ਜਲੰਧਰ :ਲ਼ਾਇਲਪੁਰ ਖ਼ਾਲਸਾ ਕਾਲਜ ਫਾਰ ਵਿਮਨ, ਜਲੰਧਰ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਮਾਣਯੋਗ ਗਵਰਨਿੰਗ
ਜੱਟ ਸਿੱਖ ਕੋੌਂਸਲ ਨੇ ਵੱਡੀ ਮਾਤਰਾ ਦੀ ਰਕਮ ਪ੍ਰਦਾਨ  ਕੀਤੀ। ਇਹ ਸਕਾਲਰਸ਼ਿਪ ਉੱਘੀਆਂ
ਸਮਾਜ ਸੇਵੀ ਸਖਸ਼ੀਅਤਾ ਸਰਦਾਰ ਜਗਦੀਪ ਸਿੰਘ, ਸ਼ੇਰਗਿੱਲ (ਗਵਰਨਿੰਗ ਸੈਕਟਰੀ, ਜੱਟ ਸਿੱਖ ਕੋੌਂਸਲ), ਸ.
ਪਰਮਿੰਦਰ ਸਿੰਘ(ਸੈਕਟਰੀ ਪ੍ਰੈਸ ਐਂਡ ਫਾਇਨਾਸ) ਸਰਦਾਰ ਜਤਿੰਦਰਪਾਲ ਸੰਧੂ (ਸੈਕਟਰੀ ਸਟੂਡੈਂਟਸ
ਵੈਲਫੇਅਰ) ਵੱਲੋਂ ਦਿੱਤੀ ਗਈ। ਇਸ ਮੌਕੇ ਉਹਨਾਂ ਕਿਹਾ ਕਿ ਇਹ ਸਕਾਲਰਸ਼ਿਪ ਕਾਲਜ ਦੀ ਪ੍ਰਿੰਸੀਪਲ ਡਾ.
ਨਵਜੋਤ ਜੀ ਦਾ ਸਮਾਜ ਭਲਾਈ ਕੰੰਮਾਂ ਵਿਚ ਲਗਾਤਾਰ ਕਰੜੀ ਮਿਹਨਤ ਨਾਲ ਜੁੱਟੇ ਰਹਿਣ ਨੂੰ ਧਿਆਨ ਵਿਚ
ਰੱਖ ਕੇ ਦਿੱਤੀ ਗਈ ਹੈ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾ ਹੇਠ ਇਹ ਵਿਦਿਆਰਥਣਾਂ ਸਿੱਖਿਆ ਖੇਤਰ ਵਿਚ ਅੱਵਲ
ਰਹਿ ਰਹੀਆਂ ਹਨ। ਵਿਦਿਆਰਥਣਾਂ ਨੂੰ ਮਿਲੀ ਇਸ ਵਿੱਤੀ ਸਹਾਇਤਾ ਨੂੰ ਮਾਣ ਤੇ ਸਤਿਕਾਰ ਨਾਲ
ਸਵਿਕਾਰਦਿਆਂ ਮੈਡਮ ਪ੍ਰਿੰਸੀਪਲ ਨੇ ਸਹਿਯੋਗੀ ਸਖ਼ਸ਼ੀਅਤਾਂ ਦਾ ਤਹਿ ਦਿਲੋਂ ਕੀਤਾ ਅਤੇ ਕਿਹਾ ਕਿ ਸੰਸਥਾ
ਵੱਲੋਂ ਚਲਾਈ ਇਹ ਮੁਹਿੰਮ ਕਿ ਕਾਲਜ ਦੇ ਗੇਟ ਤੇ ਸਿੱਖਿਆ ਹਾਸਲ ਕਰਨ ਲਈ ਪਹੁੰਚੀ ਕੋਈ ਵੀ ਧੀ  ਦੀ
ਨਿਰਾਸ਼ ਰੂਪ ਵਿਚ ਘਰ ਵਾਪਸੀ ਨਹੀਂ ਕਰੇਗੀ।ਉਸਦੇ ਸੁਪਨਿਆਂ ਨੂੰ ਹਰ ਹਾਲਤ ਪਰਵਾਜ਼ ਬਖਸ
ਕੇ ਸੁਨਿਹਰੀ ਭਵਿੱਖ ਦਿੱਤਾ ਜਾਵੇਗਾ। ਉਹਨਾਂ ਕਿਹਾ ਆਪ ਜਿਹੀਆਂ ਲੋਕ ਕਲਿਆਣਕਾਰੀ ਸੋਚ ਰੱਖਣ
ਵਾਲੀਆਂ ਸਖਸ਼ੀਅਤਾ ਦੇ ਸਹਿਯੋਗ ਸਦਕਾਂ ਹੀ ਅਜਿਹੇ ਉਦੇਸ਼ ਪੁਰੇ ਹੋ ਸਕਦੇ ਹਨ, ਜੋ ਧੀਆਂ ਨੁੂੰ ਸਮਾਜ
ਵਿਚ ਇੱਕ ਵੱਖਰੀ ਪਛਾਣ ਦੇਣ ਦੀ ਪ੍ਰਗਤੀਵਾਦੀ ਬਿਰਤੀ ਰੱਖਦੇ ਹਨ। ਉਹਨਾਂ ਇਸ ਮਿਸ਼ਨ ਵਿਚ ਹਿੱਸਾ ਪਾ ਰਹੇ
ਸਟਾਫ ਦੀ ਸ਼ਲਾਘਾ ਕੀਤੀ ਅਤੇ ਇਹ ਸੰਦੇਸ਼ ਵੀ ਦਿੱਤਾ ਕਿ ਸਾਨੂੰ ਕਮਜੋਰ ਤੇ ਹੋਣਹਾਰ ਮਨੁੱਖਤਾ ਦਾ
ਹਰ ਪੱਖੋਂ ਸਾਥ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਆਰਥਿਕ ਪੱਖੋਂ ਸਮਰੱਥ ਲੋਕਾਂ ਵੱਲੋਂ
ਅਜਿਹੀਆਂ ਕਲਿਆਣਕਾਰੀ ਸੇਵਾਵਾਂ ਵਿਚ ਯੋਗਦਾਨ ਦੇਣਾ ਸਮਾਜ ਪ੍ਰਤੀ ਚੇਤਨ ਤੇ ਚਿੰਤਨ ਜ਼ਿਹਨੀਅਤ ਦੀ
ਨਿਸ਼ਾਨੀ ਹੈ । ਉਹਨਾਂ ਸਕਾਲਰਸ਼ਿਪ ਪ੍ਰਾਪਤ ਵਿਦਿਆਰਥਣਾਂ ਜਿਨ੍ਹਾ 75% ਤੋਂ ਉੱਪਰ ਨੰਬਰ ਹਾਸਲ ਕੀਤੇ,
ਵਿਦਿਆਰਥਣ ਸਿਮਰਜੀਤ ਕੌਰ (ਬੀ.ਅੇੈਸ.ਸੀ.ਐਫ਼ੳਮਪ;.ਡੀ ਚੌਥਾ ਸਮੈਸਟਰ), ਹਰਮਨਪ੍ਰੀਤ ਕੌਰ(ਬੀ.ਅੇੈਸ.ਸੀ.
ਇਕਨਾਮਿਕਸ ਛੇਵਾਂ ਸਮੈਸਟਰ), ਮਨਵੀਰ ਕੌਰ(ਬੀ.ਕਾਮ. ਛੇਵਾ ਸਮੈਸਟਰ), ਸੁਖਪ੍ਰੀਤ ਕੌਰ (ਐਮ. ਕਾਮ.
ਚੌਥਾ ਸਮੈਸਟਰ), ਕਮਲਪ੍ਰੀਤ ਕੌਰ(ਐਮ.ਐਸ.ਸੀ. ਮੈਥ ਪਹਿਲਾ ਸਮੈਸਟਰ) ਨੂੰ ਵਧਾਈ ਦਿੱਤੀ ਅਤੇ
ਭਵਿੱਖ ਵਿਚ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਦਿਆਂ ਬਲੁੰਦੀਆਂ ਹਾਸਲ ਕਰਨ ਦੀ ਕਾਮਨਾ ਕੀਤੀ।`