ਜਲੰਧਰ : ਡਾ. ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਜਲੰਧਰ ਵਲੋਂ ਕੌਮੀ ਪਲਸ ਪੋਲੀਓ
ਮੁਹਿੰਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਤਿੰਨ ਦਿਨਾਂ ਕੌਮੀ ਪਲਸ
ਪੋਲੀਓ ਮੁਹਿੰਮ 19 ਤੋਂ 21 ਜਨਵਰੀ ਤੱਕ ਚਲਾਈ ਜਾ ਰਹੀ ਹੈ ।ਇਸ ਮੁਹਿੰਮ ਦੌਰਾਨ ਸਿਹਤ ਵਿਭਾਗ
ਜਲੰਧਰ ਦੀਆਂ ਟੀਮਾਂ ਵੱਲੋਂ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲਿਓ ਬਿਮਾਰੀ ਤੋਂ
ਬਚਾਉ ਦੇ ਲਈ ਮਿਤੀ 19 ਜਨਵਰੀ ਨੂੰ 1076 ਪੋਲੀਓ ਬੂਥ ਲਏ ਜਾਣਗੇ ਅਤੇ ਮਿਤੀ 20 ਅਤੇ 21 ਜਨਵਰੀ
ਨੂੰ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਣਗੀਆਂ।ਇਸ ਪਲਸ ਪੋਲੀਓ
ਮੁਹਿੰਮ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਸਿਹਤ ਵਿਭਾਗ ਵੱਲੋਂ ਸਕੂਲੀ ਬੱਚਿਆਂ ਦੀ
ਰੈਲੀਆਂ ਕੱਢਣ ਦੀਆਂ ਤਿਆਰੀਆਂ ਕੀਤੀ ਜਾ ਰਹੀਆਂ ਹਨ। ਇਸ ਮੁਹਿੰਮ ਦੌਰਾਨ ਜ਼ਿਲ੍ਹਾ ਜਲੰਧਰ ਦੇ
ਕੁੱੱਲ 243044 ਬੱੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਉਣ ਦਾ ਟੀਚਾ ਮਿੱਥਿਆ ਗਿਆ ਹੈ
ਅਤੇ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ੍ਹ ਚੜ੍ਹਾਉਣ ਲਈ ਸਿਹਤ ਵਿਭਾਗ ਵੱਲੋਂ ਕੁੱਲ 2097
ਟੀਮਾਂ ਗਠਿਤ ਕੀਤੀਆਂ ਗਈਆਂ ਹਨ ।ਮੁਹਿੰਮ ਦੌਰਾਨ ਬੱਸ ਸਟੈਂਡ , ਰੇਲਵੇ ਸਟੇਸ਼ਨ , 165 ਇੱਟਾਂ ਦੇ
ਭੱਠਿਆਂ , 31 ਨਵ ਨਿਰਮਾਣਿਤ ਹੋ ਰਹੀਆਂ ਇਮਾਰਤਾਂ , 667 ਹਾਈ ਰਿਸਕ ਏਰੀਏ, 232 ਸਲੱਮ ਖੇਤਰਾਂ
ਅਤੇ ਫੈਕਟਰੀਆਂ ਵਿੱਚ ਕੰਮ ਕਰ ਰਹੇ ਪਰਿਵਾਰਾਂ ਲਈ ਵਿਸ਼ੇਸ਼ ਪੋਲੀਓ ਰੋਧਕ ਟੀਮਾਂ ਲਗਾਈਆਂ ਗਈਆਂ
ਹਨ ।ਪੋਲੀਓ ਮੁਹਿੰਮ ਵਿੱਚ 23 ਟਰਾਂਜਿਟ ਟੀਮਾਂ ਅਤੇ 81 ਮੋਬਾਈਲ ਟੀਮਾਂ ਲਗਾਈਆਂ ਗਈਆ
ਹਨ।ਪੋਲੀਓ ਮੁਹਿੰਮ ਦੀ ਗਤੀਵਿਧੀ ‘ਤੇ ਨਜ਼ਰ ਰੱਖਣ ਲਈ 209 ਸੁਪਰਵਾਈਜਰ ਵੀ ਲਗਾਏ ਗਏ ਹਨ।ਮਿਤੀ 20
ਅਤੇ 21 ਜਨਵਰੀ 2020 ਨੂੰ ਘਰ – ਘਰ ਜਾਣ ਵਾਲੀਆਂ ਟੀਮਾਂ ਵਲੋਂ 543429 ਘਰ ਵਿਜਿਟ ਕਰਕੇ ਪੋਲੀਓ ਰੋਧਕ
ਬੂੰਦਾਂ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ।
ਡਾ. ਚਾਵਲਾ ਨੇ ਕਿਹਾ ਕਿ ਭਾਰਤ ਨੂੰ ਚਾਹੇ ਪੋਲੀਓ ਮੁਕਤ ਦੇਸ਼ ਐਲਾਨਿਆ ਜਾ ਚੁੱਕਿਆ
ਗਿਆ ਹੈ, ਪਰ ਸਾਡੇ ਕੁਝ ਗੁਆਂਢੀ ਦੇਸ਼ ਅਜੇ ਵੀ ਪੋਲਿਓ ਨਾਲ ਗ੍ਰਸਤ ਹੈ, ਜਿੱਥਂੋ ਕਿ ਪੋਲੀਓ ਦੇ
ਵਾਇਰਸ ਦੇ ਆਉਣ ਦਾ ਖਦਸ਼ਾ ਬਣਿਆ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਬਿਮਾਰੀ ਦੇ ਵਾਇਰਸ ਲਈ
ਦੇਸ਼ਾਂ ਦੀਆਂ ਸਰਹੱਦਾਂ ਦੀ ਕੋਈ ਬੰਦਿਸ਼ ਨਹੀ ਹੁੰਦੀ ।ਆਪਣੇ ਦੇਸ਼ ਵਿਚ ਪੋਲੀਓ ਨੂੰ ਦੁਬਾਰਾ
ਪਣਪਨ ਤੋ ਰੋਕਣ ਲਈ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ
ਕਾਮਯਾਬ ਬਣਾਉਣ ਲਈ ਵੱਖ -ਵੱਖ ਵਿਭਾਗਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਦਾ ਸਹਿਯੋਗ ਲਿਆ ਜਾ
ਰਿਹਾ ਹੈ।