ਜਲੰਧਰ:17 ਅਪੈ੍ਲ 2020 (ਗੁਰਦੀਪ ਸਿੰਘ ਹੋਠੀ)

ਸੂਬੇ ਅੰਦਰ ਦਿਨੋਂ ਦਿਨ ਵੱਧ ਰਹੇ ਕੋਰੋਨਾ ਕਹਿਰ ‘ਤੇ ਕਰਫਿੳੂ ਨੂੰ ਸਫਲ ਬਣਾੳੁਣ ਲੲੀ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਪੁਲਿਸ ਕਮਿਸ਼ਨਰ ਗੁਰਪੀ੍ਤ ਸਿੰਘ ਭੁਲੱਰ ਤੇ ਅੈਸ.ਐਸ.ਪੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਤੇ ਟਰੈਫਿਕ ਪੁਲਿਸ ਐਜੂਕੇਸ਼ਨਲ ਸੈੱਲ ਦੇ ਜ਼ਿਲਾਂ ੲਿੰਚਾਰਜ ਡੀ.ਅੈਸ.ਪੀ ੲਿਨਵੈਸਟੀਗੇਸ਼ਨ ਸੁਰਿੰਦਰ ਪਾਲ ਅਤੇ ਡੀ.ਅੈਸ.ਪੀ ਕਰਤਾਰਪੁਰ ਸੁਰਿੰਦਰ ਪਾਲ ਧੋਗੜੀ ਦੇ ਹੁਕਮਾਂ ‘ਤੇ ਪਹਿਰਾ ਦਿੰਦੇ ਹੋਏ ਟਰੈਫਿਕ ਪੁਲਿਸ ਦਿਹਾਤ ਅਾਪਣੀ ਵਿਸ਼ੇਸ਼ ਜਿੰਮੇਵਾਰੀ ਨਿਭਾਵੇਗੀ l ੲਿਹ ਜਾਣਕਾਰੀ ਕਰਤਾਰਪੁਰ ਖੇਤਰ ਦੇ ਟਰੈਫਿਕ ਪੁਲਿਸ ਦੇ ਥਾਣੇਦਾਰ ਦਵਿੰਦਰ ਕੁਮਾਰ ਵੱਲੋਂ ਦਿੱਤੀ ਗੲੀ l ੳੁਨਾਂ ਦੱਸਿਅਾ ਕਿ ਸਰਕਾਰ ਵੱਲੋਂ ਜਨਹਿੱਤ ਲੲੀ ਲਗਾੲੇ ਗਏ ਕਰਫਿੳੂ ਦੀ ੳੁਲੰਘਣਾ ਕਰਨ ਵਾਲਿਅਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਅਾ ਨਹੀਂ ਜਾਵੇਗਾ l ੲਿਸ ਮੌਕੇ ਏ.ਐਸ.ਅਾੲੀ ਸਤਨਾਮ ਸਿੰਘ, ਏ.ਐਸ.ਆੲੀ ਅਮਰੀਕ ਸਿੰਘ ਵੱਲੋਂ ਕਰਤਾਰਪੁਰ ਕਿਸ਼ਨਗੜ ਰੋਡ ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗੲੀ, ਜਿੱਥੇ ਟਰੈਫਿਕ ਪੁਲਿਸ ਕਰਤਾਰਪੁਰ ਵੱਲੋਂ ਬੇਲੋੜੀਂਦੇ ਸੜਕਾਂ ‘ਤੇ ਘੁੰਮਦੇ ਲੋਕਾਂ ਦੇ ਚਲਾਨ ਕੱਟੇ ਗਏ ਤੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਗੲੀ ਤਾਂ ਜੋ ਕੋਵਿਡ-19 ਕੋਰੋਨਾ ਵਾੲਿਰਸ ਦੀ ਮਹਾਮਾਰੀ ‘ਤੇ ਠੱਲ ਪਾੲੀ ਜਾ ਸਕੇ l