ਫਗਵਾੜਾ 14 ਅਪ੍ਰੈਲ (ਸ਼਼ਿਵ ਕੋੋੜਾ) ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ 130ਵੇਂ ਜਨਮ ਦਿਵਸ ਮੌਕੇ ਅੱਜ ਕਾਂਗਰਸ ਪਾਰਟੀ ਵਲੋਂ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਸਥਾਨਕ ਗੁਰੂ ਹਰਗੋਬਿੰਦ ਨਗਰ ਸਥਿਤ ਪਾਰਕ ਵਿਚ ਸਥਾਪਤ ਬਾਬਾ ਸਾਹਿਬ ਦੀ ਪ੍ਰਤਿਮਾ ਨੂੰ ਫੁੱਲ ਮਾਲਾਵਾਂ ਭੇਂਟ ਕਰਕੇ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਸ਼ਰਧਾਂਜਲੀ ਦੇਣ ਸਮੇਂ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਵੀ ਉਚੇਰੇ ਤੌਰ ਤੇ ਹਾਜਰ ਰਹੇ। ਇਸ ਮੌਕੇ ਸਾਬਕਾ ਮੰਤਰੀ ਮਾਨ ਨੇ ਕਿਹਾ ਕਿ ਬਾਬਾ ਸਾਹਿਬ ਡਾ.ਅੰਬੇਡਕਰ ਨੇ ਸਾਰੀ ਜਿੰਦਗੀ ਦਲਿਤਾਂ, ਪਿਛੜਿਆਂ ਅਤੇ ਔਰਤਾਂ ਦੇ ਹੱਕਾਂ ਲਈ ਸੰਘਰਸ਼ ਕੀਤਾ। ਅਖੀਰ ਭਾਰਤ ਦਾ ਸੰਵਿਧਾਨ ਲਿਖਦੇ ਹੋਏ ਉਹਨਾਂ ਸਦੀਆਂ ਤੋਂ ਸਤਾਏ ਹੋਏ ਇਹਨਾਂ ਵਰਗਾਂ ਨੂੰ ਬਰਾਬਰਤਾ ਦੇ ਨਾਗਰਿਕ ਅਧਿਕਾਰ ਦਿੱਤੇ। ਉਹਨਾਂ ਦੇ ਜੀਵਨ ਤੋਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸੇਧ ਲੈਣੀ ਚਾਹੀਦੀ ਹੈ। ਕਿਉਂਕਿ ਡਾ. ਅੰਬੇਡਕਰ ਨੇ ਨਾ ਸਿਰਫ ਜੀਵਨ ਵਿਚ ਉੱਚਾ ਮੁਕਾਮ ਹਾਸਲ ਕਰਨ ਲਈ ਸਖਤ ਮਿਹਨਤ ਕੀਤੀ ਬਲਕਿ ਸਮੇਂ ਦੇ ਸਮਾਜਿਕ ਤਾਨੇ-ਬਾਣੇ ਨਾਲ ਵੀ ਸੰਘਰਸ਼ ਕੀਤਾ। ਦਿਹਾਤੀ ਪ੍ਰਧਾਨ ਦਲਜੀਤ ਰਾਜੂ ਨੇ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਡਾ. ਅੰਬੇਡਕਰ ਦੀ ਬਦੌਲਤ ਅੱਜ ਭਾਰਤ ਦੇ ਹਰ ਨਾਗਰਿਕ ਨੂੰ ਬਰਾਬਰਤਾ ਦਾ ਅਧਿਕਾਰ ਪ੍ਰਾਪਤ ਹੋਇਆ ਹੈ। ਬਾਬਾ ਸਾਹਿਬ ਦੇ ਦੌਰ ਵਿਚ ਦਲਿਤਾਂ ਪਛੜਿਆਂ ਤੇ ਔਰਤਾਂ ਦੀ ਦਸ਼ਾ ਬਹੁਤ ਹੀ ਤਰਸਯੋਗ ਸੀ ਪਰ ਭਾਰਤੀ ਸੰਵਿਧਾਨ ਵਿਚ ਇਹਨਾਂ ਨੂੰ ਬਰਾਬਰਤਾ ਦਾ ਅਧਿਕਾਰ ਦੇ ਕੇ ਉਹਨਾਂ ਉਪਕਾਰ ਕੀਤਾ ਹੈ ਜੋ ਇਕ ਮਸੀਹਾ ਹੀ ਕਰ ਸਕਦਾ ਹੈ। ਇਸ ਮੌਕੇ ਹਰਨੂਰ ਸਿੰਘ ਹਰਜੀ ਮਾਨ, ਬਲਵਿੰਦਰ ਸਿੰਘ ਠੱਕਰਕੀ, ਜਿਲ੍ਹਾ ਪਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ, ਸਾਧੂ ਰਾਮ ਪੀਪਾਰੰਗੀ, ਰੂਪ ਲਾਲ ਢੱਕ ਪੰਡੋਰੀ ਬਲਾਕ ਸੰਮਤੀ ਮੈਂਬਰ, ਵਰੁਣ ਬੰਗੜ ਚੱਕ ਹਕੀਮ, ਰਾਮ ਆਸਰਾ ਚੱਕ ਪ੍ਰੇਮਾ, ਹਰੀਸ਼ ਟੀਨੂੰ, ਡੋਗਰ ਮੱਲ, ਮਨਜੋਤ ਸਿੰਘ, ਬਲਜੀਤ ਸਿੰਘ ਲਵਲੀ, ਸੇਮਾ ਚਹੇੜੂ, ਸਾਬੀ ਪਲਾਹੀ ਗੇਟ, ਰਜਿੰਦਰ ਸ਼ਰਮਾ, ਸਾਬੀ ਅਠੌਲੀ, ਕੁਲਵਿੰਦਰ ਸਿੰਘ, ਰਵੀ ਹਰਦਾਸਪੁਰ, ਤੀਰਥ ਡੁਮੇਲੀ, ਰਵੀ ਕੁਮਾਰ ਮੰਤਰੀ, ਸਰਬਜੀਤ ਸਿੰਘ ਪੱਬੀ, ਮੋਨੂੰ ਸਰਵਟਾ, ਕੇ.ਕੇ. ਸ਼ਰਮਾ, ਗੁਰਪ੍ਰੀਤ ਕੌਰ ਜੰਡੂ, ਮੀਨਾਕਸ਼ੀ ਵਰਮਾ ਆਦਿ ਹਾਜਰ ਸਨ।