ਤੰਬਾਕੂ ਦੇ ਪੈਕਟ ਉੱਤੇ ਗੁਰੂ ਰਵਿਦਾਸ ਜੀ ਮਹਾਰਾਜ ਦੀ ਤਸਵੀਰ ਛਾਪਣ ਦੀ ਯੂਥ ਅਕਾਲੀ ਦਲ ਵੱਲੋਂ ਨਿੰਦਾ। ਜਲੰਧਰ:23 ਮਈ, ਯੂਥ ਅਕਾਲੀ ਦਲ ਦੁਆਬਾ ਜੋਨ ਦੇ ਪ੍ਰਧਾਨ ਸ੍ਰ ਸੁਖਦੀਪ ਸਿੰਘ ਸੁਕਾਰ ਨੇ ਉਸ ਕੰਪਨੀ ਦੀ ਸ਼ਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਜਿਸ ਨੇ ਆਪਣੇ ਤੰਬਾਕੂ ਦੇ ਪੈਕਟ ਉੱਤੇ ਗੁਰੂ ਰਵਿਦਾਸ ਜੀ ਮਹਾਰਾਜ ਦੀ ਤਸਵੀਰ ਲਗਾਈ ਹੈ। ਯੂਥ ਅਕਾਲੀ ਆਗੂ ਨੇ ਕਿਹਾ ਨੋਇਡਾ (ਯੂ ਪੀ) ਦੀ ਇੱਕ ਕੰਪਨੀ ਨੇ ਗੁਰੂ ਰਵਿਦਾਸ ਜੀ ਮਹਾਰਾਜ ਦੀ ਤਸਵੀਰ ਤੰਬਾਕੂ ਦੇ ਪੈਕਟ ਉੱਤੇ ਛਾਪ ਕੇ ਘੋਰ ਪਾਪ ਕੀਤਾ ਹੈ ਅਤੇ ਇਸ ਕੰਪਨੀ ਉੱਪਰ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਗੁਰੂ ਰਵਿਦਾਸ ਜੀ ਮਹਾਰਾਜ ਦਾ ਸਤਿਕਾਰ ਸਿੱਖ ਭਾਈਚਾਰੇ ਵਿੱਚ ਅਥਾਹ ਹੈ ਅਤੇ ਇਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜਿਸ ਸਾਹਮਣੇ ਪੂਰਾ ਸੰਸਾਰ ਸਿਰ ਝੁਕਾਉਂਦਾ ਹੈ। ਸ. ਸੁਕਾਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕੰਪਨੀਆਂ ਨੂੰ ਸਬਕ ਸਿਖਾਉਣ ਦੀ ਲੋੜ ਹੈ ਤਾਂ ਜੋ ਕੋਈ ਵੀ ਅੱਗੇ ਤੋਂ ਅਜਿਹਾ ਕਰਨ ਦੀ ਸੋਚ ਵੀ ਨਾ ਸਕੇ। ਅਕਾਲੀ ਆਗੂਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਇਸ ਸਬੰਧ ਵਿੱਚ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਕਿ ਗੁਰੂਆਂ , ਭਗਤਾਂ ਜਾਂ ਕਿਸੇ ਵੀ ਧਰਮ ਦੇ ਪੈਗੰਬਰ ਦਾ ਅਪਮਾਨ ਕਰਨ ਵਾਲੇ ਲੋਕਾਂ ਨੂੰ ਸਜ਼ਾ ਦਿੱਤੀ ਜਾ ਸਕੇ। ਰਣਜੀਤ ਸਿੰਘ ਖੁਰਾਣਾ ਰਣਜੀਤ ਸਿੰਘ ਖੋਜੇਵਾਲ ਤਜਿੰਦਰ ਸਿੰਘ ਨਿੱਝਰ ਸੁਖਮਿੰਦਰ ਸਿੰਘ ਰਾਜਪਾਲ ਦਲਜੀਤ ਸਿੰਘ ਬਸਰਾ ਸਤਿੰਦਰ ਸਿੰਘ ਅਮਿਤ ਮੈਣੀ ਹਰਸਿਮਰਤ ਸਿੰਘ ਗੁਰਪ੍ਰੀਤ ਸਿੰਘ ਖਾਲਸਾ ਪ੍ਰਦੀਪ ਸਿੰਘ ਆਦਿ ਹਾਜ਼ਰ ਸਨ