ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਹੋਈ ਮੁਹਿੰਮ ਨੂੰ ਤੇਜ ਕਰਦਿਆਂ ਅੱਜ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਵਿਚ ਕਾਲਜ ਦੀ ਰੈਡ ਰਿੰਬਨ ਕਲੱਬ ਦੇ ਸਹਿਯੋਗ ਨਾਲ ਇਕ ਵੈਬੀਨਾਰ ਕਰਵਾਇਆ ਗਿਆ। ਇਸ ਦਾ ਸ਼ੁੱਭ ਆਰੰਭ ਨੋਡਲ ਅਫ਼ਸਰ ਸ਼੍ਰੀ ਕਸ਼ਮੀਰ ਕੁਮਾਰ ਜੀ ਨੇ ਸਾਰੇ ਭਾਗੀਦਾਰਾਂ ਨੂੰ ਜੀ ਆਇਆਂ ਕਹਿ ਕੇ ਕੀਤਾ।ਮੁੱਖ ਬੁਲਾਰੇ ਸ਼੍ਰੀ ਅਖਿਲ ਭਾਟੀਆ ਨੇ ਨਸ਼ਿਆਂ ਅਤੇ ਉਸ ਦੇ ਬੁਰੇ ਪ੍ਰਭਾਵਾਂ ਤੇ ਵਿਸਥਾਰ ਪੂਰਵਕ ਚਾਨਣਾਂ ਪਾਉਦੇਂ ਹੋਏ ਇਨ੍ਹਾਂ ਦਾ ਤਿਆਗ ਕਰਨ ਲਈ ਬੇਨਤੀ ਕੀਤੀ।ਮਾਣਯੋਗ ਪ੍ਰਿੰਸੀਪਲ ਜੀ ਨੇ ਵਿਹਲੇਪਨ ਨੂੰ ਨਸ਼ਿਆਂ ਦਾ ਕਾਰਨ ਦੱਸਦੇ ਹੋਏ ਵਿੱਦਿਆਰਥੀਆਂ ਨੂੰ ਮਿਹਨਤ ਕਰਨ ਦੀ ਨਸੀਹਤ ਦਿੱਤੀ ਤਾਂਕਿ ਮੁੜ ਰੰਗਲੇ ਪੰਜਾਬ ਦੀ ਕਾਮਨਾ ਹੋ ਸਕੇ।ਪ੍ਰੋ. ਕਸ਼ਮੀਰ ਕੁਮਾਰ ਜੀ ਨੇ ਸਾਰੇ ਬੱਡੀ ਗਰੁਪਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਤਾਂਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਅਤੇ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।ਵਿੱਦਿਆਰਥੀਆਂ ਨੂੰ ਨਸ਼ਿਆ ਦੇ ਬੁਰੇ ਪ੍ਰਭਾਵ ਸਬੰਧੀ ਆਨਲਾਇੰਨ ਫ਼ਿਲਮਾਂ ਵੀ ਦਿਖਾਈਆਂ ਗਈਆਂ।ਇਸ ਮੋਕੇ ਤੇ ਨਸ਼ਿਆ ਦੇ ਖਿਲਾਫ਼ ਜਾਰੀ ਕੀਤਾ ਗਿਆ ਇਸ਼ਤਿਹਾਰ ਸੀ.ਡੀ.ਟੀ.ਪੀ. ਵਿਭਾਗ ਵਲੋਂ ਸੋਸ਼ਲ ਮੀਡੀਆ ਰਾਹੀਂ ਅਲੱਗ ਅਲੱਗ ਲੋਕਾਂ ਤੱਕ ਭੇਜਿਆ ਗਿਆ ਤਾਂਕਿ ਨਸ਼ਿਆਂ ਦੀ ਅਲਾਮਤ ਤੋਂ ਛੁਟਕਾਰਾ ਪਾਇਆ ਜਾ ਸਕੇ।ਵਿਭਾਗ ਨੇ ਆਪਣੇ ਸਾਰੇ ਪ੍ਰਸਾਰ ਕੇਂਦਰਾ ਤੇ ਵਿੱਦਿਆਰਥੀਆਂ ਨੂੰ ਆਨਲਾਇੰਨ ਜਾਗਰੂਕ ਕਰਨ ਦੀ ਹਾਦਾਇਤ ਕੀਤੀ।ਇਸ ਵੈਬੀਨਾਰ ਵਿੱਚ ਲੱਗ- ਭੱਗ 180 ਲੋਕਾਂ ਨੇ ਸ਼ਿੱਕਤ ਕੀਤੀ।ਅੰਤ ਵਿੱਚ ਨੋਡਲ ਅਫ਼ਸਰ ਨੇ ਰੈਡ ਰਿੰਬਨ ਕਲੱਬ ਦੀ ਤਰਫ਼ੋਂ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ।ਜਿੱਥੇ ਮਿਸ ਨੇਹਾ (ਸੀ. ਡੀ. ਕੰਸਲਟੈਂਟ) ਨੇ ਕੌਆਰਡੀਨੇਟਰ ਦੀ ਭੁਮੀਕਾ ਨਿਭਾਈ ਉੱਥੇ ਇਹ ਵੈਬੀਨਾਰ ਪੰਜਾਬ ਨੂੰ ਨਸ਼ਾਂ ਮੁਕਤ ਕਰਨ ਲਈ ਪ੍ਰੇਰਨਾ ਸਰੋਤ ਬਣਿਆ।