ਜਲੰਧਰ :ਨਕੋਦਰ ਪੁਲਿਸ ਵਲੋਂ ਸੀ.ਸੀ.ਟੀ.ਵੀ.ਕੈਮਰੇ ਦੀ ਮਦਦ ਨਾਲ ਹਿੱਟ ਐਂਡ ਰਨ ਕੇਸ ਦਾ ਪਰਦਾਫਾਸ਼ਜਲੰਧਰ 26 ਮਈ 2020
ਸੀ.ਸੀ.ਟੀ.ਵੀ.ਕੈਮਰੇ ਦੀ ਮਦਦ ਨਾਲ ਨਕੋਦਰ ਪੁਲਿਸ ਵਲੋਂ ਹਿੱਟ ਐਂਡ ਰਨ ਕੇਸ ਨੂੰ ਸੁਲਝਾਉਣ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ, ਸਥਾਨਕ ਜਸਨੂਰ ਸਿੰਘ 17 ਮਈ ਨੂੰ ਨਕੋਦਰ-ਨੂਰਮਹਿਲ ਸੜਕ ‘ਤੇ ਟਰੱਕ ਵਲੋਂ ਟੱਕਰ ਮਾਰਨ ‘ਤੇ ਮਾਰਿਆ ਗਿਆ ਸੀ।
ਦੋਸ਼ੀ ਟਰੱਕ ਡਰਾਇਵਰ ਦੀ ਪਹਿਚਾਣ ਯੂ.ਪੀ. ਦੇ ਹਾਥਰਸ ਅਮਿਤ ਕੁਮਾਰ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਜਲੰਧਰ (ਦਿਹਾਤੀ) ਸ੍ਰੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਹ ਸੜਕੀ ਦੁਰਘਟਨਾ 17 ਮਈ ਦੀ ਹੈ ਜਦੋਂ ਮੋਟਰ ਸਾਈਕਲ ‘ਤੇ ਆਉਂਦੇ ਜਸਨੂਰ ਸਿੰਘ ਨੂੰ ਗਲਤ ਪਾਸਿਓਂ ਆਉਂਦੇ ਇਕ ਟਰੱਕ ਨੇ ਟੱਕਰ ਮਾਰ ਦਿੱਤੀ ਸੀ।
ਉਨ•ਾਂ ਕਿਹਾ ਕਿ ਦੁਰਘਟਨਾ ਤੋਂ ਬਾਅਦ ਟਰੱਕ ਡਰਾਇਵਰ ਮੌਕੇ ‘ਤੋਂ ਫਰਾਰ ਹੋ ਗਿਆ ਅਤੇ ਮ੍ਰਿਤਕ ਦੇ ਪਿਤਾ ਸਤਿੰਦਰ ਸਿੰਘ ਦੇ ਬਿਆਨਾਂ ‘ਤੇ ਆਈ.ਪੀ.ਸੀ.ਦੀ ਧਾਰਾ 304-ਏ ਤਹਿਤ ਐਫ.ਆਈ.ਆਰ.ਦਰਜ ਕੀਤੀ ਗਈ ਸੀ।
ਉਨ•ਾਂ ਕਿਹਾ ਕਿ ਕੇਸ ਦੇ ਹਲਾਤਾਂ ਨੂੰ ਦੇਖਦੇ ਹੋਏ ਇਸ ਨੂੰ ਆਈ.ਪੀ.ਸੀ.ਦੀ ਧਾਰਾ 304 ਵਿੱਚ ਤਬਦੀਲ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਇਸ ‘ਤੇ ਤੁਰੰਤ ਹਰਕਤ ਵਿੱਚ ਆਉਂਦਿਆਂ ਨਕੋਦਰ ਸਦਰ ਪੁਲਿਸ ਵਲੋਂ ਏ.ਐਸ.ਪੀ. ਨਕੋਦਰ ਵਤਸਲਾ ਗੁਪਤਾ ਦੀ ਦੇਖਰੇਖ ਵਿੱਚ ਐਸ.ਐਚ.ਓ. ਨਕੋਦਰ ਸਦਰ ਪੁਲਿਸ ਸਿਕੰਦਰ ਸਿੰਘ ਅਤੇ ਸਬ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਸਹਾਇਕ ਸਬ ਇੰਸਪੈਕਟਰ ਸਲਵਿੰਦਰ ਸਿੰਘ ਦੀ ਅਗਵਾਈ ਵਿੱਚ ਟੀਮ ਦਾ ਗਠਨ ਕੀਤਾ ਗਿਆ ਅਤੇ ਟੀਮ ਵਲੋਂ ਫਿਲੌਰ ਬੈਰੀਅਰ ‘ਤੇ ਸੀ.ਸੀ.ਟੀ.ਵੀ.ਕੈਮਰੇ ਦੀ ਫੁਟੇਜ ਰਾਹੀਂ ਟਰੱਕ ਦੀ ਪਹਿਚਾਣ ਕੀਤੀ ਗਈ।
ਐਸ.ਐਸ.ਪੀ.ਨੇ ਅੱਗੇ ਦੱਸਿਆ ਕਿ ਟਰੱਕ (ਯੂ.ਪੀ. 86-ਟੀ-4646) ਆਈਸ਼ਰ ਕੰਪਨੀ ਦਾ ਸੀ ਜੋ ਯੂ.ਪੀ.ਦੇ ਹਾਥਰਸ ਵਿਚ ਪ੍ਰਵੀਨ ਕੁਮਾਰ ਪੁੱਤਰ ਓਮ ਪ੍ਰਕਾਸ਼ ਦੇ ਨਾਮ ‘ਤੇ ਰਜਿਸਟਰਡ ਸੀ ਨੂੰ 23 ਮਈ ਨੂੰ ਸਬ ਇੰਸਪੈਕਟਰ ਸਲਵਿੰਦਰ ਸਿੰਘ ਅਤੇ ਸਥਾਨਕ ਹਾਥਰਸ ਜ਼ਿਲ•ਾ ਪੁਲਿਸ ਵਲੋਂ ਜਬਤ ਕੀਤਾ ਗਿਆ ਅਤੇ ਟਰੱਕ ਡਰਾਇਵਰ ਨੂੰ ਗ੍ਰਿਫ਼ਤਾਰ ਕਰਕੇ ਰਿਮਾਂਡ ‘ਤੇ ਲਿਆ ਗਿਆ।