ਫਗਵਾੜਾ 25 ਜਨਵਰੀ (ਸ਼ਿਵ ਕੋੜਾ) ਡਿਵਾਈਨ ਪਬਲਿਕ ਸਕੂਲ ਫਗਵਾੜਾ ‘ਚ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਪਿ੍ਰੰਸੀਪਲ ਸ੍ਰੀਮਤੀ ਰੇਨੂੰ ਠਾਕੁਰ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਵਿਚ ਸਕੂਲ ਚੇਅਰਮੈਨ ਸ੍ਰੀ ਪੰਕਜ ਕਪੂਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨ੍ਹਾਂ ਭਾਰਤੀ ਤਿਰੰਗਾ ਲਹਿਰਾਉਣ ਦੀ ਰਸਮ ਨਿਭਾਈ ਅਤੇ ਸਮੂਹ ਸਟਾਫ ਨੇ ਤਿਰੰਗੇ ਨੂੰ ਸਲਾਮੀ ਦਿੱਤੀ ਅਤੇ ਰਾਸ਼ਟਰ ਗਾਨ ਗਾਇਆ ਗਿਆ। ਸ੍ਰੀ ਪੰਕਜ ਕਪੂਰ ਨੇ ਸਾਰਿਆਂ ਨੂੰ ਦੇਸ਼ ਦੇ 72ਵੇਂ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਅਤੇ ਸੰਵਿਧਾਨ ਦਾ ਸਨਮਾਨ ਕਰਨ ਲਈ ਪ੍ਰੇਰਿਆ। ਪਿ੍ਰੰਸੀਪਲ ਰੇਨੂੰ ਠਾਕੁਰ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦਾ ਮਹੱਤਵ ਸਮਝਾਇਆ ਅਤੇ ਕਿਹਾ ਕਿ ਜਿਸ ਤਰ੍ਹਾਂ ਸੰਵਿਧਾਨ ਵਿਚ ਸਾਨੂੰ ਬਹੁਤ ਸਾਰੇ ਮੌਲਿਕ ਅਧਿਕਾਰ ਦਿੱਤੇ ਗਏ ਹਨ ਉਸੇ ਤਰ੍ਹਾਂ ਸੰਵਿਧਾਨ ਵਿਚ ਨਾਗਰਿਕਾਂ ਦੇ ਕਰਤੱਵਾਂ ਬਾਰੇ ਵੀ ਦੱਸਿਆ ਗਿਆ ਹੈ ਜਿਸਦੀ ਪਾਲਨਾ ਸਾਨੂੰ ਪੂਰੀ ਸਖਤੀ ਨਾਲ ਕਰਨੀ ਚਾਹੀਦੀ ਹੈ। ਸਮਾਗਮ ਦੌਰਾਨ ਸਮੂਹ ਸਕੂਲ ਸਟਾਫ ਤੋਂ ਇਲਾਵਾ ਡੀ.ਪੀ.ਈ. ਪਵਨ ਖੇੜਾ ਅਤੇ ਕੋਚ ਸੁਰਿੰਦਰ ਕੁਮਾਰ ਹਾਜਰ ਸਨ।