ਫਗਵਾੜਾ 14 ਅਪ੍ਰੈਲ (ਸ਼ਿਵ ਕੋੜਾ) ਆਮ ਆਦਮੀ ਪਾਰਟੀ ਵਲੋਂ ਸੀਨੀਅਰ ਆਗੂ ਸੰਤੋਸ਼ ਕੁਮਾਰ ਗੋਗੀ ਦੀ ਅਗਵਾਈ ਹੇਠ ਅੱਜ ਵਾਰਡ ਨੰਬਰ 45 ਮੁਹੱਲਾ ਹਾਕੂਪੁਰਾ ਵਿਖੇ ਡਾ. ਬੀ.ਆਰ. ਅੰਬੇਡਕਰ ਜੀ ਦੀ 130ਵੀਂ ਜਯੰਤੀ ਨੂੰ ਸਮਰਪਿਤ ਫਰੀ ਸ਼ੁਗਰ ਚੈਕਅਪ ਕੈਂਪ ਲਗਾਇਆ ਗਿਆ। ਜਿਸ ਵਿਚ ਕਰੀਬ ਸਤਿਯਮ ਲੈਬ ਦੇ ਮਨੀਸ਼ ਕਾਲੀਆ ਅਤੇ ਟੀਮ ਦੇ ਸਹਿਯੋਗ ਨਾਲ 200 ਮਰੀਜਾਂ ਦੀ ਸ਼ੁਗਰ ਚੈਕ ਕੀਤੀ ਗਈ। ਇਸ ਤੋਂ ਇਲਾਵਾ ਭਾਰਤ ਸਰਕਾਰ ਦੀ ਆਯੁਸ਼ਨਮਾਨ ਭਾਰਤ ਫਰੀ ਸਿਹਤ ਬੀਮਾ ਯੋਜਨਾ ਤਹਿਤ ਕਰੀਬ 100 ਲੋੜਵੰਦਾਂ ਦੇ ਫਾਰਮ ਵੀ ਭਰੇ ਗਏ। ਇਸ ਮੌਕੇ ਬਾਬਾ ਸਾਹਿਬ ਡਾ. ਅੰਬੇਡਕਰ ਦੀ ਤਸਵੀਰ ਤੇ ਫੁੱਲਮਾਲਾ ਭੇਂਟ ਕਰਕੇ ਨਿੱਘੀ ਸ਼ਰਧਾਂਜਲੀ ਦੇਣ ਉਪਰੰਤ ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਬਾਬਾ ਸਾਹਿਬ ਦਾ ਸੁਪਨਾ ਸੀ ਕਿ ਸਮਾਜ ਵਿਚ ਜਾਤ-ਪਾਤ ਦਾ ਕੋਈ ਭੇਦਭਾਵ ਨਾ ਰਹੇ ਅਤੇ ਸੱਤਾ ਵਿਚ ਹਰ ਕਿਸੇ ਦੀ ਹਿੱਸੇਦਾਰੀ ਹੋਵੇ ਤਾਂ ਜੋ ਸਾਰਾ ਸਮਾਜ ਇਕ ਸਮਾਨ ਤਰੱਕੀ ਕਰ ਸਕੇ। ਉਹਨਾਂ ਦੀ ਇਸ ਸੋਚ ਤੇ ਆਮ ਆਦਮੀ ਪਾਰਟੀ ਪਹਿਰਾ ਦੇ ਰਹੀ ਹੈ ਤੇ ਉਹਨਾਂ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਜਾਤੀ ਜਾਂ ਧਰਮ ਦੀ ਰਾਜਨੀਤੀ ਨਹੀਂ ਕਰਦੀ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਇਸਦਾ ਪ੍ਰਤੱਖ ਪ੍ਰਮਾਣ ਹੈ। ਜੋ ਕਿ ਦਲਿਤਾਂ, ਪਛੜਿਆਂ, ਔਰਤਾਂ ਅਤੇ ਗਰੀਬਾਂ ਦੀ ਭਲਾਈ ਲਈ ਡਟ ਕੇ ਕੰਮ ਕਰਦੇ ਹੋਏ ਹਰ ਸਹੂਲਤ ਦੇਣ ਲਈ ਯਤਨਸ਼ੀਲ ਹੈ। ਇਸ ਮੌਕੇ ਐਡਵੋਕੇਟ ਕਸ਼ਮੀਰ ਸਿੰਘ ਮੱਲੀ, ਰਿਟਾ. ਪਿ੍ਰੰਸੀਪਲ ਹਰਮੇਸ਼ ਪਾਠਕ, ਹਰਬਲਾਸ ਫੌਜੀ, ਚਮਨ ਲਾਲ, ਅਵਤਾਰ ਕਜਲਾ, ਜਸਵੀਰ ਕੋਕਾ, ਡਾ. ਮੰਗਲ, ਰਾਕੇਸ਼ ਸ਼ਰਮਾ, ਡਾ. ਸਤਵਿੰਦਰ ਬਿੱਟੂ, ਡਾ. ਬਿੰਦਰ ਪਾਲ, ਮਿੰਟੂ ਕੌਲ, ਹਰਬੰਸ ਕੌਲ, ਪਿ੍ਰੰਸ ਕੌਲ, ਹਨੀ, ਪੀਟਰ, ਵਿੱਕੀ ਸਿੰਘ, ਮੋਨੂੰ ਕੋਲ, ਅਨੀਤਾ ਰਾਣੀ, ਮੁਨੀਸ਼ ਜੰਡਾ, ਸੋਨੀਆ ਜੰਡਾ, ਸ਼ਾਰਦਾ ਰਾਮ, ਹਰਦੀਪ ਦੀਪਾ, ਸਾਹਿਲ ਕੌਲ, ਪ੍ਰੀਆ ਸੰਤੋਸ਼, ਵਿਦਿਆਵਤੀ, ਮਨੀਸ਼ਾ ਮਹਿਮੀ ਆਦਿ ਹਾਜਰ ਸਨ।