ਫਗਵਾੜਾ 26 ਮਾਰਚ (ਸ਼਼ਿਵ ਕੋੋੜਾ) ਫਗਵਾੜਾ ਦੇ ਸੁਖਚੈਨ ਨਗਰ ਬਾਈਪਾਸ ਰੋਡ ਵਿਖੇ ਹੋਲਾ ਮਹੱਲਾ ਦੇ ਸੰਬੰਧ ਵਿਚ ਲਗਾਏ ਲੰਗਰ ਦੌਰਾਨ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਸ੍ਰੀ ਆਨੰਦਪੁਰ ਸਾਹਿਬ ਜਾਣ-ਆਉਣ ਵਾਲੀ ਸੰਗਤ ਨੂੰ ਲੰਗਰ ਦੀ ਸੇਵਾ ਨਿਭਾਈ। ਇਸ ਮੌਕੇ ਉਹਨਾਂ ਸੰਗਤਾਂ ਨੂੰ ਹੋਲਾ ਮਹੱਲਾ ਦੀ ਵਧਾਈ ਦਿੰਦਿਆਂ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ। ਪ੍ਰਬੰਧਕਾਂ ਵਲੋਂ ਸ੍ਰ. ਜੋਗਿੰਦਰ ਸਿੰਘ ਮਾਨ ਤੋਂ ਇਲਾਵਾ ਉਹਨਾਂ ਦੇ ਨਾਲ ਪਹੁੰਚੇ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਦੇ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਸਾਧੂ ਰਾਮ ਪੀਪਾ ਰੰਗੀ, ਵਰੁਣ ਬੰਗੜ ਚੱਕ ਹਕੀਮ ਅਤੇ ਹੋਰਨਾਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੋਤ ਸਿੰਘ, ਸੁਭਾਸ਼ ਕਵਾਤਰਾ, ਰਵੀ ਕੁਮਾਰ ਮੰਤਰੀ, ਸੰਜੀਵ ਭਟਾਰਾ ਜੱਜੀ, ਰਾਜਨ ਸ਼ਰਮਾ, ਕੁਲਵੰਤ ਸਿੰਘ ਬਿੱਟੂ ਪ੍ਰਧਾਨ, ਪਰਮਜੀਤ ਸਿੰਘ ਬਸੂਟਾ, ਰਾਜਿੰਦਰ ਸਿੰਘ, ਕੁਲਵਿੰਦਰ ਸਿੰਘ, ਸੁਖਦਿਆਲ ਸਿੰਘ, ਅਮਰਜੀਤ ਸਿੰਘ ਸੈਣੀ, ਬਿੰਦਰਜੀਤ ਸਿੰਘ, ਰਸ਼ਪਾਲ ਸਿੰਘ, ਗੁਰਮੀਤ ਸਿੰਘ, ਮਾਨ ਸਿੰਘ, ਦਵਿੰਦਰ ਸਿੰਘ, ਗੁਰਜੀਤ ਸਿੰਘ ਸੋਨੀ, ਕੁਲਵੰਤ ਸਿੰਘ ਭੱਟੀ, ਹਰਦੀਪ ਸਿੰਘ, ਨਰਿੰਦਰ ਸਿੰਘ, ਪਿਆਰਾ ਸਿੰਘ, ਬਲਕਰਨ ਸਿੰਘ, ਜਸਵੀਰ ਸਿੰਘ, ਪਰਮਜੀਤ, ਇੰਦਰਜੀਤ ਸਿੰਘ, ਜੋਤ ਸਿੰਘ, ਗੋਪੀ ਤੋਂ ਇਲਾਵਾ ਰਵਿੰਦਰ ਸਿੰਘ ਪੀ.ਏ. ਸਮੇਤ ਵੱਡੀ ਗਿਣਤੀ ‘ਚ ਇਲਾਕੇ ਦੀ ਸੰਗਤ ਮੋਜੂਦ ਸੀ।