ਫਗਵਾੜਾ 29 ਜੁਲਾਈ (ਸ਼ਿਵ ਕੋੜਾ) :ਲਾਇਨਜ ਇੰਟਰਨੈਸ਼ਨਲ ਡਿਸਟ੍ਰਿਕਟ 321-ਡੀ ਦੇ ਰਿਜਨ 16 ਤੇ 17 ਵਲੋਂ ਨਵੇਂ ਚੁਣੇ ਗਏ ਡਿਸਟ੍ਰਿਕਟ ਗਵਰਨਰ ਲਾਇਨ ਜੀ.ਐਸ. ਸੇਠੀ, ਵਾਈਸ ਡਿਸਟ੍ਰਿਕਟ ਗਵਰਨਰ-1 ਲਾਇਨ ਦਵਿੰਦਰ ਅਰੋੜਾ, ਵਾਈਸ ਡਿਸਟ੍ਰਿਕਟ ਗਵਰਨਰ-2 ਲਾਇਨ ਇੰਜੀਨੀਅਰ ਐਸ.ਪੀ. ਸੌਂਧੀ ਦੇ ਸਨਮਾਨ ਵਿਚ ਇਕ ਸਮਾਗਮ ਦਾ ਆਯੋਜਨ ਸਥਾਨਕ ਕੇ.ਜੀ. ਰਿਜੋਰਟ ਵਿਖੇ ਕੀਤਾ ਗਿਆ। ਫੰਕਸ਼ਨ ਚੇਅਰਮੈਨ ਲਾਇਨ ਹਰੀਸ਼ ਬੰਗਾ ਪਾਸਟ ਡਿਸਟ੍ਰਿਕਟ ਗਵਰਨਰ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੀ ਪ੍ਰਧਾਨਗੀ ਰਿਜਨ ਚੇਅਰਮੈਨ ਗੁਰਦੀਪ ਸਿੰਘ ਕੰਗ ਅਤੇ ਰਿਜਨ ਚੇਅਰਮੈਨ ਲਾਇਨ ਪ੍ਰਦੀਪ ਕੁਮਾਰ ਨੇ ਸਾਂਝੇ ਤੌਰ ਤੇ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਡਿਸਟ੍ਰਿਕਟ ਗਵਰਨਰ ਜੀ.ਐਸ. ਸੇਠੀ ਨੇ ਕਿਹਾ ਕਿ ਫਗਵਾੜਾ ਦੇ ਰਿਜਨ ਦੀ ਤਰ੍ਹਾਂ ਸਾਰੇ ਡਿਸਟ੍ਰਿਕਟ ਵਿਚ ਕਲੱਬਾ ਨੂੰ ਸਾਂਝੇ ਤੌਰ ਤੇ ਸਾਰੇ ਪ੍ਰੋਗਰਾਮ ਕਰਨੇ ਚਾਹੀਦੇ ਹਨ ਤਾਂ ਕਿ ਸੇਵਾ ਦੇ ਕੰਮ ਹੋਰ ਵੀ ਸੁਚੱਜੇ ਢੰਗ ਨਾਲ ਹੋ ਸਕਣ। ਲਾਇਨ ਹਰੀਸ਼ ਬੰਗਾ ਨੇ ਵੀ ਨਵੇਂ ਐਲਾਨੇ ਅਹੁਦੇਦਾਰਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਆਪਣੇ ਤਜ਼ੁਰਬੇ ਸਾਂਝੇ ਕਰਦੇ ਹੋਏ ਲਾਇਨਜ ਕਲੱਬਾਂ ਦੀ ਬਿਹਤਰੀ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਵਾਈਸ ਡਿਸਟ੍ਰਿਕਟ ਗਵਰਨਰ-1 ਲਾਇਨ ਦਵਿੰਦਰ ਅਰੋੜਾ ਨੇ ਵੀ ਆਪਣੇ ਵਢਮੁੱਲੇ ਵਿਚਾਰ ਪੇਸ਼ ਕੀਤੇ। ਵਾਈਸ ਡਿਸਟ੍ਰਿਕਟ ਗਵਰਨਰ-2 ਲਾਇਨ ਐਸ.ਪੀ. ਸੌਂਧੀ ਨੇ ਆਪਣੀ ਨਿਯੁਕਤੀ ਲਈ ਫਗਵਾੜਾ ਦੀਆਂ ਸਮੂਹ ਕਲੱਬਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਨਵੇਂ ਨਿਯੁਕਤ ਹੋਏ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਅਤੇ ਸਨਮਾਨਤ ਵੀ ਕੀਤਾ ਗਿਆ। ਸਟੇਜ ਦੀ ਸੇਵਾ ਸਮਾਗਮ ਦੇ ਕਨਵੀਨਰ ਲਾਇਨ ਸੁਸ਼ੀਲ ਸ਼ਰਮਾ ਵਲੋਂ ਕੀਤੀ ਗਈ। ਸਮਾਗਮ ਨੂੰ ਸਫਲ ਬਨਾਉਣ ਵਿਚ ਕੋ-ਚੇਅਰਮੈਨ ਲਾਇਨ ਭੁਪਿੰਦਰ ਸਿੰਘ ਜੰਡੂ, ਕੋ-ਕਨਵੀਨਰ ਲਾਇਨ ਕੁਲਵਿੰਦਰ ਸਿੰਘ ਸਿੱਧੂ, ਜੋਨ ਚੇਅਰਮੈਨ ਲਾਇਨ ਸੁਖਦੀਪ ਸਿੰਘ, ਲਾਇਨ ਗੁਲਜੀਤ ਸਿੰਘ, ਲਾਇਨ ਗੁਰਪ੍ਰੀਤ ਸਿੰਘ ਸੈਣੀ, ਲਾਇਨ ਪਰਮਿੰਦਰ ਸਿੰਘ ਨਿੱਝਰ, ਵਾਈਸ ਰਿਜਨ ਚੇਅਰਮੈਨ ਲਾਇਨ ਰਾਕੇਸ਼ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਡਿਸਟ੍ਰਿਕਟ ਪੀ.ਆਰ.ਓ. ਲਾਇਨ ਡਾ. ਮਨੂੰ ਸ਼ਰਮਾ ਤੇ ਲਾਇਨ ਸੰਜੀਵ ਗੁਪਤਾ, ਲਾਇਨ ਰਾਜੀਵ ਖੋਸਲਾ ਪ੍ਰਧਾਨ ਪਠਾਨਕੋਟ, ਲਾਇਨ ਮਹਾਵੀਰ ਸਿੰਘ, ਲਾਇਨ ਬਰਜਿੰਦਰਜੀਤ ਸਿੰਘ ਰਿਜਨ ਚੇਅਰਮੈਨ ਹੁਸ਼ਿਆਰਪੁਰ, ਲਾਇਨ ਪ੍ਰਸ਼ਾਂਤ, ਲਾਇਨ ਸੰਜੀਵ ਭੰਡਾਰੀ, ਲਾਇਨ ਆਰ.ਐਸ. ਪਰਮਾਰ, ਲਾਇਨ ਸੰਜੀਵ ਅਰੋੜਾ, ਲਾਇਨ ਗੋਪਾਲ ਉੱਪਲ, ਲਾਇਨ ਪਰਵੀਨ ਬੰਗਾ, ਲਾਇਨ ਰਜਨੀ ਬੰਗਾ, ਲਾਇਨ ਮਨਦੀਪ ਕੌਰ, ਲਾਇਨ ਨਸੀਬ ਚੰਦ, ਲਾਇਨ ਮੁਕੇਸ਼ ਕੁਮਾਰ ਤੋਂ ਇਲਾਵਾ ਫਗਵਾੜਾ ਰਿਜਨ ਦੀਆਂ ਸਮੂਹ ਲਾਇਨਜ ਕਲੱਬਾਂ ਦੇ ਮੈਂਬਰ ਅਤੇ ਅਹੁਦੇਦਾਰ ਹਾਜਰ ਸਨ।