ਫਗਵਾੜਾ 24 ਅਗਸਤ (ਸ਼ਿਵ ਕੋੜਾ) ਸ਼ਹਿਰ ਦੀ ਪ੍ਰਸਿੱਧ ਸਮਾਜ ਸੇਵਿਕਾ ਅਤੇ ਐਨ.ਜੀ.ਓ. ਏਕ ਕੋਸ਼ਿਸ਼ ਤੇ ਸਥਾਨਕ ਅਰਬਨ ਅਸਟੇਟ ਵਿਖੇ ਸਥਿਤ ਤੇਰਾਂ-ਤੇਰਾਂ ਮਾਲ ਦੀ ਸੰਚਾਲਿਕਾ ਸਾਉਦੀ ਸਿੰਘ ਵਲੋਂ ਸ਼ਲਾਘਾਯੋਗ ਪਹਿਲ ਕਰਦੇ ਹੋਏ ਦੁਕਾਨਦਾਰਾਂ, ਸਬਜੀ ਤੇ ਫਲ ਦੀ ਰੇਹੜੀ, ਫੜੀ ਲਗਾਉਣ ਵਾਲਿਆਂ ਅਤੇ ਗ੍ਰਾਹਕਾਂ ਨੂੰ ਪਲਾਸਟਿਕ ਨਾਲ ਹੋਣ ਵਾਲੇ ਨੁਕਸਾਨ ਪ੍ਰਤੀ ਜਾਗਰੁਕ ਕਰਨ ਦੇ ਮਕਸਦ ਨਾਲ ਇਕ ਮੁਹਿਮ ਅਰੰਭਦੇ ਹੋਏ ਪੰਜ ਸੌ ਕਪੜੇ ਦੇ ਥੈਲੇ ਵੰਡੇ। ਉਹਨਾਂ ਦੇ ਨਾਲ ਮੌਜੂਦ ਰਹੇ ਸਮਾਜ ਸੇਵਕ ਰਾਜਕੁਮਾਰ ਸ਼ੇਰਾ ਨੇ ਵੀ ਸਬਜੀ ਮੰਡੀ ਸਮੇਤ ਸ਼ਹਿਰ ਦੇ ਵੱਖ ਵੱਖ ਬਾਜਾਰਾਂ ਵਿਚ ਸ਼ਹਿਰ ਨੂੰ ਪਲਾਸਟਿਕ ਪੋਲੀਥਿਨ ਮੁਕਤ ਕਰਨ ਵਿਚ ਸਹਿਯੋਗ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸਿੰਗਲ ਯੂਜ ਪਲਾਸਟਿਕ ਦੀ ਤਰ੍ਹਾਂ ਹੀ ਪਲਾਸਟਿਕ ਦੇ ਲਿਫਾਫੇ ਵੀ ਪ੍ਰਦੂਸ਼ਣ ਦਾ ਮੁੱਖ ਕਾਰਨ ਹਨ। ਇਹਨਾਂ ਨੂੰ ਨਸ਼ਟ ਕਰਨਾ ਬੇਹਦ ਮੁਸ਼ਕਲ ਹੈ। ਪਾਣੀ ਵਿਚ ਗਲਨ ਯੋਗਨ ਨਾ ਹੋਣ ਕਰਕੇ ਇਹ ਨਾਲੀਆਂ ਅਤੇ ਸੀਵਰੇਜ ਵਿਚ ਰੁਕਾਵਟ ਬਣਦੇ ਹਨ। ਜੇਕਰ ਇਹਨਾਂ ਨੂੰ ਸਾੜਿਆ ਜਾਵੇ ਤਾਂ ਜੋ ਧੂਆਂ ਹਵਾ ਵਿਚ ਫੈਲਦਾ ਹੈ ਉਹ ਕੈਂਸਰ ਵਰਗੀ ਖਤਰਨਾਕ ਬਿਮਾਰੀ ਦਾ ਕਾਰਣ ਬਣਦਾ ਹੈ। ਉਹਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਜਦੋਂ ਵੀ ਕੋਈ ਵਸਤੂ ਖਰੀਦਣ ਲਈ ਘਰੋਂ ਬਾਹਰ ਆਉਣ ਤਾਂ ਆਪਣੇ ਨਾਲ ਕਪੜੇ ਦਾ ਥੈਲਾ ਜਰੂਰ ਰੱਖਣ। ਇਸ ਮੌਕੇ ਜਾਗਰੁਕਤਾ ਅਤੇ ਕਪੜੇ ਦੇ ਥੈਲੇ ਵੰਡਣ ਦੀ ਮੁਹਿਮ ਵਿਚ ਬੂਟਾ ਸਿੰਘ, ਸੁਰਿੰਦਰ ਕੁਮਾਰ, ਪ੍ਰਦੀਪ ਕੁਮਾਰ, ਆਕਾਸ਼ ਕੁਮਾਰ, ਅਮਿਤ ਕੁਮਾਰ ਤੇ ਅਸੁਰ ਪਾਲ ਨੇ ਵੀ ਵਢਮੁੱਲਾ ਸਹਿਯੋਗ ਰਿਹਾ।