ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਨਵੇਂ ਵਰੇ ਦਾ ਸਲਾਨਾ ਪ੍ਰਾਸਪੈਕਟਸ ਨਵੀਂ ਦਿੱਲੀ
ਵਿਖੇ ਡੀ.ਏ.ਵੀ. ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਡਾ. ਪੂਨਮ ਸੂਰੀ ਨੇ ਰਿਲੀਜ਼
ਕੀਤਾ। ਉਹਨਾਂ ਦੇ ਨਾਲ  ਅਜੇ ਸੂਰੀ, ਜਨਰਲ ਸਕੱਤਰ ਡੀ ਏ.ਵੀ. ਕਾਲਜ ਮੈਨਜਮੈਂਟ ਕਮੇਟੀ,
ਜੇ.ਕੇ ਕਪੂਰ, ਸੈਕਟਰੀ ਡੀ.ਏ.ਵੀ. ਕਾਲਜ ਮੈਨਜਮੈਂਟ ਕਮੇਟੀ,  ਅਜੇ ਗੋਸਵਾਮੀ,
ਸੈਕਰਟੀ ਡੀ.ਏ.ਵੀ. ਕਾਲਜ ਮੈਨੇਜਮੈਂਟ ਕਮੇਟੀ, ਪ੍ਰਿੰਸੀਪਲ ਡਾ. ਜਗਰੂਪ ਸਿੰਘ, ਪ੍ਰਿੰਸੀਪਲ
ਵਿਜੇ ਸ਼ਰਮਾ, ਕਸ਼ਮੀਰ ਕੁਮਾਰ ਤੇ ਮੈਡਮ ਰਿਚਾ ਅਰੋੜਾ ਸ਼ਾਮਿਲ ਸਨ। ਪ੍ਰਧਾਨ ਡਾ.
ਪੂਨਮ ਸੂਰੀ ਨੇ ਨਵੇਂ ਪ੍ਰਾਸਪੈਕਟਸ ਦੀ ਦਿੱਖ ਅਤੇ ਸਮਗਰੀ ਤੇ ਪ੍ਰੰਸ਼ਸਾ ਕੀਤੀ ਤੇ ਕਾਲਜ
ਨੂੰ ਮੁਬਾਰਕ ਦਿੱਤੀ। ਉਹਨਾਂ ਕਾਲਜ ਦੀਆਂ ਪ੍ਰਾਪਤੀਆਂ ਦੀ ਵੀ ਸਰਾਹਨਾ ਕੀਤੀ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਮੌਕੇ ਵਿਸਥਾਰ ਨਾਲ ਕਾਲਜ ਦੀ ਪ੍ਰਗਤੀ ਰਿਪੋਰਟ ਤੇ ਵੀ
ਚਾਨਣਾ ਪਾਇਆ। ਉਹਨਾਂ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਦਾ ਵੀ ਜਿਕਰ
ਕੀਤਾ। ਉਹਨਾਂ ਦੱਸਿਆ ਕਿ ਕਾਲਜ ਵਿੱਚ ਐਡਮਿਸ਼ਨ ਜੋਰਾ ਤੇ ਹੈ ਤੇ ਕੋਈ ਵੀ ਦੱਸਵੀਂ ਜਾ
ਬਾਰਵੀ ਪਾਸ ਵਿਦਿਆਰਥੀ 25 ਅਕਤੂਬਰ ਤੱਕ ਐਡਮਿਸ਼ਨ ਲੈ ਸਕਦਾ ਹੈ।