ਫਗਵਾੜਾ 17 ਅਗਸਤ (ਸ਼ਿਵ ਕੋੜਾ) ਫਗਵਾੜਾ ਦੇ ਟਾਊਨ ਹਾਲ ਵਿਖੇ ਦੇਸ਼ ਦੇ 75ਵੇਂ ਸੁਤੰਤਰਤਾ ਦਿਵਸ ਮੌਕੇ ਆਜਾਦੀ ਅੰਮ੍ਰਿਤ ਮਹਾਉਤਸਵ ਦਾ ਆਯੋਜਨ ਬਲੱਡ ਬੈਂਕ ਫਗਵਾੜਾ ਦੇ ਪ੍ਰਧਾਨ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਅਗਵਾਈ ਹੇਠ ਕੀਤਾ ਗਿਆ ਜਿਸ ਵਿਚ ਬਤੌਰ ਮੁੱਖ ਮਹਿਮਾਨ ਸਿਟੀ ਕੇਬਲ ਦੇ ਡਾਇਰੈਕਟਰ ਐਚ.ਐਸ. ਬਸਰਾ ਸ਼ਾਮਲ ਹੋਏ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਪਵਨ ਕਾਲੜਾ (ਕੈਮਲ ਆਟਾ) ਅਤੇ ਕਾਰਪੋਰੇਸ਼ਨ ਫਗਵਾੜਾ ਦੇ ਐਸ.ਡੀ.ਓ. ਪੰਕਜ ਕੁਮਾਰ ਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਐਸ.ਡੀ. ਕੰਨਿਆ ਪੁੱਤਰੀ ਪਾਠਸ਼ਾਲਾ ਦੀਆਂ ਵਿਦਿਆਰਥਣਾਂ ਨੇ ਟਾਊਨ ਹਾਲ ਦੇ ਪਾਰਕ ‘ਚ ਸਥਾਪਿਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਪ੍ਰਤਿਮਾ ਅੱਗੇ ਦੇਸ਼ ਭਗਤੀ ਦੇ ਗੀਤ ਗਾਉਣ ਦੇ ਨਾਲ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਗਾਇਕ ਕੁਲਵਿੰਦਰ ਸਿੱਧੂ ਨੇ ਦੇਸ਼ ਭਗਤੀ ਦੇ ਫਿਲਮੀ ਗੀਤਾਂ ਰਾਹੀਂ ਸਮਾਂ ਬੰਨਿ੍ਹਆ। ਰਘਬੋਤਰਾ ਨੇ ਦੱਸਿਆ ਕਿ ਟਾਊਨ ਹਾਲ ਵਿਚ ਆਜਾਦੀ ਦਿਹਾੜਾ ਮਨਾਉਣ ਦੀ ਸ਼ੁਰੂਆਤ ਸਾਲ 2002 ਵਿਚ ਕੀਤੀ ਸੀ ਜਿਸ ਵਿਚ ਸਮੂਹ ਸ਼ਹਿਰ ਵਾਸੀਆਂ ਦਾ ਵਢਮੁੱਲਾ ਸਹਿਯੋਗ ਪ੍ਰਾਪਤ ਹੁੰਦਾ ਹੈ। ਪਿਛਲੇ ਦੋ ਸਾਲ ਤੋਂ ਕੋਵਿਡ-19 ਦੇ ਚਲਦਿਆਂ ਸਮਾਗਮ ਨੂੰ ਸੰਖੇਪ ਰੂਪ ਵਿਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕੌਮੀ ਝੰਡੇ ਦੇ ਤਿੰਨ ਰੰਗ ਦੀ ਮਿਠਾਈ ਵੰਡੀ ਗਈ ਅਤੇ ਮੋਮਬੱਤੀਆਂ ਜਗਾਈਆਂ ਗਈਆਂ। ਰਾਤ ਨੂੰ ਪਟਾਖੇ ਚਲਾ ਕੇ ਸੁਤੰਤਰਤਾ ਦਿਵਸ ਦੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਬਲਦੇਵ ਰਾਜ ਕਲੂਚਾ, ਤਿਲਕਰਾਜ ਗੁਪਤਾ, ਸਾਬਕਾ ਕੌਂਸਲਰ ਸੁਸ਼ੀਲ ਮੈਨੀ, ਗੁਰਮੀਤ ਬੇਦੀ, ਰੂਪ ਲਾਲ, ਕ੍ਰਿਸ਼ਨ ਕੁਮਾਰ, ਵਰਿੰਦਰ ਕੁਮਾਰ ਸ਼ਰਮਾ, ਸੁਧੀਰ ਸ਼ਰਮਾ, ਮੋਹਨ ਲਾਲ ਤਨੇਜਾ, ਸੁਰਿੰਦਰ ਪਾਲ ਆਦਿ ਹਾਜਰ ਸਨ।