ਜਲੰਧਰ : ਨਾਰੀ ਸਸ਼ਕਤੀਕਰਣ ਦੀ ਪ੍ਰਤੀਕ ਵਿਰਾਸਤੀ ਸੰਸਥਾ ਲ਼ਾਇਲਪੁਰ ਖ਼ਾਲਸਾ ਕਾਲਜ ਫਾਰ ਵਿਮਨ, ਜਲੰਧਰ ਵਿਚ ਸ. ਬਲਬੀਰ
ਸਿੰਘ ਮੈਮੋਰੀਅਲ ਸਕਾਲਰਸ਼ਿਪ ਫਾਰ ਬਰੀਲੀਅੰਟ ਸਟੂਡੈਂਟਸ ਸਕਾਲਸਸ਼ਿਪ ਵੰਡ ਸਮਾਰੋਹ ਦਾ ਆਯੋਜਨ ਕੀਤਾ
ਗਿਆ। ਇਸ ਮੌਕੇ ਕਾਲਜ ਦੇ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਜੀ ਨੇ ਜੀ ਵਿਸ਼ੇਸ ਤੌਰ ਤੇ
ਸ਼ਿਰਕਤ ਕੀਤੀ ਅਤੇ ਵਿਦਿਆਰਥਣਾਂ ਨੂੰ ਵੱਡੀ ਮਾਤਰਾ ਵਿਚ ਸਕਾਲਰਸ਼ਿਪ ਪ੍ਰਦਾਨ ਕੀਤੀ। ਉਹਨਾਂ ਨੇ
ਵਿਦਿਆਰਥਣਾਂ ਨੂੰ ਇਹ ਸਕਾਲਰਸ਼ਿਪ ਚੇੈੱਕ ਦੇ ਰੂਪ ਵਿਚ ਭੇਂਟ ਕਰਕੇ ਸਨਮਾਨਿਤ ਕੀਤਾ। ਕਾਲਜ ਦੇ
ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਵਿਦਿਆਰਥਣਾਂ ਦੀਆਂ ਹਰ ਖੇਤਰ ਨਾਲ ਸੰਬੰਧਿਤ ਪ੍ਰਾਪਤੀਆਂ ਨੂੰ
ਵਿਸਥਾਰ ਨਾਲ ਦੱਸਿਆ । ਉਹਨਾ ਕਿਹਾ ਕਿ ਕਾਲਜ ਦਾ ਇਹ ਉਦੇਸ਼ ਰਿਹਾ ਹੈ ਕਿ ਆਰਥਿਕ ਪੱਧਰ ਤੇ ਕਮਜ਼ੋਰ
ਅਤੇ ਹੋਣਹਾਰ ਵਿਦਿਆਰਥਣਾਂ ਨੁੰ ਹਰ ਪ੍ਰਕਾਰ ਦੀਆਂ ਸਿੱਖਿਆ ਸਹੂਲਤਾ ਪ੍ਰਦਾਨ ਕਰਕੇ ਉਹਨਾਂ ਦੇ
ਭਵਿੱਖਮਈ ਸੁਪਨਿਆਂ ਨੁੰ ਪੂਰਾ ਕੀਤਾ ਜਾਵੇ ਅਤੇ ਉਹਨਾਂ ਨੂੰ ਆਤਮ ਨਿਰਭਰ ਕਰਕੇ ਉਹਨਾਂ ਦੇ
ਜੀਵਮ ਨੂੰ ਸੁਖਦ ਬਣਾਉਣ ਦੇ ਨਾਲ ਨਾਲ ਸਮਾਜ ਤੇ ਦੇਸ਼ ਦਾ ਸੁਨਹਿਰਾ ਨਿਰਮਾਣ ਕਰਨ ਵਿਚ ਭਮਿਕਾ
ਨਿਭਾਈ ਜਾਵੇ। ਮੈਡਮ ਪ੍ਰਿੰਸੀਪਲ ਨੇ ਵਿਸ਼ੇਸ ਤੌਰ ਤੇ ਸਰਦਾਰਨੀ ਬਲਬੀਰ ਕੌਰ ਜੀ ਦਾ ਧੰਨਵਾਦ ਕੀਤਾ
ਜਿਨ੍ਹਾ ਦੇ ਸਹਿਯੋਗ ਨਾਲ ਅਤੇ ਨਿਪੂੰਨ ਮਾਰਗ ਦਰਸ਼ਨ ਨਾਲ ਕਾਲਜ ਨਿੱਤ ਨਵੀਆਂ ਉੱਪਲੱਭਧੀਆਂ ਹਾਸਲ ਕਰ
ਰਿਹਾ ਹੈ। ਮੈਡਮ ਨੇ ਹੋਣਹਾਰ ਵਿਦਿਆਰਥਣਾਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਰਾਸ਼ਟਰੀ ਅਤੇ ਅੰਤਰ
ਰਾਸਟਰੀ ਪੱਧਰ ਤੇ ਖੇਡਾਂ, ਸਭਿੱਆਚਾਰਕ ਗਤੀਵਧੀਆਂ ਅਤੇ ਹੋਰ ਅਕਾਦਮਿਕ ਸਫ਼ੳਮਪ;ਲ ਕਾਰਗੁਜ਼ਾਰੀਆਂ
ਦੁਆਰਾ ਕਾਲਜ ਦਾ ਨਾਮ ਰੋਸ਼ਣ ਕਰਨ ਵਾਲੀਆਂ ਵਿਦਿਆਰਥਣਾਂ ਦੀ ਪ੍ਰਸ਼ੰਸਾ ਕੀਤੀ ।