ਜਲੰਧਰ : ਇੰਡੀਆ ਕਿਡਨੀ ਹਸਪਤਾਲ ਵਿੱਚ ਡਾਇਲਸਿਸ ਸੈਂਟਰ
ਐਨਏਬੀਐਚ ਪ੍ਰਵਾਨਿਤ ਹੈ. ਅਸੀਂ ਕਿਡਨੀ ਟਰਾਂਸਪ੍ਲਾਂਟ
ਆਪ੍ਰੇਸ਼ਨ ਸ਼ੁਰੂ ਕੀਤਾ ਹੈ, ਇਸ ਤੋਂ ਇਲਾਵਾ 11 ਮਹੀਨੇ ਦੀ
ਮਾਨਤਾ ਪ੍ਰਾਪ੍ਤ ਡਾਇਲਸਿਸ ਟੈਕਨੀਕਲ ਕੋਰਸ ਦੀ ਸ਼ੁਰੂਆਤ ਕੀਤੀ
ਹੈ।
“ਵਿਸ਼ਵ ਕਿਡਨੀ ਡੇਅ” ਹਰ ਸਾਲ ਪੂਰੇ ਵਿਸ਼ਵ ਵਿੱਚ ਹਰ
ਮਾਰਚ ਦੇ ਦੂਜੇ ਵੀਰਵਾਰ ਨੂੰ ਇੱਕ ਖਾਸ ਥੀਮ ਨਾਲ
ਮਨਾਇਆ ਜਾਂਦਾ ਹੈ।
ਇਸ ਸਾਲ ਦਾ ਵਿਸ਼ਾ ਹੈ “ਗੁਰਦੇ ਦੀ ਬਿਮਾਰੀ ਦੀ ਰੋਕਥਾਮ,
ਬਚਾਅ ਅਤੇ ਦੇਖਭਾਲ
ਇੰਡੀਆ ਕਿਡਨੀ ਹਸਪਤਾਲ, ਕਿਡਨੀ ਬਿਮਾਰੀ ਦੀ ਰੋਕਥਾਮ
ਅਤੇ ਉਨਤੀ ਵਿੱਚ ਕਦਮ ਚੁੱਕਣ ਲਈ ਸਮਾਜ ਨੂੰ ਜਾਗਰੂਕ
ਕਰਨ ਦੇ ਮੰਤਵ ਲਈ ਹਰ ਸਾਲ ਇਸ ਦਿਨ ਨੂੰ ਮਨਾਉਂਦਾ
ਹੈ।
ਕਿਡਨੀ ਰੋਗ ਆਮ ਆਬਾਦੀ ਦੇ 10% ਨੂੰ ਪ੍ਰਭਾਵਤ ਕਰਦਾ
ਹੈ ਉਹਨਾਂ ਲੋਕਾਂ ਨੂੰ ਕਿਸੇ ਕਿਸਮ ਦੇ ਲੱਛਣ ਵੀ ਨਹੀਂ ਹ਼ੁੰਦੇ
ਹਨ. ਸਿਰਫ ਜਾਂਚ ਹੀ ਬਿਮਾਰੀ ਦਾ ਪਤਾ ਲਗਾ ਸਕਦੀ ਹੈ
ਅਤੇ ਵਿਅਕਤੀ ਇਲਾਜ ਸ਼ੁਰੂ ਕਰ ਸਕਦਾ ਹੈ।
80% ਲੋਕਾਂ ਨੂੰ ਗ਼ੁਰਦੇ ਦੀ ਬਿਮਾਰੀ ਬਾਰੇ ਪਤਾ ਲੱਗ ਜਾਂਦਾ
ਹੈ ਜਦੋਂ 80% ਤੋਂ ਵੱਧ ਕਿਡਨੀ ਖਰਾਬ ਹੋ ਜਾਂਦੀ ਹੈ, ਉਸ
ਸਮੇਂ ਸਾਡੇ ਕੋਲ ਇਲਾਜ ਦੇ ਸੀਮਤ ਵਿਕਲਪ ਬਚ ਜਾਂਦੇ
ਹਨ ਅਤੇ ਕਈ ਵਾਰ ਸਿਰਫ ਡਾਇਲਕਸਿਸ ਜਾਂ ਗ਼ੁਰਦੇ ਦੇ
ਟ੍ਰਾਂਸਪਲਾਂਟ ਹ਼ੁੰਦੇ ਹਨ।
ਸਮਾਜ ਵਿੱਚ ਇਹ ਸਾਡਾ ਫਰਜ਼ ਅਤੇ ਜਿੰਮੇਵਾਰੀ ਬਣਦੀ ਹੈ
ਕਿ ਅਸੀਂ ਸਾਰਿਆਂ ਨੂੰ ਜਾਗਰੂਕ ਕਰੀਏ, ਕਿਵੇਂ ਸਿਹਤਮੰਦ
ਜ਼ਿੰਦਗੀ ਜਿਉਣੀਏ ਅਤੇ ਗ਼ੁਰਦੇ ਦੇ ਰੋਗਾਂ ਨੂੰ ਰੋਕਿਆ ਜਾਏ.
ਸ਼ੂਗਰ ਰੋਗੀਆਂ ਦੇ 50% ਅਤੇ ਹਾਈਪ੍ਰਟੈਨਸ਼ਨ ਦੇ 30%
ਮਰੀਜ਼ ਗ਼ੁਰਦੇ ਦੀ ਬਿਮਾਰੀ ਦਾ ਵਿਕਾਸ ਕਰਦੇ ਹਨ,
ਖ਼ੁਰਦਾਨੀ ਅਤੇ ਪੱਥਰੀ ਦੀ ਬਿਮਾਰੀ ਗ਼ੁਰਦੇ ਵਿੱਚ ਲਾਗ ਨਾਲ
ਹ਼ੁੰਦੀ ਹੈ ਇਹ ਹੋਰ ਕਾਰਨ ਹਨ ਇਸ ਲਈ ਇਨਹਾਂ ਉੱਚ
ਜੋਖਮ ਵਾਲੇ ਲੋਕਾਂ ਨੂੰ ਸਾਲ ਵਿੱਚ ਘੱਟੋ-ਘੱਟ ਇੱਕ ਵਾਰ
ਗ਼ੁਰਦੇ ਦੀ ਜਾਂਚ ਕਰਾਉਣੀ ਚਾਹੀਦੀ ਹੈ।
ਸਧਾਰਣ ਪਿਸ਼ਾਬ ਦਾ ਟੈਸਟ ਜਾਂ ਕਿਡਨੀ ਫੰਕਸ਼ਨ ਟੈਸਟ ਜੋ
ਕਿ ਕਿਸੇ ਚੰਗੀ ਲੈਬ ਵਿੱਚ ਸਿਰਫ 250ਰੁਪਿਆ ਖਰਚ
ਆਉਂਦਾ ਹੈ, ਸਕਰੀਨਿੰਗ ਦੇ ਉਦੇਸ਼ਾਂ ਲਈ ਸਾਲ ਵਿੱਚ ਇੱਕ
ਜਾਚ ਜ਼ਰੂਰੀ ਹੈ।
ਕਦਮ ਚੁੁੱਕੇ ਜਾਣ ਲਈ
ਸਾਡੀ ਸਲਾਹ …
1. ਬਲੱਡ ਸ਼ੂਗਰ ‘ਤੇ ਕੰਟਰੋਲ ਰੱਖੋ .
2.ਕੰਟਰੋਲ ਬੀ.ਪੀ.
3. ਸਰੀਰ ਦਾ ਭਾਰ ਚੈੱਕ ਕਰੋ.
4. ਤਮਾਕੂਨੋਸ਼ੀ ਬੰਦ ਕਰੋ.
5. ਫਾਸਟ ਫੂਡ ਤੋਂ ਪ੍ਰਹੇਜ਼ ਕਰੋ.
6. ਦਵਾਈਆਂ ਦੀ ਬੇਲੋੜੀ ਵਰਤੋਂ ਜਿਵੇਂ ਕਿ ਪੇਨ ਕਿਲਰ
ਅਤੇ ਐਟੀਂਬਾਇਓਕਟਿਸ ਤੋਂ ਪ੍ਰਹੇਜ ਕਰੋ.
7. ਨਿਯਮਤ ਕਸਰਤ ਕਰੋ.
8. ਸਾਲ ਵਿਚ ਘੱਟੋ-ਘੱਟ ਇੱਕ ਵਾਰ “ਸਰੀਰ ਦੀ ਜਾਂਚ ”
ਵਜੋਂ ਰ਼ੁਟੀਨ ਟੈਸਟ ਕਰਵਾਓ.
ਇਸਦੇ ਲਈ ਅਸੀਂ ਆਪ੍ਣੇ ਸਮਾਜ ਨੂੰ ਸਰੀਰਿਕ ਗਤੀਵਿਧੀਆਂ
ਅਤੇ ਸਿਹਤਮੰਦ ਜੀਵਨ ਦੇ ਫਾਇਦਿਆਂ ਬਾਰੇ ਜਾਗਰੂਕ
ਕਰਨ ਲਈ ਕਿਡਨੀ ਅਤੇ ਡਾਇਲਕਸਿਸ ਮਰੀਜ਼ਾਂ ਅਤੇ ਉਨਹਾਂ
ਦੇ ਪਰਿਵਾਰਿਕ ਮੈਂਬਰਾਂ, ਸਟਾਫ ਅਤੇ ਸਭ ਲਈ ਵਾਕਥਨ
ਦਾ ਆਯੋਜਨ ਕਰ ਰਹੇ ਹਾਂ।
ਡਾ. ਰਘੁਵੇਂਦਰ ਸਿੰਘ
ਮੈਨੇਜਿੰਗ ਡਾਇਰੈਕਟਰ
ਭਾਰਤ ਦੇ ਬੁੁੱਕ ਰਿਕਾਰਡ ਹੋਲਡਰ
ਮੋਬਾਈਲ ਨੰਬਰ: 98728-07383
ਇੰਡੀਆ ਕਿਡਨੀ ਹਸਪਤਾਲ
7-ਲਾਜਪਤ ਨਗਰ, ਲਿੰਕ ਰੋਡ ਜਲੰਧਰ