ਫਗਵਾੜਾ 8 ਫਰਵਰੀ (ਸ਼਼ਿਵ ਕੋੜਾ) ਫਗਵਾੜਾ ਦੇ ਨਜਦੀਕੀ ਪਿੰਡ ਪਾਂਛਟ ਸਥਿਤ ਵੈਟਨਰੀ ਹਸਪਤਾਲ ਵਿਖੇ ਡਾ. ਰਣਵੀਰ ਸਿੰਘ (2.V. Sc. & 18.) ਵਲੋਂ ਬਤੌਰ ਵੈਟਨਰੀ ਅਫਸਰ ਚਾਰਜ ਸੰਭਾਲਿਆ ਗਿਆ ਹੈ। ਇਸ ਮੌਕੇ ਹਸਪਤਾਲ ਦੇ ਸਮੁੱਚੇ ਸਟਾਫ ਤੋਂ ਇਲਾਵਾ ਪਿੰਡ ਦੀ ਪੰਚਾਇਤ ਅਤੇ ਪਤਵੰਤਿਆਂ ਵਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਡਾ. ਰਣਵੀਰ ਸਿੰਘ ਜਿਹਨਾਂ ਦੇ ਪਿਤਾ ਸ੍ਰ. ਹਰਦੀਪ ਸਿੰਘ ਵੀ ਪੰਜਾਬ ਪੁਲਿਸ ਵਿਚ ਬਤੌਰ ਏ.ਐਸ.ਆਈ. ਬਿਹਤਰੀਨ ਸੇਵਾਵਾਂ ਨਿਭਾ ਰਹੇ ਹਨ, ਉਹਨਾਂ ਗਲਬਾਤ ਦੌਰਾਨ ਕਿਹਾ ਕਿ ਉਹਨਾਂ ਦੀ ਪਹਿਲੀ ਪ੍ਰਾਥਮਿਕਤਾ ਪਾਂਛਟ ਸਮੇਤ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਆਪਣੀਆਂ ਬਿਹਤਰੀਨ ਸੇਵਾਵਾਂ ਦੇਣਾ ਰਹੇਗੀ। ਪਿੰਡ ਵਾਸੀਆਂ ਨੇ ਉਹਨਾਂ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਹਸਪਤਾਲ ਵਿਚ ਵੈਟਨਰੀ ਅਫਸਰ ਦੀ ਤਾਇਨਾਤੀ ਨਾ ਹੋਣ ਦੇ ਚਲਦਿਆਂ ਉਹਨਾਂ ਨੂੰ ਪਸ਼ੂਆਂ ਦੇ ਇਲਾਜ ਲਈ ਦੂਰ ਦੁਰਾਢੇ ਜਾਣਾ ਪੈਂਦਾ ਸੀ ਪਰ ਹੁਣ ਖੁਸ਼ੀ ਹੈ ਕਿ ਪਿੰਡ ਦੇ ਵੈਟਨਰੀ ਹਸਪਤਾਲ ਵਿਚ ਹੀ ਉਹਨਾਂ ਦੇ ਪਸ਼ੂਆਂ ਦੀਆਂ ਬਿਮਾਰੀਆਂ ਦਾ ਇਲਾਜ ਹੋ ਸਕੇਗਾ।