ਨਕੋਦਰ   (ਝਲਮਣ ਸਿੰਘ) : ਅੱਜ ਨਕੋਦਰ ਸ਼ਹਿਰ ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਕਸ਼ਮੀਰ ਸਿੰਘ , ਬਲਵੀਰ ਸਿੰਘ ਅਤੇ ਉਨ੍ਹਾਂ ਦੇ ਹੋਰ ਮੈਂਬਰਾਂ ਵੱਲੋਂ ਐਮ ਸੀ ਚੌਕ ਦੇ ਵਿਚ ਇਕੱਠੇ ਹੋ ਕੇ ਕੈਪਟਨ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ |
ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀਆਂ ਦੁਕਾਨਾਂ ਰੋਜ਼ ਦੀ ਤਰ੍ਹਾਂ ਹੀ ਖੋਲ੍ਹਣ ਕੈਪਟਨ ਸਰਕਾਰ ਦੁਆਰਾ ਜੋ ਮਾਰੂ ਨੀਤੀਆਂ ਲਾਗੂ ਕੀਤੀਆਂ ਗਈਆਂ ਨੇ ਦੁਕਾਨਦਾਰ ਇਸ ਦਾ ਡਟ ਕੇ ਵਿਰੋਧ ਕਰਨ ਅਤੇ ਰੋਜ਼ ਦੀ ਤਰ੍ਹਾਂ ਹੀ ਆਪਣੀ ਦੁਕਾਨ ਖੋਲ੍ਹਣ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਦੁਕਾਨਦਾਰਾਂ ਨੂੰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਭਾਰਤੀ ਕਿਸਾਨ ਯੂਨੀਅਨ ਨਾਲ ਸੰਪਰਕ ਕਰਨ ਦੁਕਾਨਦਾਰਾਂ ਦੀ ਹਰ ਪੱਖੋਂ ਮੱਦਦ ਕੀਤੀ ਜਾਵੇਗੀ