ਜਲੰਧਰ :ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ
ਵੱਲੋਂ ਮਰਹੂਮ ਦਲੀਪ ਕੌਰ ਟਿਵਾਣਾ ਅਤੇ ਸ. ਜਸਵੰਤ ਸਿੰਘ ਕੰਵਲ ਵੱਡੀਆਂ ਸਾਹਿਤਕ
ਸਖਸ਼ੀਅਤਾਂ ਦੇ ਦੇਹਾਂਤ ਦੇ ਸੋਗ ਵਿਚ ਮੋਨ ਸਭਾ ਦੇ ਰੂਪ ਵਿਚ ਸ਼ਰਧਾਜਲੀ ਅਰਪਣ ਕੀਤੀ ਗਈ।
ਇਸ ਮੌਕੇ ਕਾਲਜ ਦੇ ਸਮੂਹ ਸਟਾਫ ਅਤੇ ਵਿਦਿਆਰਥਣਾਂ ਨੇ ਭਾਵਬਿੰਨੀ ਸਰਧਾਂਜਲੀ ਦਿੱਤੀ।
ਕਾਲਜ ਦੀ ਪ੍ਰਿੰਸੀਪਲ ਡਾ. ਨਵਜੋਤ ਨੇ ਦੋਵਾਂ ਸਾਹਿਤਕਾਰਾਂ ਨੁੰ ਸਾਹਿਤਕ ਖੇਤਰ ਦੇ
ਮਜ਼ਬੂਤ ਥੰਮ ਕਿਹਾ ਜਿਨ੍ਹਾਂ ਮਨੁੱਖੀ ਹਿੱਤਾਂ ਦੀ ਰਖਵਾਲੀ ਲਈ ਬੇਬਾਕ ਲਹਿਜ਼ੇ ਦੀਆਂ
ਰਚਨਾਵਾਂ ਸਾਹਿਤ ਦੀ ਝੋਲੀ ਵਿਚ ਪਾਈਆਂ ਜਿਹੜੀਆਂ ਪਾਠਕਾਂ ਦੀ ਮਾਨਸਿਕਤਾ ਨੂੰ ਬਲ
ਦੇਣ ਲਈ ਹਮੇਸ਼ਾ ਪ੍ਰਰੇਣਾ ਸਰੋਤ ਰਹਿਣਗੀਆਂ। ਡਾ. ਅਕਾਲ ਅੰਮ੍ਰਿਤ ਕੌਰ (ਮੁਖੀ, ਪੋਸਟ
ਗਰੈਜੂਏਟ, ਪੰਜਾਬੀ ਵਿਭਾਗ) ਨੇ ਇਸ ਮੌਕੇ ਦਲੀਪ ਕੌਰ ਟਿਵਾਣਾ ਅਤੇ ਜਸਵੰਤ ਸਿੰਘ
ਕੰਵਲ ਦੋਹਾਂ ਅਜ਼ੀਮ ਸ਼ਖਸੀਅਤਾਂ ਦੀ ਸ਼ਖਸੀਅਤ ਅਤੇ ਸਾਹਿਤਕ ਦੇਣ ਤੇ ਪ੍ਰਾਪਤੀਆਂ
ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਇਹਨਾਂ ਦਾ ਸੰਸਾਰ ਵਿਚੋਂ ਰੁਖਸਤ ਹੋਣਾ
ਸਾਹਿਤਕ ਖੇਤਰ ਨੂੰ ਵੱਡੀ ਘਾਟ ਦਰਸਾਇਆ। ਉਹਨਾਂ ਕਿਹਾ ਕਿ ਪੰਜਾਬੀ ਕਹਾਣੀ ਰਾਹੀਂ
ਸਾਹਿਤਕ ਖੇਤਰ ਵਿਚ ਪ੍ਰਵੇਸ਼ ਕਰਨ ਵਾਲੀ ਲੇਖਿਕਾ ਦਲੀਪ ਕੌਰ ਟਿਵਾਣਾ ਦੇ 42 ਨਾਵਲ, 5
ਕਹਾਣੀ–ਸੰਗ੍ਰਹਿ, 4 ਸ਼ਵੈ ਜੀਵਨਆਤਮਕ ਲਿਖਤਾਂ, ਰੇਖਾ ਚਿੱਤਰਾਂ ਦੇ ਇਕ ਸੰਗ੍ਰਹਿ ਤੋਂ
ਇਲਾਵਾ ਬਹੁਤ ਸਾਰੀਆਂ ਰਚਨਾਵਾਂ ਰਾਸ਼ਟਰੀ ਤੇ ਅੰਤਰ–ਰਾਸ਼ਟਰੀ ਪੱਧਰਾ ਤੇ ਪ੍ਰਕਾਸ਼ਿਤ
ਹੋਈਆ। ਉਹਨਾਂ ਦੀਆਂ ਲਿਖਤਾਂ ਕੇਵਲ ਭਾਰਤ ਦੀਆਂ ਵੱਖੋਂਂ-ਵੱਖਰੀਆਂ ਭਸ਼ਾਵਾਂ
ਵਿਚ ਵੀ ਅਨੁਵਾਦਿਤ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਜੀਵਨ ਫੈਲੇ ਤੇ
ਪੰਜਾਬੀ ਸਾਹਿਤ ਐਕਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਰਹੇ ਮੈਡਮ ਟਿਵਾਣਾ ਦਾ
ਜਨਮ 1935 ਈ ਵਿਚ ਲੁਧਿਆਣਾ ਦੇ ਪਿੰਡ ਰੱਬੋ ਵਿਖੇ ਹੋਇਆ ਸੀ। ਪ੍ਰਦਮ ਸ਼੍ਰੀ ਦੀ
ਉਪਾਧੀ ਨਾਲ ਸਨਮਾਨਿਤ ਦਲੀਪ ਕੌਰ ਟਿਵਾਣਾ ਪਂਜਾਬੀ ਸਾਹਿਤ ਦੇ ਪ੍ਰਮੁੱਖ ਨਾਵਲਕਾਰ
ਸਨ। ਪੰਜਾਬੀ ਸਾਹਿਤ ਜਗਤ ਵਿਚ ਉਹ ਪਹਿਲੀ ਔਰਤ ਸਨ ਜਿਹਨਾਂ ਦੀ ਰਚਨਾ ਕਥਾ ਕਹੋ ਉਰਵਸ਼ੀ
ਨੁੂੰ ਕੇ. ਕੇ.ਬਿਰਲਾ ਫਾਉਂਡੇਸ਼ਨ ਵੱਲੋਂ ਸਰਸਵਤੀ ਸਨਮਾਨ ਦਿੱਤਾ ਗਿਆ।
ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਸਾਹਿਤਕਾਰ ਸਨਮਾਨ , ਪੰਜਾਬੀ ਸਾਹਿਤ
ਅਕਾਦਮੀ ਲੁਧਿਆਣਾਂ ਦਾ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਤੇ ਪੰਜਾਬੀ ਅਕਾਦਮੀ
ਦਿੱਲੀ ਦਾ ਪੂਰੇ ਦਹਾਕੇ ਦੇ ਸਰਵੋਤਮ ਨਾਵਲਕਾਰ ਦਾ ਪੁਰਸਕਾਰ ਤੇ ਹੌਰ ਬਹੁਤ ਸਾਰੇ
ਸਨਮਾਨ ਮੈਡਮ ਟਿਵਾਣਾ ਨੁੂੰ ਪ੍ਰਾਪਤ ਹੋਏ।
ਡਾ. ਦਲੀਪ ਕੌਰ ਟਿਵਾਣਾ ਪੰਜਾਬੀ ਯੁਨੀਵਰਸਿਟੀ, ਪਟਿਆਲਾ ਵਿਚ ਲੈਕਚਰਾਰ ਬਣਨ ਵਾਲੇ ਪਹਿਲੇ
ਔਰਤ ਅਧਿਆਪਕ ਸਨ, ਫਿਰ ਪ੍ਰੋਫੈਸਰ, ਵਿਭਾਗ ਦੇ ਮੁਖੀ ਤੇ ਡੀਨ ਭਸ਼ਾਵਾਂ ਵੀ ਬਣੇ ।
ਇਸੇ ਤਰ੍ਹਾਂ ਸ. ਜਸਵੰਤ ਸਿੰਘ ਕੰਵਲ ਦੀ ਪੰਜਾਬੀ ਸਾਹਿਤ ਜਗਤ ਨੁੰ ਬਹੁਤ ਵੱਡੀ ਦੇਣ ਹੈ
ਉਹਨਾਂ ਦੀਆਂ ਲਗਭਗ 100 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆ ਹਨ ਜਿਨ੍ਹਾਂ ਵਿਚ 36
ਨਾਵਲ, 12 ਕਹਾਣੀ ਸੰਗ੍ਰਹਿ, 17 ਸਿਆਸੀ ਫੀਚਰ, 5 ਰੇਖਾ ਚਿਤਰ, 3 ਜੀਵਨ ਅਨੁਭਵ, 6 ਵਾਰਤਕ
ਤੇ ਕਾਵਿ ਸੰਗ੍ਰਹਿ ਤੇ ਹੋਰ ਅਨੁਵਾਦਿਤ ਪੁਸਤਕਾਂ ਵੀ ਸ਼ਾਮਿਲ ਹਨ।
ਸ. ਜਸਵੰਤ ਸਿੰਘ ਕੰਵਲ ਨੂੰ ਬਹੁਤ ਸਾਰੇ ਸਨਮਾਨਾਂ ਦੇ ਨਾਲ ਨਾਲ ਭਾਰਤੀ ਸਾਹਿਤ
ਅਕਾਦਮੀ ਦਾ ਇਨਾਮ ਨਾਵਲ ਤੋਸ਼ਾਲੀ ਦੀ ਹੰਸੋ ਲਈ ਪ੍ਰਾਪਤ ਹੋਇਆ। ਇਹਨਾਂ ਦੌਹਾਂ
ਅਜ਼ੀਮ ਸੁਖਨਵਰਾਂ ਇੰਤਕਾਲ ਨਾਲ ਪੰਜਾਬੀ ਸਾਹਿਤ ਦੇ ਇਕ ਸੁਨਹਿਰੇ ਯੁੱਗ ਦਾ ਅੰਤ
ਹੋਇਆ ਹੈ।