ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਜ਼ ਸਰਵੇਖਣ 2021 ਵਿੱਚੋਂ ਪੰਜਾਬ ਦੇ
ਨੰਬਰ 1 ਆਟੋਨੌਮਸ ਕਾਲਜ ਅਤੇ ਆਊਟਲੁੱਕ ਮੈਗਜ਼ੀਨ ਤੋਂ ਇਲਾਵਾ ਟਾਈਮਜ਼ ਆਫ ਇੰਡੀਆ ਦੇ ਸਰਵੇਖਣ 2021 ਵਿੱਚੋਂ ਟਾਪ
ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ, ਜਲੰਧਰ ਦੇ ਸਟੂਡੈਂਟ
ਵੈੱਲਫੇਅਰ ਵਿਭਾਗ ਦੇ ਅੰਤਰਗਤ ਕਾਰਜਸ਼ੀਲ ਕਾਊਂਸਲਿੰਗ ਸੈੱਲ ਦੁਆਰਾ ਇਨੌਗਰਲ ਕਾਊਂਸਲਿੰਗ ਸੈਸ਼ਨ ਦਾ ਆਯੋਜਨ
ਕਰਵਾਇਆ ਗਿਆ। ਮਹਿਲਾ ਸਸ਼ਕਤੀਕਰਨ ਤੇ ਕੇਂਦਰਿਤ ਇਸ ਸੈਸ਼ਨ ਦੇ ਵਿੱਚ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ
ਦਿਵੇਦੀ ਨੇ ਉਚੇਚੇ ਤੌਰ ਤੇ ਸ਼ਿਰਕਤ ਕਰਦੇ ਹੋਏ ਆਪਣੇ ਸੰਬੋਧਨ ਦੇ ਵਿਚ ਕਿਹਾ ਕਿ ਸਿੱਖਿਆ ਜੀਵਨ ਦੇ ਹਰੇਕ ਪਹਿਲੂ ਦੇ ਨਾਲ
ਸਬੰਧਤ ਹੋਣ ਤੋਂ ਇਲਾਵਾ ਨੌਜਵਾਨ ਪੀੜ੍ਹੀ ਦੇ ਸਰਬਪੱਖੀ ਵਿਕਾਸ ਦਾ ਮਜ਼ਬੂਤ ਆਧਾਰ ਹੈ ਜੋ ਉਨ੍ਹਾਂ ਨੂੰ ਕਿਸੇ ਵੀ ਬਦਲਾਅ ਲਈ
ਤਿਆਰ ਰਹਿਣ, ਜੀਵਨ ਵਿੱਚ ਨਿਰਧਾਰਿਤ ਟੀਚਿਆਂ ਨੂੰ ਪੂਰਾ ਕਰਨ ਦੇ ਲਈ ਆਪਣੇ ਸਰੋਤਾਂ ਦੀ ਉਚਿਤ ਵਰਤੋਂ ਕਰਨ ਦੇ ਨਾਲ-
ਨਾਲ ਵਿਕਾਸਮਈ ਅਤੇ ਬੁੱਧੀਮਾਨ ਬਣਾਉਣ ਵਿਚ ਸਹਾਇਕ ਹੋਵੇ । ਅੱਗੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਫ਼ਲਤਾ ਵਿਸ਼ੇਸ਼ ਤੌਰ ਤੇ
ਕਿਸੇ ਵੀ ਇਨਸਾਨ ਦੀ ਯੋਗਤਾ ਦੇ ਨਾਲੋਂ ਉਸ ਇਨਸਾਨ ਦੇ ਵਿਹਾਰ ਉੱਤੇ ਜ਼ਿਆਦਾ ਨਿਰਭਰ ਕਰਦੀ ਹੈ, ਇਸ ਲਈ ਆਪਣੀਆਂ
ਸਮਰੱਥਾਵਾਂ ਨੂੰ ਪਛਾਣਦੇ ਹੋਏ ਪੂਰੇ ਆਤਮ ਵਿਸ਼ਵਾਸ ਨਾਲ ਅੱਗੇ ਵਧ ਕੇ ਜੀਵਨ ਵਿਚ ਸਫ਼ਲਤਾ ਹਾਸਿਲ ਕਰਨ ਵੱਲ ਸਭ ਨੂੰ
ਗਤੀਸ਼ੀਲ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗੁੱਸੇ ਦੀਆਂ ਭਾਵਨਾਵਾਂ ਨੂੰ ਛੱਡਦੇ ਹੋਏ ਨਿਮਰਤਾ
ਅਤੇ ਜ਼ਿੰਮੇਵਾਰੀ ਦੇ ਅਹਿਸਾਸ ਦੀਆਂ ਭਾਵਨਾਵਾਂ ਦੇ ਮਹੱਤਵ ਬਾਰੇ ਵੀ ਸਮਝਾਇਆ ਅਤੇ ਨਾਲ ਹੀ ਵਿਦਿਆਰਥੀਆਂ ਨੂੰ
ਸਕਾਰਾਤਮਕ ਸੋਚ ਦੇ ਧਾਰਨੀ ਬਣਨ ਦੇ ਲਈ ਉਤਸ਼ਾਹਿਤ ਕੀਤਾ ਤਾਂ ਜੋ ਜੀਵਨ ਵਿਚ ਖੁਸ਼ਹਾਲੀ ਅਤੇ ਸੰਤੁਸ਼ਟੀ ਪੈਦਾ ਕੀਤੀ ਜਾ
ਸਕੇ। ਅੰਤ ਵਿਚ ਉਨ੍ਹਾਂ ਇਸ ਸੈਸ਼ਨ ਦੇ ਸਫਲ ਆਯੋਜਨ ਦੇ ਲਈ ਡਾ. ਮਧੂਮੀਤ, ਡੀਨ, ਸਟੂਡੈਂਟ ਵੈੱਲਫੇਅਰ ਅਤੇ ਉਨ੍ਹਾਂ ਦੀ ਟੀਮ
ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।