ਜਲੰਧਰ 26 ਅਕਤੂਬਰ 2020
ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਵਲੋਂ ਅੱਜ ਨਾਨਕਪਿੰਡੀ ਦੇ ਪੱਤਰਕਾਰ ਰਾਜ ਕੁਮਾਰ ਜਿਨਾਂ ਦੀ ਕੋਵਿਡ-19 ਕਰਕੇ 12 ਸਤੰਬਰ ਨੂੰ ਮੌਤ ਹੋ ਗਈ ਸੀ ਦੇ ਦੁੱਖੀ ਪਰਿਵਾਰ ਨੂੰ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈਕ ਸੌਂਪਿਆ ਗਿਆ।
ਡਿਪਟੀ ਕਮਿਸ਼ਨਰ ਵਜੋਂ ਰਾਜ ਕੁਮਾਰ ਦੇ ਪਿੰਡ ਨਾਨਕ ਪਿੰਡੀ ਵਿਖੇ ਘਰ ਪਹੁੰਚ ਉਨਾਂ ਦੀ ਪਤਨੀ ਜਸਵੀਰ ਕੌਰ ਨੂੰ ਚੈਕ ਸੌਂਪਿਆ ਗਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਜ ਕਪੂਰ ਅਪਣੇ ਕਿੱਤੇ ਪ੍ਰਤੀ ਪੂਰੀ ਤਰ•ਾਂ ਸਮਰਪਿਤ ਸਨ। ਉਨ•ਾਂ ਕਿਹਾ ਕਿ ਕਪੂਰ ਬਹੁਤ ਵਧੀਆ ਪੱਤਰਕਾਰ ਸਨ ਜਿਨਾ ਨੇ ਮਹਾਂਮਾਰੀ ਦੌਰਾਨ ਨਿਡਰ ਹੋ ਕੇ ਆਪਣੀਆਂ ਸੇਵਾਵਾਂ ਨਿਭਾਈਆਂ। ਉਨ•ਾਂ ਵਲੋਂ ਦੁੱਖੀ ਪਰਿਵਾਰ ਨੂੰ ਭਵਿੱਖ ਵਿੱਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦੁਆਇਆ ਗਿਆ।
ਜ਼ਿਕਰਯੋਗ ਹੈ ਕਿ ਰਾਜ ਕਪੂਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਪੀਲਾ ਪ੍ਰੈਸ ਸ਼ਨਾਖਤੀ ਕਾਰਡ ਧਾਰਕ ਪੱਤਰਕਾਰ ਸਨ ਅਤੇ ਰੋਜ਼ਾਨਾ ਪੰਜਾਬੀ ਅਖ਼ਬਾਰ ਨਾਲ ਸਬੰਧਿਤ ਸਨ।
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਵਿਡ-19 ਕਾਰਨ ਮੌਤ ਹੋਣ ‘ਤੇ ਐਕਰੀਡੇਟਿਡ ਅਤੇ ਪੀਲਾ ਪ੍ਰੈਸ ਸਨਾਖਤੀ ਕਾਰਡ ਧਾਰਕ ਪੱਤਰਕਾਰਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ।