ਫਗਵਾੜਾ, 13 ਮਾਰਚ (ਸ਼ਿਵ ਕੋੜਾ) ਬਲੱਡ ਬੈਂਕ, ਗੁਰੂ ਹਰਿਗੋਬਿੰਦ ਨਗਰ, ਫਗਵਾੜਾ ਵਿਖੇ ਸਮਾਜ ਸੇਵੀ ਸੰਤੋਖ ਸਿੰਘ ਰਾਵਲਪਿੰਡੀ ਨੇ ਆਪਣੇ ਸਾਥੀਆਂ ਅੰਮ੍ਰਿਤਪਾਲ ਸਿੰਘ ਸਰਪੰਚ ਰਾਵਲਪਿੰਡੀ, ਸੰਦੀਪ ਸਿੰਘ ਪੰਚ ਅਤੇ ਲਲਿਤ ਕੁਮਾਰ ਆੜ੍ਹਤੀਆ ਦੀ ਪ੍ਰੇਰਨਾ ਨਾਲ ਆਪਣਾ ਖੂਨ ਦਾਨ ਕੀਤਾ। ਇਸ ਖੂਨ ਦਾਨੀ ਵਲੋਂ ਅਨੇਕਾਂ ਵੇਰ ਪਹਿਲਾਂ ਵੀ ਖੂਨ ਦਾਨ ਕੀਤਾ ਗਿਆ ਹੈ। ਇਸ ਮੌਕੇ ਬਲੱਡ ਬੈਂਕ ਵਲੋਂ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਬੈਚ ਅਤੇ ਸਰਟੀਫੀਕੇਟ ਸੰਤੋਖ ਸਿੰਘ ਨੂੰ ਪ੍ਰਦਾਨ ਕੀਤਾ। ਉਹਨਾ ਨੇ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਸਵੈ ਇੱਛਤ ਖੂਨ ਦਾਨ ਕਰਨਾ ਚਾਹੀਦਾ ਹੈ ਤਾਂ ਕਿ ਲੋੜਵੰਦਾਂ ਦੀ ਜਾਨ ਬਚ ਸਕੇ।