ਜਲੰਧਰ: ਦਫਤਰ ਸਿਵਲ ਸਰਜਨ ਜਲੰਧਰ ਵਿਖੇ ਕੋਰੋਨਾ ਵਾਇਰਸ ਸਬੰਧੀ ਜ਼ਿਲੇ ਦੇ
ਸਮੂਹ ਸੀਨੀਅਰ ਮੈਡੀਕਲ ਅਫਸਰਾਂ, ਪ੍ਰੋਗਰਾਮ ਅਫਸਰਾਂ , ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰ ਅਤੇ ਆਈ
.ਐਮ.ਏ ਜਲੰਧਰ ਦੇ ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗ ਡਾ. ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਜਲੰਧਰ ਦੀ
ਪ੍ਰਧਾਨਗੀ ਹੇਠ ਅਯੋਜਿਤ ਕੀਤੀ ਗਈ। ਮੀਟਿੰਗ ਵਿੱਚ ਡਾ. ਚਾਵਲਾ ਨੇ ਕਿਹਾ ਕਿ ਕੋਰੋਨਾ ਵਾਇਰਸ ਜੋ ਚੀਨ ਵਿੱਚ
ਤੇਜੀ ਨਾਲ ਫੈਲ ਰਿਹਾ ਹੈ। ਕਰੋਨਾ ਵਾਇਰਸ ਦਾ ਭਾਰਤ ਵਿੱਚ ਵੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ।
ਵਿਸ਼ਵ ਸਿਹਤ ਸੰਸਥਾ ਵਲੋਂ ਕੋਰੋਨਾ ਵਾਇਰਸ ਦੇ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ । ਉਨਾ ਸਮੂਹ
ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਆਪਣੇ ਏਰੀਏ ਵਿੱਚ ਕੋਰੋਨਾ ਵਾਇਰਸ ਸਬੰਧੀ ਪੂਰੀ
ਚੌਕਸੀ ਰੱਖੀ ਜਾਵੇ ਅਤੇ ਲੋੜ ਮੁਤਾਬਿਕ ਪੁਖਤਾ ਪ੍ਰਬੰਧ ਕੀਤੇ ਜਾਣ। ਆਪਣੀ ਸਿਹਤ ਸੰਸਥਾ ਵਿੱਚ ਰੈਪਿਡ
ਰਿਸਪਾਂਸ ਟੀਮਾ ਦਾ ਗਠਨ ਕੀਤਾ ਜਾਵੇ।ਉਨਾ ਕਿਹਾ ਕਿ ਸਟੇਟ ਪੱਧਰ ਤੇ ਕੋਰੋਨਾ ਵਾਇਰਸ ਦੀ ਜਾਂਚ ਲਈ
ਪ੍ਰਬੰਧ ਕੀਤਾ ਗਿਆ ਹੈ।ਇਸ ਬੀਮਾਰੀ ਨਾਲ ਪੀੜ੍ਹਿਤ ਮਨੁੱਖ ਨੂੰ ਨੱਕ ਵਗਣਾ,ਗਲੇ ਵਿੱਚ ਖਾਰਸ਼,
ਬੁਖਾਰ, ਖਾਸੀ, ਜੁਕਾਮ, ਛਿੱਕਾਂ, ਥਕਾਵਟ, ਨਿਮੋਨੀਆ,ਸਾਹ ਲੈਣ ਵਿੱਚ ਮੁਸ਼ਕਿਲ,ਫੇਫੜਿਆ ਵਿੱਚ ਸੋਜ ਜਿਹੇ
ਲੱਛਣ ਹੁੰਦੇ ਹਨ। ਜੇ ਕਰ ਕਿਸੇ ਵਿਅਕਤੀ ਨੂੰ ਉਕਤ ਲੱਛਣ ਹੋਣ ਤਾਂ ਤੁਰੰਤ ਨੇੜੇ ਦੇ ਸਰਕਾਰੀ ਹਾਪਤਾਲ
ਵਿੱਚ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਰੋਗ ਨਾਲ ਮਨੁੱਖ ਵਿੱਚ ਇਮੂਨਿਟੀ (ਬੀਮਾਰੀ ਨਾਲ
ਲੜਨ ਦੀ ਸ਼ਕਤੀ) ਘੱਟ ਜਾਂਦੀ ਹੈ।
ਉਨਾ ਦੱਸਿਆ ਕਿ ਮਨੁੱਖ ਨੂੰ ਇੱਕ ਦੂਜੇ ਤੋਂ ਖੰਘ,ਛਿੱਕਾਂ,ਵਗਦੀ ਨੱਕ,ਹੱਥ
ਮਿਲਾਉਣ,ਕਿਸੇ ਨੂੰ ਸਪਰਸ਼ ਨਾਲ ਅਤੇ ਖੁੱਲੇ ਵਿੱਚਥੁੱਕਣ ਨਾਲ ਫੈਲਦੀ ਹੈ। ਇਸ ਰੋਗ ਤੋਂ ਬਚਣ ਲਈ
ਆਪਣੇ ਹੱਥਾ ਦੀ ਸਫਾਈ ਰੱਖੋ ਅਤੇ ਹੱਥ ਸਾਬਣ ਨਾਲ ਗਰਮ ਪਾਣੀ ਨਾਲ ਚੰਗੀ ਤਰਾਂ ਧੋਵੋ।ਖੰਖਣ ਵੇਲੇ
,ਛਿੰਕਣ ਵੇਲੇ ਅਤੇ ਮੂੰਹ ‘ਤੇ ਰੁਮਾਲ ਜਾਂ ਟਿਸ਼ੂ ਪੇਪਰ ਰੱਖੋ ਕਿਉਂਕਿ ਇਹ ਕਰੋਨਾ ਵਾਇਰਸ ਹਵਾ
ਰਾਂਹੀ ਫੈਲਦਾ ਹੈ । ਉਨਾ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ । ਪਿੰਡਾਂ ਅਤੇ
ਸ਼ਹਿਰਾਂ ਵਿੱਚ ਆਈ.ਈ.ਸੀ./ਬੀ.ਸੀ.ਸੀ ਗਤੀਵਿਧੀਆਂ ਅਧੀਨ ਮਮਤਾ ਦਿਵਸ ਤੋਂ ਇਲਾਵਾ ਹੋਰ ਗਰੁੱਪ ਡਿਸਕਸ਼ਨ
ਕੀਤੀਆਂ ਜਾਣ ਤਾਂ ਜੋ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਸਾਵਧਾਨੀ ਵਰਤੀ ਜਾ ਸਕੇ। ਇਸ ਤੋਂ
ਇਲਾਵਾ ਵੱਖ ਵੱਖ ਸਿਹਤ ਪ੍ਰੋਗਰਾਮਾਂ ਦੇ ਕੰਮਾ ਦੀ ਸਮੀਖਿਆ ਵੀ ਕੀਤੀ ਗਈ। ਇਸ ਮੌਕੇ ਡਾ.ਸੁਰਿੰਦਰ
ਕੁਮਾਰ ਜਿਲ੍ਹਾ ਪਰਿਵਾਰ ਭਲਾਈ ਅਫਸਰ, ਡਾ.ਸੀਮਾ ਜਿਲ੍ਹਾ ਟੀਕਾਕਰਨ ਅਫਸਰ , ਡਾ. ਜੋਤੀ ਸ਼ਰਮਾ ਡਿਪਟੀ ਮੈਡੀਕਲ
ਕਮਿਸ਼ਨਰ, ਡਾ. ਰਾਜੀਵ ਸ਼੍ਰਮਾ ਜ਼ਿਲ੍ਹਾ ਟੀ.ਬੀ ਅਫਸਰ,ਸ਼੍ਰੀ ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ
ਸੂਚਨਾ ਅਫਸਰ, , ਡਾ. ਸੁਰਿੰਦਰ ਸਿੰਘ ਨਾਂਗਲ ਜ਼ਿਲ੍ਹਾ ਸਿਹਤ ਅਫਸਰ, ਡਾ. ਅਨੂ ਦੁਗਾਲਾ ਐਸ.ਐਮ.ਓ.
ਆਈ ਮੋਬਾਈਲ ਯੁਨਿਟ , ਡਾ. ਕੁਲਵਿੰਦਰ ਕੌਰ ਜਲੰਧਰ ,ਡਾ.ਸਤੀਸ਼ ਕੁਮਾਰ ਜਿਲ੍ਹਾ ਐਪੀਡਿਮਲੋਜਿਸਟ ਅਤੇ
ਜਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰ ਹਾਜ਼ਰ ਸਨ

ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ,
ਦਫਤਰ ਸਿਵਲ ਸਰਜਨ ਜਲੰਧਰ