਬ ਦੇ ਖਜਾਨੇ ਨੂੰ ਦੋਹਾਂ ਹੱਥਾਂ ਨਾਲ ਲੁੱਟ ਰਿਹਾ ਹੈ। ‘ਘਰ-ਘਰ ਰੁਜਗਾਰ, ਨੌਜਵਾਨਾਂ ਨੂੰ ਮੋਬਾਇਲ ਫੋਨ ਤੇ ਲੈਪਟਾਪ, ਬੇਰੁਜਗਾਰੀ ਭੱਤਾ ਤੇ ਪੈਨਸ਼ਨਾਂ 2500 ਰੁਪਏ ਮਹੀਨਾ ਕਰਨ, ਸਰਕਾਰੀ ਮਹਿਕਮਿਆਂ ‘ਚ ਭ੍ਰਿਸ਼ਟਾਚਾਰ ਨੂੰ ਜੜੋਂ ਮੁਕਾਉਣ ਵਰਗੇ ਵਾਅਦੇ ਹਵਾ-ਹਵਾਈ ਸਾਬਤ ਹੋ ਚੁੱਕੇ ਹਨ ਕਿਉਂਕਿ ਕੈਪਟਨ ਸਰਕਾਰ ਦਾ ਕਾਰਜਕਾਲ ਆਖਰੀ ਦੌਰ ਵਿਚ ਹੈ ਤੇ ਇਹਨਾਂ ਵਾਅਦਿਆਂ ਦੇ ਪੂਰਾ ਹੋਣ ਦੀ ਕੋਈ ਆਸ ਹੁਣ ਜਨਤਾ ਨੂੰ ਨਹੀਂ ਹੈ। ਇੰਦੂ ਸਰਵਟਾ ਨੇ ਕਿਹਾ ਕਿ ਝੂਠ ਦੀ ਬੁਨਿਯਾਦ ਤੇ ਖੜਾ ਹੋਇਆ ਕੈਪਟਨ ਰਾਜ ਦਾ ਤਖ਼ਤ ਉਖਾੜਨ ਲਈ ਜਨਤਾ ਤਿਆਰ ਬੈਠੀ ਹੈ। ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਪੂਰੇ ਦੇਸ਼ ਦੀ ਤਰ੍ਹਾਂ ਪੰਜਾਬ ਵਿੱਚ ਵੀ ਇਤਿਹਾਸ ਬਣ ਕੇ ਰਹਿ ਜਾਵੇਗੀ