ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਵੱਲੋਂ ਐਨ. ਐਸ. ਐਸ. ਦੇ ਲੱਗੇ ਕੈਂਪ ਦੇ ਛੇਵੇ ਦਿਨ ਦੌਰਾਨ ਕਾਲਜ
ਦੀਆਂ ਵਿਦਿਆਰਥਣਾਂ ਪਿੰਡ ਦੇ ਮੁਹਤਬਰਾਂ, ਔਰਤਾਂ ਸਕੂਲਾਂ ਦੇ ਅੀਧਆਪਕ ਅਤੇ ਵਿਦਿਆਰਥੀਆਂ ਦੇ ਭਰਪੂਰ
ਸਹਿਯੋਗ ਨਾਲ ਕੈਂਪ ਪੂਰਨ ਤੌਰ ਤੇ ਸਫ਼ੳਮਪ;ਲ ਰਿਹਾ। ਇਸ ਮੌਕੇ ਐਨ. ਐਸ. ਐਸ. ਵਲੰਟੀਅਰਾਂ ਨੇ ਪਿੰਡ ਵਿਚ ਵੱਖ ਵੱਖ
ਮੁਦਿੱਆਂ ਸੰਬੰੰਧੀ ਨਾਅਰੇ ਦਿੰਦਿਆਂ ਰੈਲੀ ਕੱਢੀ । ਪਿੰਡ ਦੇ ਵੱਖ-ਵੱਖ ਹਿੱਸਿਆਂ ਦੀ ਸਫਾਈ ਕੀਤੀ ਅਤੇ ਪੌਦੇ
ਲਗਾਏ । ਸਕੂਲ ਦੀ ਸਫਾਈ ਕੀਤੀ। ਗਈ ਇਸ ਦਿਨ ਮੁੱਖ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਫੈਸ਼ਨ ਡਿਜ਼ਾਇਨਿੰਗ
ਵਿਭਾਗ ਦੇ ਮੈਡਮ ਮਨਜੀਤ ਕੌਰ, ਮੈਡਮ ਮਨਵਿੰਦਰ ਕੌਰ, ਮੈਡਮ ਸਾਕਸ਼ੀ ਅਤੇ ਮੈਡਮ ਨੇਹਾ ਨੇ ਪਿੰਡ ਦੀ ਇੱਕਤੱਰਤਾ
ਨੂੰ ਬਲਾਕ ਪ੍ਰਿੰਟਿੰਗ, ਸਟੈਸਿਲਜ਼ ਪ੍ਰਿਟਿੰਗ, ਫ੍ਰੀ ਹੈਂਡ ਟੈਕਸਚਰ, ਫੈਬਰਿਕ ਪੇਂਟਿੰਗ ਕਰਨੀ ਸਿਖਾਈ। ਇਸ ਮੌਕੇ ਹੀ
ਕਾਲਜ ਦੀ ਹੋਮ ਸਾਇੰਸ ਵਿਭਾਗ ਦੀ ਮੈਡਮ ਆਤਮਾ ਸਿੰਘ ਨੇ ਪਿੰਡ ਵਾਸੀਆਂ ਨੂੰ ਚੰਗੀ ਸਿਹਤ ਸੰਬੰਧੀ ਪੋਸ਼ਿਕ
ਖਾਣ- ਪੀਣ ਦੇ ਨੁਕਤੇ ਦੱਸੇ ਅਤੇ ਚਲੰਤ ਬਿਮਾਰੀਆਂ ਤੋਂ ਬਚਣ ਲਈ ਸਾਵਧਾਨiਆਂ ਤੋਂ ਜਾਣੂ ਵੀ ਕਰਾਇਆ। ਕਾਲਜ ਦੇ
ਪ੍ਰਿੰਸੀਪਲ ਡਾ. ਨਵਜੋਤ ਨੇ ਪਿੰਡ ਵਾਸੀਆਂ ਦੇ ਇਸ ਸਹਿਯੋਗ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਵਿਦਿਆਰਥਣਾ
ਅਧਿਆਪਕਾਂ ਨੂੰ ਇਸੇ ਤਰ੍ਹਾਂ ਨਿਰਸਵਾਰਥ ਸਮਾਜ ਸੇਵਾ ਕਰਨ ਵਿਚ ਸਰਗਰਮ ਰਹਿਣ ਲਈ ਪ੍ਰੇਰਿਆ ਕਿਉਕਿ ਉਹ ਐਨ.
ਐਸ. ਐਸ. ਪ੍ਰੋਗਰਾਮ ਅਫਸਰਾਂ ਨੂੂੰ ਇਸੇ ਤਰ੍ਹਾਂ ਗਤੀਸ਼ੀਲ ਰਹਿਣ ਲਈ ਹੋਸਲਾਂ ਅਫ਼ੳਮਪ;ਜਾਈ ਕੀਤੀ।