(ਗੁਰਦੀਪ ਸਿੰਘ ਹੋਠੀ)
ਜੱਲੋਵਾਲ ਕਲੋਨੀ ਦੀ ਗ੍ਰਾਮ ਪੰਚਾਇਤ ਦੇ ਮੈਂਬਰਾਂ ਨੇ ਦੱਸਦੇ ਹੋਏ ਕਿਹਾ ਕਿ ਅਸੀਂ ਰਾਜ਼ੀਨਾਮਾ ਕਰਵਾ ਦੇਣਾ ਸੀ ਪਰ ਇਸੇ ਦੌਰਾਨ ਕੁੱਝ ਅਨਸਰਾਂ ਵੱਲੋਂ ਮਾਮਲੇ ਨੂੰ ਤੂੜ ਦੇਣ ਦੀ ਕੋਸ਼ਿਸ਼ ਕੀਤੀI ਜਿਸ ਨਾਲ ਝੱਗੜਾ ਵੱਧ ਕੇ ਖੂਨੀ ਝੜਪ ਬਣ ਗਿਆ l ਪੰਚਾਇਤ ਨੂੰ ਪਤਾ ਹੈ ਕਿ ਲੋਕ ਪਿੰਡ ਦੀ ਸ਼ਾਂਤੀ ਨੂੰ ਭੰਗ ਕਰਨ ਅਤੇ ਪਿੰਡ ਵਿੱਚ ਪਲਟੀ ਬਾਜੀ ਨੂੰ ਹਵਾ ਦਿੰਦੇ ਹਨ l ਜਿਸ ਵਿੱਚ ਸ਼ਰਾਰਤੀ ਅਨਸਰ ਪਾਲੀ ਤੇ ਬਲਵੰਤ ਸ਼ਾਮਿਲ ਹਨ l ਚੌਂਕੀ ਇੰਚਾਰਜ ਪਚਰੰਗਾ ਸੁਖਜੀਤ ਸਿੰਘ ਬੈਂਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਦੋਨਾਂ ਧਿਰਾਂ ਦੇ ਬਿਆਨ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਸਜਾ ਦਿਵਾਈ ਜਾਵੇਗੀ l ਦੋਨਾਂ ਧਿਰਾਂ ਦੇ ਨਾਮ ਪਹਿਲੀ ਧਿਰ ਰੋਹਿਤ s/o ਰਜਿੰਦਰ ਸਿੰਘ ਦੂਜੀ ਧਿਰ ਅਕਾਸ਼ਦੀਪ s/o ਰਾਮ ਸਰੂਪ l ਰਾਮ ਸਰੂਪ ਦੇ ਝੱਗੜੇ ਸੰਬੰਧੀ ਪੰਚਾਇਤ ਹੋਈ ਸੀ l ਤਕਰੀਬਨ 4 ਵਜੇ ਰਾਜ਼ੀਨਾਮਾ ਹੋ ਹੀ ਗਿਆ ਸੀ ਕਿ ਇਨੇ ਵਿੱਚ ਸਵਰਨ ਸਿੰਘ s/o ਰਾਮ ਸਰੂਪ ਜੋ ਅਕਾਸ਼ ਦਾ ਭਰਾ ਹੈ l ਹਰਪਾਲ ਸਿੰਘ s/o ਜਸਵੀਰ ਸਿੰਘ, ਸਿਕੰਦਰ s/o ਅਮਰੂ ਜੱਲੋਵਾਲ ਕਲੋਨੀ ਦੇ ਅਵਪਸਾਤੇ ਵਿਅਕਤੀਅਾਂ ਨਾਲ ਅਾ ਕੇ ਸਮੂਹ ਗ੍ਰਾਮ ਪੰਚਾਇਤ ਦੀ ਹਜੂਰੀ ਵਿੱਚ ਰੋਹਿਤ ਪਰਿਵਾਰ ਤੇ ਹਮਲਾ ਕਰ ਦਿੱਤਾ ਜਿਸ ਵਿਚ ਮਨੀਸ਼ s/o ਰਜਿੰਦਰ ਸਿੰਘ ਤੇ ਉਸ ਦੀ ਤਾਈ ੳੂਸ਼ਾ ਰਾਣੀ w/o ਗੋਪਾਲ ਸਿੰਘ ਜ਼ਖਮੀ ਹੋ ਗਏ ਬਾਅਦ ਵਿੱਚ ਉਨ੍ਹਾਂ ਨੂੰ ਸਿਵਲ ਹਸਪਤਾਲ ਕਾਲਾ ਬੱਕਰੇ ਦਾਖਲ ਕਰਵਾਏ ਗਏ ਅਤੇ ਗ੍ਰਾਮ ਪੰਚਾਇਤ ਨਾਲ ਵੀ ਬਦਸਲੂਕੀ ਕੀਤੀ ਗਈ l ਜਾਣਕਾਰੀ ਦਿੰਦੇ ਪੰਚਾਇਤ ਮੈਂਬਰ ਦੇ ਨਾਮ : ਸਰਪੰਚ ਨੀਲਮ ਰਾਣੀ, ਬਲਜੀਤ ਸਿੰਘ (ਪੰਚ), ਹਰਪ੍ਰੀਤ ਸਿੰਘ (ਪੰਚ), ਰਾਜਵਿੰਦਰ ਕੌਰ (ਪੰਚ), ਸਿਮਰਤਪਾਲ ਸਿੰਘ (ਪੰਚ), ਬਲਜੀਤ ਸਿੰਘ (ਪੰਚ) l