ਜਲੰਧਰ : ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਪਰਵਕਤਾ ਪ੍ਰਧਾਨ ਜਿਲ੍ਹਾ ਮਹਿਲਾ ਕਾਂਗਰਸ ਅਤੇ ਕੌਸਲਰ ਵਾਰਡ ਨੰਬਰ- 20 ਡਾ ਜਸਲੀਨ ਸੈਠੀ ਨੇ ਲੌਕਾ ਨੂੰ ਮਿਲਣ ਦੀ ਮੁਹਿੰਮ ਨੂੰ ਅੱਗੇ ਵਧਾਉਦੇ ਹੋਏ ਸਿਵਲ ਹਸਪਤਾਲ ਦੇ ਮੈਡੀਕਲ ਸੁਪਰੀਟੇਂਡੇਂਟ ਡਾ ਪਰਵਿੰਦਰ ਕੌਰ ਅਤੇ ਸੀਨੀਅਰ ਮੈਡੀਕਲ ਅਫਸਰਾ ਦੇ ਨਾਲ ਮਿਲ ਕੇ ਵਿਚਾਰ ਵਟਾਂਦਰਾ ਕੀਤਾ। ਡਾ ਸੇਠੀ ਨੇ ਕਿਹਾ ਕਿ ਜਦੋਂ ਕੌਰੋਨਾ ਮਹਾਂਮਾਰੀ ਆਪਣੇ ਸਿਖਰਾ ਤੇ ਸੀ ਤੇ ਸਾਰਾ ਦੇਸ਼ ਚਿੰਤਾਂ ਵਿੱਚ ਸੀ ਉਸ ਸਮੇਂ ਸਾਰੇ ਸਰਕਾਰੀ ਡਾਕਟਰ ਅਤੇ ਪੈਰਾ ਮੀਡੀਕਲ ਸਟਾਫ਼ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਲੋਕਾਂ ਦੀ ਸੇਵਾ ਵਿੱਚ ਦਿਨ ਰਾਤ ਇੱਕ ਕੀਤਾ ਮੈਂ ਆਪਣੀ ਮਿਲਣੀ ਮੁਹਿੰਮ ਨੂੰ ੱਗੇ ਵਧਾਉਦੇ ਹੋਏ ਸਿਵਲ ਹਸਪਤਾਲ ਜਲੰਧਰ ਵਿੱਚ ਜਾ ਕੇ ਮੈਡੀਕਲ ਸੁਪਰੀਟੈਂਡੈਂਟ ਅਤੇ ਸੀਨੀਅਰ ਮੈਡੀਕਲ ਅਫਸਰਾ ਨਾਲ ਮਿਲ ਕੇ ਉਨ੍ਹਾਂ ਨਾਲ ਵਿਚਾਰ ਵਿਟਾਂਦਰਾ ਕੀਤਾ ਕਿਉਕਿ ਕਰਨਾ ਮਹਾਂਮਾਰੀ ਨੇ ਪੰਜਾਬ ਵਿੱਚ ਫਿਰ ਜਿਆਦਾ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਤੇ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਕੌਰੋਨਾ ਤੋ ਬਚਾਅ ਲਈ ਚਾਹੇ ਉਹ ਕੋਰੋਨਾ ਟੇਸਟਿੰਗ ਹੋਵੇ, ਕਰੋਨਾ ਮਰੀਜਾ ਦੀ ਦੇਖਭਾਲ ਹੋਵੇ ਜਾਂ ਟੀਕਾਕਰਣ ਹੋਵੇ ਇਸ ਸਬੰਧੀ ਸਾਰੇ ਡਾਕਟਰ ਆਪਣੀ ਡਿਊਟੀ ਪੂਰੀ ਮੁਸਤੇਦੀ ਨਾਲ ਨਿਭਾ ਰਹੇ ਹਨ। ਪੰਜਾਬ ਸਰਕਾਰ ਤੋ ਮੈਡੀਕਲ ਅਫਸਰਾ ਲਈ ਅਤੇ ਹਸਪਤਾਲਾ ਲਈ ਹੋਰ ਕੀ-ਕੀ ਹੋਣਾ ਚਾਹੀਦਾ ਹੈ ਇਸ ਬਾਰੇ ਖੁੱਲ ਕੇ ਚਰਚਾ ਹੋਈ ਜਿਸ ਵਿੱਚ ਮੈਡੀਕਲ ਅਫਸਰਾ ਨੇ ਪੰਜਾਬ ਸਰਕਾਰ ਦੇ ਕੰਮਾ ਦੀ ਸ਼ਿਲਾਘਾ ਕੀਤੀ ਤੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦਿਨ੍ਹਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਅਗਵਾਈਵਾਲੀ ਪੰਜਾਬ ਸਰਕਾਰ ਵੱਲੋ ਜਿਸ ਬੀਜ ਦੀ ਸਿਵਲ ਹਸਪਤਾਲ ਵਿੱਚ ਕਮੀ ਹੁੰਦੀ ਸੀ ਉਸ ਨੂੰ ਸਮੇਂ- ਸਮੇਂ ਤੇ ਪੂਰਾ ਕੀਤਾ ਗਿਆ ਤੇ ਕੈਂਪਟਨ ਅਮਰਿੰਦਰ ਲਿੰਘ ਵੱਲੋ ਵੀਡੀਓ ਕਾਲ ਕਰਕੇ ਵੀ ਸਾਡੇ ਨਾਲ ਗੱਲਬਾਤ ਕੀਤੀ ਜਾਂਦੀ ਰਹੀ ਹੈ ਅਤੇ ਸੀਨੀਅਰ ਮੈਡੀਕਲ ਅਫਸਰਾ ਨੇ ਦੱਸਿਆਂ ਕਿ 22 ਜਿਲ੍ਹਿਆਂ ਵੱਚੋ ਸਿਰਫ ਸਿਵਲ ਹਸਪਤਾਲ ਜਲੰਧਰ ਵਿੱਚ ਹੀ ਆਕਸੀਜਨ ਪਲਾਂਟ ਹੈ ਜੋ ਸਿਵਲ ਹਸਪਤਾਲ ਲਈ ਬਹੁੱਤ ਵੱਡੀ ਗੱਲ ਹੈ। ਮੈਡੀਕਲ ਅਫਸਰ ਵੱਲੋ ਸਿਹਤ ਸੇਵਾਵਾਂ ਲਈ ਦਿੱਤੀ ਹੋਈ ਸਲਾਹ ਜਿਸ ਕਰਕੇ ਪੰਜਾਬ ਸਰਕਾਰ ਵਿੱਚ ਸਿਹਤ ਸੇਵਾਵਾਂ ਹੋਰ ਵਧੀਆਂ ਤਰੀਕੇ ਨਾਲ ਹੋ ਜਾਣ ਇਹ ਗੱਲਾ ਅਸੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਤੱਕ ਜਰੂਰ ਪਹੁੰਚਾਵਾਂਗੇ ਤੇ ਇਹ ਮੈਨੀਫੈਸਟੋ ਵਿੱਚ ਵੀ ਰੱਖ ਕੇ 2022 ਵਿੱਚ ਕੈਂਪਟਨ ਅਮਰਿੰਦਰ ਸਿੰਘ ਜੀ ਨੂੰ ਮੁੱਖ ਮੰਤਰੀ ਬਣਾਕੇ ਪੰਜਾਬ ਵਿੱਚ ਵਧੀਆਂ ਸਿਹਤ ਸੇਵਾਵਾਂ ਮੁੱਹਇਆਂ ਕਰਾਵਾਂਗੇ।