ਜਲੰਧਰ : 23 ਤੱਕ ਵਿਧਾਇਕਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ 24 ਨੂੰ ਅਵਤਾਰ ਚੰਦ (ਨੂਰਮਹਿਲ)ਸਿੱਖਿਆ ਮੰਤਰੀ ਨਾਲ ਮੀਟਿੰਗ ਮਹਿੰਦਰ ਰਾਮ ਫੁੱਗਲਾਣਾ ਜਲੰਧਰ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨਗੀ ਮੰਡਲ ਦੀ ਮੀਟਿੰਗ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਤੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਦੀ ਅਗਵਾਈ ਵਿੱਚ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ । ਇਸ ਵਿੱਚ ਰੈਸਨੇਲਾਇਜੇਸ਼ਨ ਦੇ ਨਾਮ ਤੇ ਵਿਭਾਗ ਦੀ ਅਕਾਰ ਘਟਾਈ ਅਤੇ ਸਿੱਖਿਆ ਮੰਤਰੀ ਵਲੋਂ ਸਕੂਲ ਬੰਦ / ਮਰਜ ਕਰਨ ਦੇ ਬਿਆਨ ਦੀ ਨਿਖੇਧੀ ਕੀਤੀ ਗਈ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ 18 ਨਵੰਬਰ ਤੋਂ 23 ਨਵੰਬਰ ਤੱਕ ਪੰਜਾਬ ਭਰ ਵਿੱਚ ਸਾਰੇ ਐਮ ਐਲ ਏਜ਼ ਨੂੰ ਅਧਿਆਪਕ ਮਸਲਿਆਂ ਸਬੰਧੀ ਮੰਗ ਪੱਤਰ ਦਿੱਤੇ ਜਾਣਗੇ । 24 ਨਵੰਬਰ ਨੂੰ ਸਿਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਸੰਗਰੂਰ ਵਿਖੇ ਮਾਸ ਡੈਪੂਟੇਸ਼ਨ ਦੇ ਰੂਪ ਵਿੱਚ ਅਧਿਆਪਕ ਮਸਲਿਆਂ ਸਬੰਧੀ ਮੰਗ ਪੱਤਰ ਦਿੱਤਾ ਜਾਵੇਗਾ। 25 ਨਵੰਬਰ ਤੋਂ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰਕੇ ਜਨਰਲ ਕੌਂਸਲ ਦੀ ਤਿਆਰੀ ਕੀਤੀ ਜਾਵੇਗੀ । 14 ਤੇ 15 ਦਸੰਬਰ ਨੂੰ ਮੁਹਾਲੀ ਵਿਖੇ ਜਨਰਲ ਕੌਂਸਲ ਕੀਤੀ ਜਾਵੇਗੀ, ਜਿਸ ਵਿੱਚ ਭਵਿੱਖ ਦੇ ਸੰਘਰਸ਼ ਦੀ ਰਣਨੀਤੀ ਉਲੀਕੀ ਜਾਵੇਗੀ। ਅੱਜ ਦੀ ਮੀਟਿੰਗ ਵਿੱਚ ਤੀਰਥ ਸਿੰਘ ਬਾਸੀ ਜਨਰਲ ਸਕੱਤਰ ਪ.ਸ.ਸ.ਫ., ਪਿ੍ੰਸੀਪਲ ਅਮਨਦੀਪ ਸ਼ਰਮਾ, ਸੁਨੀਲ ਕੁਮਾਰ, ਗੁਰਬਿੰਦਰ ਕੌਰ, ਮੰਗਲ ਟਾਂਡਾ, ਸਰਬਜੀਤ ਸਿੰਘ ਮੋਗਾ, ਪੁਸ਼ਪਿੰਦਰ ਸਿੰਘ ਹਰਪਾਲਪੁਰ, ਬਲਵਿੰਦਰ ਭੁੱਟੋ, ਕੁਲਵਿੰਦਰ ਸਿੰਘ, ਕੁਲਦੀਪ ਪੁਰੋਵਾਲ, ਸੁਰਜੀਤ ਸਿੰਘ ਮੁਹਾਲੀ, ਨੀਰਜ ਯਾਦਵ, ਜਸਵਿੰਦਰ ਸਿੰਘ, ਵਿਜੈ ਕੁਮਾਰ, ਕਰਨੈਲ ਸਿੰਘ ਰਾਹੋਂ, ਦੇਸ ਰਾਜ ਬੱਜੋਂ, ਗਣੇਸ਼ ਭਗਤ, ਕੁਲਦੀਪ ਕੌੜਾ, ਮੁਲਖ ਰਾਜ, ਰਾਜੇਸ਼ ਕੁਮਾਰ ਫਤਹਿਗੜ੍ਹ ਸਾਹਿਬ, ਸੰਦੀਪ ਕੁਮਾਰ ਰਾਜਪੁਰਾ, ਅਵਤਾਰਜੀਤ, ਸੁੱਚਾ ਸਿੰਘ ਟਰਪਈ ਆਦਿ ਅਧਿਆਪਕ ਆਗੂ ਹਾਜ਼ਰ ਸਨ।